Bread eating disadvantages: ਖਾਲੀ ਪੇਟ ਬ੍ਰੈੱਡ ਖਾਣ ਨਾਲ ਹੋ ਸਕਦੇ ਨੁਕਸਾਨ
Bread eating disadvantages:ਦੇਸ਼ ਦੇ ਬਹੁਤੇ ਸ਼ਹਿਰੀ ਘਰਾਂ ਵਿੱਚ ਬ੍ਰੈੱਡ ਜੀਵਨ ਸ਼ੈਲੀ ਤੇ ਖੁਰਾਕ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਲੰਚ ਬਾਕਸ ਤੋਂ ਲੈ ਕੇ ਬੱਚਿਆਂ ਦੇ ਸਕੂਲ ਟਿਫ਼ਨ ਤੱਕ ਬ੍ਰੈੱਡ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ।
( Image Source : Freepik )
1/5
ਕੁਝ ਲੋਕ ਘਰ ਬਣੀ ਆਟੇ ਦੀ ਰੋਟੀ ਖਾਣਾ ਹੀ ਦੇਣਾ ਪਸੰਦ ਕਰਦੇ ਹਨ ਪਰ ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਬ੍ਰੈੱਡ ਹਲਕਾ ਨਾਸ਼ਤਾ ਹੈ ਤੇ ਇਹ ਪੇਟ 'ਚ ਆਸਾਨੀ ਨਾਲ ਪਚ ਜਾਂਦੀ ਹੈ। ਇਸ ਲਈ ਬ੍ਰੈੱਡ ਦਿਨੋਂ-ਦਿਨ ਸਾਡੀ ਆਧੁਨਿਕ ਜੀਵਨ ਸ਼ੈਲੀ ਦਾ ਇੰਨਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਕਿ ਇਹ ਕਿਸੇ ਵੀ ਕਰਿਆਨੇ ਦੀ ਦੁਕਾਨ 'ਤੇ ਆਸਾਨੀ ਨਾਲ ਉਪਲਬਧ ਹੈ।
2/5
ਹਾਈ ਬਲੱਡ ਸ਼ੂਗਰ ਵਧ ਸਕਦੀ-ਰੋਜ਼ਾਨਾ ਖਾਲੀ ਪੇਟ ਬ੍ਰੈੱਡ ਖਾਣ ਨਾਲ ਸ਼ੂਗਰ ਲੈਵਲ ਕਾਫੀ ਵਧ ਸਕਦਾ ਹੈ। ਇਸ ਦਾ ਉੱਚ ਗਲਾਈਸੈਮਿਕ ਇੰਡੈਕਸ ਤੁਹਾਡੇ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ। ਬ੍ਰੈੱਡ ਵਿੱਚ ਐਮੀਲੋਪੈਕਟਿਨ ਏ ਹੁੰਦਾ ਹੈ ਜੋ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ। ਰੋਜ਼ਾਨਾ ਬ੍ਰੈੱਡ ਖਾਣ ਨਾਲ ਸ਼ੂਗਰ, ਗੁਰਦੇ ਦੀ ਪੱਥਰੀ ਤੇ ਦਿਲ ਦੇ ਰੋਗ ਵੀ ਹੋ ਸਕਦੇ ਹਨ।
3/5
ਮਾੜੇ ਕੋਲੇਸਟ੍ਰੋਲ ਨੂੰ ਵਧਾਉਂਦਾ-ਵਿਟਾਮਿਨ ਈ ਤੇ ਫਾਈਬਰ ਜੋ ਸ਼ਾਇਦ ਹੀ ਬ੍ਰੈੱਡ ਵਿੱਚ ਮੌਜੂਦ ਹੁੰਦੇ ਹਨ। ਇਸ ਕਾਰਨ ਜੇਕਰ ਇਸ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਸਰੀਰ 'ਚ ਖਰਾਬ ਕੋਲੈਸਟ੍ਰਾਲ ਵਧਣ ਲੱਗਦਾ ਹੈ ਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
4/5
ਭਾਰ ਵਧਣਾ ਸ਼ੁਰੂ ਹੋ ਜਾਂਦਾ-ਰੋਜ਼ਾਨਾ ਬ੍ਰੈੱਡ ਖਾਣ ਨਾਲ ਸਰੀਰ ਦਾ ਭਾਰ ਵਧਣ ਲੱਗਦਾ ਹੈ। ਇਸ ਦੀ ਸ਼ੁਰੂਆਤ ਕਬਜ਼ ਨਾਲ ਹੁੰਦਾ ਹੈ। ਅੱਗੇ ਜਾ ਕੇ, ਮੈਟਾਬੋਲਿਕ ਰੇਟ ਘੱਟ ਜਾਵੇਗਾ। ਇਸ ਤੋਂ ਬਾਅਦ ਸਰੀਰ 'ਚ ਪ੍ਰੋਟੀਨ ਤੇ ਫੈਟ ਜਮ੍ਹਾ ਹੋਣ ਲੱਗੇਗਾ। ਕਾਰਬੋਹਾਈਡਰੇਟ ਚੀਨੀ ਵਿੱਚ ਬਦਲਣਾ ਸ਼ੁਰੂ ਕਰ ਦੇਣਗੇ। ਇਹੀ ਕਾਰਨ ਹੈ ਕਿ ਭਾਰ ਵਧਣ ਲੱਗਦਾ ਹੈ। ਵ੍ਹਾਈਟ ਬ੍ਰੈੱਡ ਭਾਰ ਵਧਣ ਦਾ ਮੁੱਖ ਕਾਰਨ ਹੈ।
5/5
ਗ੍ਰੇਨਸ ਫੂਡ ਫਾਊਂਡੇਸ਼ਨ ਅਨੁਸਾਰ, ਬ੍ਰੈੱਡ ਵਿੱਚ ਫੋਲੇਟ, ਫਾਈਬਰ, ਆਇਰਨ, ਬੀ ਵਿਟਾਮਿਨ ਤੇ ਹੋਰ ਬਹੁਤ ਕੁਝ ਹੁੰਦਾ ਹੈ ਪਰ ਖਾਲੀ ਪੇਟ ਸਿਰਫ ਬ੍ਰੈੱਡ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
Published at : 14 Jun 2023 11:19 AM (IST)