Christmas Gifts 2021 : ਕ੍ਰਿਸਮਿਸ 'ਤੇ ਆਪਣਿਆਂ ਨੂੰ ਦਿਓ ਇਹ 6 ਵਧੀਆ ਤੋਹਫ਼ੇ, ਰਿਸ਼ਤਿਆਂ 'ਚ ਵੱਧੇਗੀ ਮਿਠਾਸ
ਖੁਸ਼ੀਆਂ ਅਤੇ ਪਿਆਰ ਵੰਡਣ ਦਾ ਤਿਉਹਾਰ ਕ੍ਰਿਸਮਸ (Christmas ) ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਈਸਾਈ ਭਾਈਚਾਰੇ ਦੇ ਲੋਕ ਇਸ ਨੂੰ ਪ੍ਰਭੂ ਯਿਸੂ ਦੇ ਜਨਮ ਦਿਨ ਵਜੋਂ ਮਨਾਉਂਦੇ ਹਨ। ਕ੍ਰਿਸਮਿਸ 'ਤੇ ਇਕ ਦੂਜੇ ਨੂੰ ਸ਼ੁਭਕਾਮਨਾਵਾਂ ਦੇ ਨਾਲ-ਨਾਲ ਤੋਹਫ਼ੇ ਦੇਣ ਦਾ ਵੀ ਰਿਵਾਜ ਹੈ। ਜੇਕਰ ਇਸ ਕ੍ਰਿਸਮਸ 'ਤੇ ਤੁਸੀਂ ਵੀ ਕਿਸੇ ਪਿਆਰੇ ਦੋਸਤ ਨੂੰ ਤੋਹਫਾ ਦੇਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕੁਝ ਖਾਸ ਤੋਹਫਾ ਦੇ ਸਕਦੇ ਹੋ। ਯਾਦ ਰੱਖੋ ਕਿ ਲੋੜ ਜਾਂ ਪਸੰਦ ਅਨੁਸਾਰ ਦਿੱਤੇ ਤੋਹਫ਼ੇ ਲੋਕ ਸਾਰੀ ਉਮਰ ਨਹੀਂ ਭੁੱਲਦੇ।
Download ABP Live App and Watch All Latest Videos
View In AppTech Gift : ਜੇਕਰ ਸਾਹਮਣੇ ਵਾਲਾ ਵਿਅਕਤੀ ਟੈਕਨਾਲੋਜੀ ਵਿਚ ਜ਼ਿਆਦਾ ਦਿਲਚਸਪੀ ਰੱਖਦਾ ਹੈ ਤਾਂ ਤੁਸੀਂ ਉਸ ਨੂੰ ਕੋਈ ਗੈਜੇਟ ਗਿਫ਼ਟ ਕਰ ਸਕਦੇ ਹੋ। ਤੁਸੀਂ ਸਮਾਰਟਵਾਚ ਜਾਂ ਡਿਜੀਟਲ ਰਿਸਟਬੈਂਡ ਦੇ ਸਕਦੇ ਹੋ। ਇਸ ਤੋਂ ਇਲਾਵਾ ਵਾਇਰਲੈੱਸ ਈਅਰਫੋਨ, ਈਅਰਬੱਡ, ਪਲੇ ਸਟੇਸ਼ਨ ਜਾਂ ਵੀਡੀਓ ਗੇਮਸ ਵੀ ਵਧੀਆ ਵਿਕਲਪ ਹਨ।
ਗਹਿਣੇ : ਜੇਕਰ ਤੁਸੀਂ ਕਿਸੇ ਲੜਕੀ ਨੂੰ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਗਹਿਣਿਆਂ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਤੁਸੀਂ ਬਜ਼ਾਰ ਤੋਂ ਕੋਈ ਵੀ ਸੁੰਦਰ ਆਰਟੀਫਿਸ਼ੀਅਲ ਈਅਰ ਰਿੰਗ, ਨੇਕਲੈਸ ਜਾਂ ਬਰੇਸਲੇਟ ਖਰੀਦ ਸਕਦੇ ਹੋ। ਇਸ ਮੌਕੇ 'ਤੇ ਤੁਸੀਂ ਉਨ੍ਹਾਂ ਨੂੰ ਕੋਈ ਵੀ ਅੰਗੂਠੀ ਵੀ ਦੇ ਸਕਦੇ ਹੋ। ਜੇਕਰ ਤੁਹਾਡਾ ਬਜਟ ਜ਼ਿਆਦਾ ਹੈ ਤਾਂ ਤੁਸੀਂ ਸੋਨੇ ਜਾਂ ਚਾਂਦੀ ਦੇ ਗਹਿਣੇ ਵੀ ਦੇਖ ਸਕਦੇ ਹੋ।
ਘਰ ਦੀ ਸਜਾਵਟ ਦੀਆਂ ਵਸਤੂਆਂ : ਦੁਨੀਆ ਭਰ ਵਿਚ ਕ੍ਰਿਸਮਿਸ 'ਤੇ ਘਰ ਨੂੰ ਸਜਾਉਣ ਦੀ ਪਰੰਪਰਾ ਹੈ। ਇਸ ਲਈ ਤੁਸੀਂ ਘਰ ਦੀ ਸਜਾਵਟ ਦੀ ਕੋਈ ਵੀ ਚੀਜ਼ ਗਿਫਟ ਵੀ ਕਰ ਸਕਦੇ ਹੋ। ਤੁਸੀਂ ਇੱਕ ਸੁੰਦਰ ਕੰਧ ਚਿੱਤਰ, ਡਿਜ਼ਾਈਨਰ ਮੋਮਬੱਤੀ, ਫਰਸ਼ ਜਾਂ ਟੇਬਲ ਲੈਂਪ ਵੀ ਦੇ ਸਕਦੇ ਹੋ। ਇਸ ਤੋਂ ਇਲਾਵਾ ਕਿਚਨ ਅਤੇ ਡਾਇਨਿੰਗ ਨਾਲ ਸਬੰਧਤ ਆਈਟਮਾਂ ਵੀ ਕਿਸੇ ਨੂੰ ਗਿਫ਼ਟ ਕੀਤੀਆਂ ਜਾ ਸਕਦੀਆਂ ਹਨ।
Indoor plants : ਖੁਸ਼ੀ ਦੇ ਮੌਕਿਆਂ 'ਤੇ ਪੌਦੇ ਤੋਹਫ਼ੇ ਵਿੱਚ ਦੇਣ ਨਾਲੋਂ ਵਧੀਆ ਕੀ ਹੋ ਸਕਦਾ ਹੈ। ਤੁਸੀਂ ਕ੍ਰਿਸਮਸ 'ਤੇ ਦੋਸਤਾਂ ਨੂੰ ਇਨਡੋਰ ਪੌਦੇ ਗਿਫਟ ਕਰ ਸਕਦੇ ਹੋ। ਅਜਿਹੀਆਂ ਚੀਜ਼ਾਂ ਨਾ ਸਿਰਫ਼ ਘਰ ਨੂੰ ਖੂਬਸੂਰਤ ਬਣਾਉਂਦੀਆਂ ਹਨ, ਸਗੋਂ ਰਿਸ਼ਤਿਆਂ 'ਚ ਮਿਠਾਸ ਵੀ ਵਧਾਉਂਦੀਆਂ ਹਨ। ਤੁਸੀਂ ਸਨੈਕ ਪਲਾਂਟ, ਪੀਸ ਲਿਲੀ, ਫਲੇਮਿੰਗੋ, ਐਲੋਵੇਰਾ ਜਾਂ ਏਰਿਕਾ ਪਾਮ ਵਰਗੇ ਪੌਦੇ ਦੇ ਸਕਦੇ ਹੋ।
ਸਟੇਸ਼ਨਰੀ ਦੀਆਂ ਵਸਤੂਆਂ : ਜੇਕਰ ਤੁਹਾਡਾ ਦੋਸਤ ਪੜ੍ਹਨ-ਲਿਖਣ ਦਾ ਸ਼ੌਕੀਨ ਹੈ ਤਾਂ ਤੁਸੀਂ ਉਸ ਨੂੰ ਕੋਈ ਚੰਗੀ ਕਿਤਾਬ ਭੇਟ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਇੱਕ ਵਧੀਆ ਅਤੇ ਸੁੰਦਰ ਪੈੱਨ ਵੀ ਦੇ ਸਕਦੇ ਹੋ । ਜੇਕਰ ਤੁਸੀਂ ਕਿਸੇ ਬੱਚੇ ਨੂੰ ਕੋਈ ਤੋਹਫ਼ਾ ਦੇ ਰਹੇ ਹੋ ਤਾਂ ਤੁਸੀਂ ਕੋਈ ਕਾਮਿਕ ਬੁੱਕ, ਕਲਰਿੰਗ ਬੁੱਕ ਜਾਂ ਰਾਈਟਿੰਗ ਬੋਰਡ ਦੇ ਸਕਦੇ ਹੋ।
ਸਪੋਰਟਸ ਜਾਂ ਜਿਮ ਲਵਰ : ਜੇਕਰ ਤੁਹਾਡਾ ਦੋਸਤ ਕਿਸੇ ਵੀ ਖੇਡ ਵਿੱਚ ਦਿਲਚਸਪੀ ਰੱਖਦਾ ਹੈ ਜਾਂ ਫਿਟਨੈਸ ਫ੍ਰੀਕ ਹੈ ਤਾਂ ਤੁਹਾਨੂੰ ਉਨ੍ਹਾਂ ਦੀ ਪਸੰਦ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਤੁਸੀਂ ਕ੍ਰਿਕਟ ਬੈਟ, ਹਾਕੀ, ਫੁੱਟਬਾਲ, ਬੈਡਮਿੰਟਨ ਕਿੱਟ, ਸਪੋਰਟਸ ਟੀ-ਸ਼ਰਟ ਜਾਂ ਸਪੋਰਟਸ ਜੁੱਤੇ ਵਰਗੀਆਂ ਚੀਜ਼ਾਂ ਗਿਫਟ ਕਰ ਸਕਦੇ ਹੋ। ਜੇਕਰ ਉਹ ਜਿਮ ਜਾਣ ਦਾ ਸ਼ੌਕੀਨ ਹੈ ਤਾਂ ਤੁਸੀਂ ਸਰੀਰਕ ਕਸਰਤ ਲਈ ਕੋਈ ਉਪਕਰਨ ਵੀ ਮੁਹੱਈਆ ਕਰਵਾ ਸਕਦੇ ਹੋ।