Dahi Hair Mask: ਜੇਕਰ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਵਾਲਾਂ ਲਈ ਕਰੋ ਦਹੀਂ ਦੀ ਵਰਤੋਂ, ਜਾਣੋ ਫਾਇਦੇ
ਦਹੀਂ ਤੇ ਨਿੰਬੂ ਦਾ ਰਸ ਮਾਸਕ: 4-5 ਚੱਮਚ ਦਹੀਂ ਲਓ ਤੇ ਇਸ ਵਿੱਚ 2 ਚਮਚ ਨਿੰਬੂ ਦਾ ਰਸ ਮਿਲਾਓ। ਹੁਣ ਇਸ 'ਚ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਪੇਸਟ ਨੂੰ ਸਾਰੇ ਵਾਲਾਂ 'ਤੇ ਲਗਾਓ ਤੇ ਇਸ ਨੂੰ 20 ਮਿੰਟ ਲਈ ਛੱਡ ਦਿਓ। ਬਾਅਦ 'ਚ ਇਸ ਨੂੰ ਸ਼ੈਂਪੂ ਨਾਲ ਧੋ ਲਓ। ਤੁਹਾਨੂੰ ਡੈਂਡਰਫ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ।
Download ABP Live App and Watch All Latest Videos
View In Appਦਹੀਂ ਤੇ ਅੰਡੇ ਦਾ ਮਾਸਕ: ਇਸ ਹੇਅਰ ਮਾਸਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕਟੋਰੇ ਵਿੱਚ 4-5 ਚਮਚ ਦਹੀਂ ਲਓ ਤੇ ਇਸ ਵਿੱਚ ਇੱਕ ਅੰਡਾ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਸ ਨੂੰ ਵਾਲਾਂ 'ਤੇ 20 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਦਹੀਂ ਤੇ ਐਲੋਵੇਰਾ ਦਾ ਮਾਸਕ: ਇਸ ਹੇਅਰ ਮਾਸਕ ਨੂੰ ਬਣਾਉਣ ਲਈ 2 ਚਮਚ ਦਹੀ ਲਓ ਤੇ ਇਸ ਵਿੱਚ 3 ਚਮਚ ਐਲੋਵੇਰਾ ਜੈੱਲ, 2 ਚੱਮਚ ਜੈਤੂਨ ਦਾ ਤੇਲ, 1 ਚੱਮਚ ਸ਼ਹਿਦ ਮਿਲਾ ਕੇ ਮਿਲਾਓ। ਹੁਣ ਇਸ ਮਾਸਕ ਨੂੰ ਵਾਲਾਂ 'ਤੇ ਲਗਾਓ ਤੇ 10-15 ਮਿੰਟਾਂ ਲਈ ਛੱਡ ਦਿਓ। ਬਾਅਦ ਵਿੱਚ, ਇਸ ਨਾਲ ਵਾਲਾਂ ਦੀ ਮਾਲਿਸ਼ ਕਰੋ ਤੇ ਇਸ ਨੂੰ ਸ਼ੈਂਪੂ ਨਾਲ ਧੋਵੋ।
ਦਹੀਂ ਤੇ ਕੇਲੇ ਦਾ ਹੇਅਰ ਮਾਸਕ: ਇਸ ਹੇਅਰ ਮਾਸਕ ਨੂੰ ਬਣਾਉਣ ਲਈ 3 ਚਮਚ ਦਹੀ ਲਓ ਅਤੇ ਇਸ ਵਿੱਚ ਇੱਕ ਚਮਚ ਸ਼ਹਿਦ ਅਤੇ ਇੱਕ ਕੇਲਾ ਮਿਲਾਓ। ਹੁਣ ਇਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ ਤੇ 30 ਮਿੰਟਾਂ ਲਈ ਛੱਡ ਦਿਓ। ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਲਓ।