ਸ਼੍ਰੱਧਾ ਕਪੂਰ ਤੋਂ ਦੀਪਿਕਾ ਪਾਦੂਕੋਨ ਤਕ, ਇਨ੍ਹਾਂ ਹਸੀਨਾਵਾਂ ਦੀ ਪੋਸ਼ਾਕ ਨੇ ਕੀਤਾ ਦੀਵਾਨੇ
ਆਲਿਆ ਭੱਟ ਦੇ ਸਿੰਪਲ ਪਰ ਸਟੇਟਮੈਂਟ ਮੇਕਿੰਗ ਪਰਪਲ ਜੰਪਸੂਟ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਆਲਿਆ ਨੇ ਆਪਣੇ ਵਾਲਾਂ 'ਚ ਪੋਨੀਟੇਲ ਤੇ ਨਿਊਡ ਹੀਲਸ ਦੇ ਨਾਲ ਆਪਣੇ ਪਰਪਲ ਗਾਊਨ ਨੂੰ ਪੇਅਰ ਕੀਤਾ।
Download ABP Live App and Watch All Latest Videos
View In Appਜਾਨਵ੍ਹੀ ਕਪੂਰ ਦੀ ਪਰਪਲ ਡ੍ਰੈਸ ਕਮਾਲ ਲੱਗ ਰਹੀ ਹੈ। ਇਸ ਡ੍ਰੈਸ 'ਚ ਅਦਾਕਾਰਾ ਆਪਣੇ ਕਵਰਸ ਨੂੰ ਫਲੌਂਟ ਕਰਨ 'ਚ ਪੂਰੀ ਕਾਮਯਾਬ ਰਹੀ। ਇਸ ਥਾਈ-ਸਲਿਟ ਪਰਪਲ ਡਰੈਸ ਨੂੰ ਜਾਨ੍ਹਵੀ ਨੇ ਲੇਅਰਡ ਨੈਕਲੇਸ ਤੇ ਮੈਟੇਲਿਕ ਹੀਲਸ ਦੇ ਨਾਲ ਪੇਅਰ ਕੀਤਾ ਸੀ।
ਸ਼੍ਰਧਾ ਕਪੂਰ ਦੀ ਤਰ੍ਹਾਂ ਤੁਸੀਂ ਵੀ ਦੇਸੀ ਲੁੱਕ ਦੇ ਸ਼ੌਕੀਨ ਹੋ ਤਾਂ ਉਨ੍ਹਾਂ ਦੀ ਇਸ ਪਰਪਲ ਬਨਾਰਸੀ ਸਿਲਕ ਸਾੜੀ ਨੂੰ ਦੇਖ ਕੇ ਨਜ਼ਰਾਂ ਨਹੀਂ ਹਟਾ ਪਾਓਗੇ। ਸ਼੍ਰਧਾ ਨੇ ਇਸ ਸਾੜੀ ਨੂੰ ਸਟਾਇਲ ਕਰਨ ਲਈ ਵਾਲਾਂ 'ਚ ਗਜਰਾ ਤੇ ਗੋਲਡ ਜਵੈਲਰੀ ਦਾ ਚੋਣ ਕੀਤੀ ਹੈ।
ਆਪਣੇ ਸਟਾਇਲ ਨਾਲ ਹਰ ਕਿਸੇ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਇਸ ਬੈਂਗਨੀ ਕਲਰ ਦੇ ਖੂਬਸੂਰਤ ਗਾਊਨ ਨੂੰ ਚੁਣਿਆ। ਅਦਾਕਾਰਾ ਨੇ ਇਸ ਨੂੰ ਸਟੇਟਮੈਂਟ ਪਰਪਲ ਈਅਰਿੰਗਸ ਤੇ ਵਾਲਾਂ ਨੂੰ ਪਰਫੈਕਸ਼ਨ ਦੇ ਨਾਲ ਸਟਾਇਲ ਕੀਤਾ।
ਜੇਕਰ ਲਹਿੰਗਾ ਤੁਹਾਡੀ ਵੀ ਪਹਿਲੀ ਪਸੰਦ ਹੈ ਤਾਂ ਸੋਨਮ ਕਪੂਰ ਦਾ ਇਹ ਲੁੱਕ ਤੁਹਾਡਾ ਦਿਲ ਜਿੱਤ ਲਵੇਗਾ। ਇਹ ਲਹਿੰਗਾ ਕਿਸੇ ਵੀ ਵਿਆਹ ਲਈ ਇਕਦਮ ਪਰਫੈਕਟ ਹੈ। ਇਸ ਨੂੰ ਹੋਰ ਗਲੈਮਰਸ ਬਣਾਉਣ ਲਈ ਸੋਨਮ ਨੇ ਸਟੇਟਮੈਂਟ ਲੇਅਰਡ ਗੋਲਡ ਨੈਕਲੇਸ ਦੇ ਨਾਲ ਸਟਾਇਲ ਕੀਤਾ।