Christmas 2022: ਦੁਨੀਆ ਦੇ ਇਨ੍ਹਾਂ ਦੇਸ਼ਾਂ 'ਚ ਨਹੀਂ ਮਨਾਇਆ ਜਾਂਦਾ ਕ੍ਰਿਸਮਸ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਭੂਟਾਨ — ਭੂਟਾਨ 'ਚ ਬੁੱਧ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਜ਼ਿਆਦਾ ਹੈ। ਈਸਾਈ ਧਰਮ ਦੇ ਲੋਕ ਇੱਕ ਫੀਸਦੀ ਤੋਂ ਵੀ ਘੱਟ ਹਨ। ਇੰਨਾ ਹੀ ਨਹੀਂ ਭੂਟਾਨੀ ਕੈਲੰਡਰ 'ਚ ਕ੍ਰਿਸਮਸ ਨੂੰ ਵੀ ਜਗ੍ਹਾ ਨਹੀਂ ਦਿੱਤੀ ਗਈ ਹੈ।
Download ABP Live App and Watch All Latest Videos
View In Appਪਾਕਿਸਤਾਨ — ਪਾਕਿਸਤਾਨ 'ਚ ਭਾਵੇਂ 25 ਦਸੰਬਰ ਨੂੰ ਛੁੱਟੀ ਹੁੰਦੀ ਹੈ ਪਰ ਲੋਕ ਇਸ ਦਿਨ ਨੂੰ ਮੁਹੰਮਦ ਅਲੀ ਜਿਨਾਹ ਦੇ ਜਨਮਦਿਨ ਵਜੋਂ ਮਨਾਉਂਦੇ ਹਨ। ਇੱਥੇ ਕ੍ਰਿਸਮਿਸ ਦਾ ਕੋਈ ਖਾਸ ਜਸ਼ਨ ਨਹੀਂ ਹੁੰਦਾ।
ਸੋਮਾਲੀਆ— 2015 ਦੇ ਆਸ-ਪਾਸ ਅਫਰੀਕੀ ਦੇਸ਼ ਸੋਮਾਲੀਆ 'ਚ ਧਾਰਮਿਕ ਕਾਨੂੰਨ ਲਾਗੂ ਹੋਣ ਤੋਂ ਬਾਅਦ ਇੱਥੇ ਕ੍ਰਿਸਮਸ ਦਾ ਤਿਉਹਾਰ ਮਨਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਧਾਰਮਿਕ ਭਾਵਨਾਵਾਂ ਕਾਰਨ ਇੱਥੇ ਕ੍ਰਿਸਮਸ ਦਾ ਦਿਨ ਨਹੀਂ ਮਨਾਇਆ ਜਾਂਦਾ।
ਅਫਗਾਨਿਸਤਾਨ — ਕ੍ਰਿਸਮਸ ਈਸਾਈ ਧਰਮ ਦਾ ਖਾਸ ਤਿਉਹਾਰ ਹੈ ਅਤੇ ਅਫਗਾਨਿਸਤਾਨ 'ਚ ਈਸਾਈ ਅਤੇ ਇਸਲਾਮ ਵਿਚਾਲੇ ਸਾਲਾਂ ਤੋਂ ਚੱਲ ਰਹੇ ਵਿਵਾਦ ਕਾਰਨ ਇੱਥੇ ਕ੍ਰਿਸਮਸ ਨਹੀਂ ਮਨਾਈ ਜਾਂਦੀ। ਅਫਗਾਨਿਸਤਾਨ ਇੱਕ ਇਸਲਾਮਿਕ ਦੇਸ਼ ਹੈ ਅਤੇ ਇੱਥੇ ਰਹਿਣ ਵਾਲੇ ਮੁਸਲਿਮ ਧਰਮ ਦੇ ਲੋਕ ਇਸਾਈ ਤਿਉਹਾਰ ਮਨਾਉਣ ਦੇ ਖਿਲਾਫ ਹਨ।
ਚੀਨ — ਚੀਨ ਵੀ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ, ਜਿੱਥੇ ਕ੍ਰਿਸਮਸ ਨਹੀਂ ਮਨਾਈ ਜਾਂਦੀ। ਚੀਨ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ, ਇਸ ਲਈ ਇੱਥੇ ਕ੍ਰਿਸਮਸ ਦਾ ਜਸ਼ਨ ਨਹੀਂ ਮਨਾਇਆ ਜਾਂਦਾ। ਚੀਨ ਵਿੱਚ, ਕ੍ਰਿਸਮਸ ਇੱਕ ਆਮ ਕੰਮਕਾਜੀ ਦਿਨ ਹੈ।
ਹੋਰ ਦੇਸ਼ - ਈਰਾਨ, ਉਜ਼ਬੇਕਿਸਤਾਨ, ਤੁਰਕੀ, ਬਹਿਰੀਨ, ਲੀਬੀਆ, ਕੰਬੋਡੀਆ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਵਿੱਚ ਵੀ ਕ੍ਰਿਸਮਸ ਨਹੀਂ ਮਨਾਇਆ ਜਾਂਦਾ ਹੈ।