Blood Group : ਇਸ ਬਲੱਡ ਗਰੁੱਪ ਦੇ ਲੋਕ ਹੁੰਦੇ ਹਨ ਸਭ ਤੋਂ ਤੇਜ਼ , ਉਨ੍ਹਾਂ ਦੀ ਸੋਚਣ ਸ਼ਕਤੀ ਹੁੰਦੀ ਹੈ ਚੰਗੀ
ਕੈਲੀਫੋਰਨੀਆ ਯੂਨੀਵਰਸਿਟੀ 'ਚ ਬਲੱਡ ਗਰੁੱਪ 'ਤੇ ਇਕ ਰਿਸਰਚ ਕੀਤੀ ਗਈ, ਜਿਸ 'ਚ ਪਾਇਆ ਗਿਆ ਕਿ ਸਾਰੇ ਬਲੱਡ ਗਰੁੱਪਾਂ 'ਚੋਂ 'ਬੀ ਪਾਜ਼ਿਟਿਵ ਬਲੱਡ ਗਰੁੱਪ' ਵਾਲੇ ਲੋਕਾਂ ਦਾ ਦਿਮਾਗ ਸਭ ਤੋਂ ਤੇਜ਼ ਹੁੰਦਾ ਹੈ।
Download ABP Live App and Watch All Latest Videos
View In Appਰਿਸਰਚ 'ਚ ਦੱਸਿਆ ਗਿਆ ਕਿ ਬੀ ਪਾਜ਼ੀਟਿਵ ਬਲੱਡ ਗਰੁੱਪ ਵਾਲੇ ਲੋਕਾਂ ਦੀ ਸੋਚਣ ਦੀ ਸ਼ਕਤੀ ਦੂਜੇ ਲੋਕਾਂ ਦੇ ਮੁਕਾਬਲੇ ਬਿਹਤਰ ਹੁੰਦੀ ਹੈ।
ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ਬੀ ਪਾਜ਼ੀਟਿਵ ਹੁੰਦਾ ਹੈ, ਉਨ੍ਹਾਂ ਦੇ ਦਿਮਾਗ ਵਿੱਚ ਪੈਰੀਟੋਨਿਅਲ ਅਤੇ ਟੈਂਪੋਰਲ ਲੋਬ ਦੇ ਸੇਰੇਬ੍ਰਮ ਜ਼ਿਆਦਾ ਸਰਗਰਮ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ।
'ਬੀ ਪਾਜ਼ੇਟਿਵ' ਅਤੇ 'ਓ ਪਾਜ਼ਿਟਿਵ' ਬਲੱਡ ਗਰੁੱਪ ਵਾਲੇ ਲੋਕਾਂ ਦਾ ਦਿਮਾਗ ਦੂਜਿਆਂ ਨਾਲੋਂ ਤੇਜ਼ ਹੁੰਦਾ ਹੈ।
ਓ ਪਾਜ਼ੀਟਿਵ ਬਲੱਡ ਗਰੁੱਪ ਵਾਲੇ ਲੋਕ ਦੂਜੇ ਨੰਬਰ 'ਤੇ ਆਉਂਦੇ ਹਨ। ਇਨ੍ਹਾਂ ਲੋਕਾਂ ਦਾ ਦਿਮਾਗ ਵੀ ਬਹੁਤ ਤੇਜ਼ ਹੁੰਦਾ ਹੈ।
ਬਲੱਡ ਗਰੁੱਪ ਦੇ ਹਿਸਾਬ ਨਾਲ ਸਰੀਰ ਦੀ ਬਣਤਰ ਥੋੜੀ ਵੱਖਰੀ ਹੁੰਦੀ ਹੈ ਅਤੇ ਇਸ ਦਾ ਅਸਰ ਤੁਹਾਡੇ ਸਰੀਰ ਦੇ ਅੰਗਾਂ 'ਤੇ ਵੀ ਪੈਂਦਾ ਹੈ। ਇਹ ਤੁਹਾਡੇ ਮਨ ਨੂੰ ਵੀ ਪ੍ਰਭਾਵਿਤ ਕਰਦਾ ਹੈ।