ਦੀਵਾਲੀ 'ਤੇ ਮਸਾਲੇਦਾਰ ਭੋਜਨ ਅਤੇ ਮਿਠਾਈਆਂ ਨੇ ਵਿਗਾੜ ਦਿੱਤਾ ਹਾਜਮਾ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗਾ ਆਰਾਮ
ਦੀਵਾਲੀ 'ਤੇ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾ ਲਿਆ ਹੈ ਅਤੇ ਹਾਜਮਾ ਵਿਗੜਨਾ ਸ਼ੁਰੂ ਹੋ ਗਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਆਪਣਾ ਪਾਚਨ ਠੀਕ ਕਰ ਸਕਦੇ ਹੋ। ਤਿਉਹਾਰ ਭਾਵ ਕਿ ਬਹੁਤ ਸਾਰੇ ਮਸਾਲੇਦਾਰ ਭੋਜਨ ਦੇ ਨਾਲ-ਨਾਲ ਤੁਹਾਡੀਆਂ ਮਨਪਸੰਦ ਮਿਠਾਈਆਂ ਵੀ ਜਸ਼ਨ ਦਾ ਹਿੱਸਾ ਹੁੰਦੀਆਂ ਹਨ। ਇਨ੍ਹਾਂ ਚੀਜ਼ਾਂ ਨਾਲ ਦੀਵਾਲੀ ਮਨਾਉਣ ਦਾ ਮਜ਼ਾ ਤਾਂ ਬਹੁਤ ਆਉਂਦਾ ਹੈ ਪਰ ਬਾਅਦ 'ਚ ਇਸ ਦਾ ਸਿੱਧਾ ਅਸਰ ਤੁਹਾਡੇ ਪਾਚਨ 'ਤੇ ਪੈਂਦਾ ਹੈ।
Download ABP Live App and Watch All Latest Videos
View In Appਅਜਿਹੇ 'ਚ ਤਿਉਹਾਰਾਂ ਦੌਰਾਨ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਪਾਚਨ ਕਿਰਿਆ ਦਾ ਧਿਆਨ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਅਸੀਂ ਤੁਹਾਨੂੰ ਚਾਰ ਅਜਿਹੇ ਰਾਮਬਾਣ ਉਪਾਅ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰ ਸਕਦੇ ਹਨ।
ਚਿਆ ਸੀਡਸ : ਚਿਆ ਸੀਡਸ ਵੀ ਪਾਚਨ ਕਿਰਿਆ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ। ਇਹ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਹ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਖੁਰਾਕ ਵਿੱਚ ਚਿਆ ਸੀਡਸ ਸ਼ਾਮਲ ਕਰ ਸਕਦੇ ਹੋ। ਇਸ ਦਾ ਅਸਰ ਵੀ ਜਲਦੀ ਦਿਖਾਈ ਦਿੰਦਾ ਹੈ।
ਸੌਂਫ: ਸੌਂਫ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਗੈਸਟਰੋਇੰਟੇਸਟਾਈਨਲ ਟ੍ਰੈਕਟ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ ਲਈ ਭੋਜਨ ਤੋਂ ਬਾਅਦ ਸੌਂਫ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਪੇਟ ਦੀ ਸਿਹਤ ਲਈ ਬਿਹਤਰ ਮੰਨਿਆ ਜਾਂਦੀ ਹੈ।
ਚੁਕੰਦਰ : ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਚੁਕੰਦਰ ਬਹੁਤ ਫਾਇਦੇਮੰਦ ਹੈ। ਫਾਈਬਰ ਨਾਲ ਭਰਪੂਰ ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪਾਚਨ ਕਿਰਿਆ ਨੂੰ ਸੁਧਾਰਨ ਦਾ ਵੀ ਕੰਮ ਕਰਦਾ ਹੈ। ਇਸ ਲਈ ਚੁਕੰਦਰ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਚੁਕੰਦਰ ਦਾ ਸੇਵਨ ਸਲਾਦ ਵਿਚ ਜਾਂ ਖਾਣੇ ਦੇ ਨਾਲ ਕਿਸੇ ਹੋਰ ਤਰੀਕੇ ਨਾਲ ਕਰ ਸਕਦੇ ਹੋ।
ਦਹੀਂ : ਦਹੀਂ ਨੂੰ ਪੇਟ ਲਈ ਸਭ ਤੋਂ ਵਧੀਆ ਭੋਜਨ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ, ਜੋ ਪੇਟ ਵਿੱਚ ਲਾਭਕਾਰੀ ਬੈਕਟੀਰੀਆ ਨੂੰ ਵਧਾ ਕੇ ਪਾਚਨ ਕਿਰਿਆ ਨੂੰ ਸੁਧਾਰਨ ਦਾ ਕੰਮ ਕਰਦੇ ਹਨ। ਦਹੀਂ ਦੇ ਕਈ ਸਿਹਤ ਲਾਭ ਹੁੰਦੇ ਹਨ। ਅਜਿਹੇ 'ਚ ਦਹੀਂ ਖਾਣਾ ਚੰਗਾ ਮੰਨਿਆ ਜਾਂਦਾ ਹੈ।