ਭਾਰਤ ਤੋਂ ਇਸ ਤਰ੍ਹਾਂ ਕਰੋ ਸਸਤੇ ਵਿਦੇਸ਼ੀ ਦੌਰੇ, 1 ਲੱਖ ਰੁਪਏ 'ਚ ਇਨ੍ਹਾਂ 8 ਦੇਸ਼ਾਂ ਦੀ ਸੈਰ
ਹਰ ਇੱਕ ਵਿਅਕਤੀ ਨੂੰ ਵਿਦੇਸ਼ ਜਾਣ ਦੀ ਇੱਛਾ ਹੁੰਦੀ ਹੈ ਪਰ ਭਾਰੀ ਖਰਚ ਤੇ ਰੁਝੇਵਿਆਂ ਕਾਰਨ ਕਈ ਲੋਕਾਂ ਦਾ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ। ਹਾਲਾਂਕਿ ਜੇਕਰ ਇਸ ਮਾਮਲੇ 'ਚ ਥੋੜ੍ਹੀ ਚੁਸਤ ਵਿਉਂਤਬੰਦੀ ਕੀਤੀ ਜਾਵੇ ਤਾਂ ਘੱਟ ਪੈਸਿਆਂ 'ਚ ਵੀ ਵਿਦੇਸ਼ ਦੌਰੇ ਦਾ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਯਾਤਰਾ ਲਗਪਗ ਇੱਕ ਲੱਖ ਰੁਪਏ ਵਿੱਚ ਪੂਰੀ ਕੀਤੀ ਜਾ ਸਕਦੀ ਹੈ। ਇਸ ਵਿੱਚ ਭੋਜਨ ਤੇ ਰਿਹਾਇਸ਼ ਦੇ ਨਾਲ ਉਡਾਣ ਦੀ ਲਾਗਤ ਸ਼ਾਮਲ ਹੈ।
Download ABP Live App and Watch All Latest Videos
View In Appਨੇਪਾਲ-ਹਿਮਾਲਿਆ ਦੀਆਂ ਉੱਚੀਆਂ ਚੋਟੀਆਂ, ਆਕਰਸ਼ਕ ਮੱਠ ਅਤੇ ਨਦੀਆਂ ਨੇਪਾਲ ਨੂੰ ਇਕ ਖੂਬਸੂਰਤ ਦੇਸ਼ ਬਣਾਉਂਦੀਆਂ ਹਨ। ਜੇਕਰ ਤੁਸੀਂ ਕਰੀਬ ਇੱਕ ਮਹੀਨਾ ਪਹਿਲਾਂ ਨੇਪਾਲ ਲਈ ਫਲਾਈਟ ਬੁੱਕ ਕਰਵਾਉਂਦੇ ਹੋ ਤਾਂ ਇਸ ਦੀ ਰਾਊਂਡ ਟਿਕਟ ਕਰੀਬ ਸਾਢੇ 11 ਹਜ਼ਾਰ ਰੁਪਏ ਵਿੱਚ ਮਿਲਦੀ ਹੈ। ਨੇਪਾਲ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ, ਇਸ ਲਈ ਤੁਸੀਂ ਉੱਥੇ ਸੜਕ ਰਾਹੀਂ ਵੀ ਜਾ ਸਕਦੇ ਹੋ। ਤੁਹਾਨੂੰ ਨੇਪਾਲ ਵਿੱਚ ਇੱਕ ਰਾਤ ਠਹਿਰਨ ਲਈ 300-400 ਰੁਪਏ ਵਿੱਚ ਇੱਕ ਕਮਰਾ ਵੀ ਆਸਾਨੀ ਨਾਲ ਮਿਲ ਜਾਵੇਗਾ। ਨਗਰਕੋਟ, ਬਖ਼ਤਾਰਪੁਰ, ਕਾਠਮੰਡੂ, ਪੋਖਰਾ ਦਾ ਪੁਰਾਣਾ ਬਾਜ਼ਾਰ ਤੇ ਸੇਤੀ ਨਦੀ ਇੱਥੋਂ ਦੇ ਆਕਰਸ਼ਣ ਦੇ ਮੁੱਖ ਕੇਂਦਰ ਹਨ।
UAE- ਸੰਯੁਕਤ ਅਰਬ ਅਮੀਰਾਤ (UAE) ਟੈਕਨਾਲੋਜੀ ਦੇ ਸ਼ੌਕੀਨਾਂ ਅਤੇ ਖਰੀਦਦਾਰਾਂ ਲਈ ਇੱਕ ਸ਼ਾਨਦਾਰ ਮੰਜ਼ਿਲ ਹੈ। ਭਾਰਤ ਤੋਂ UAE ਜਾਣ ਦਾ ਖਰਚਾ ਲਗਭਗ 15 ਤੋਂ 16 ਹਜ਼ਾਰ ਰੁਪਏ 'ਚ ਤੈਅ ਹੋ ਸਕਦਾ ਹੈ। ਹਾਲਾਂਕਿ, ਫਲਾਈਟ ਟਿਕਟ ਦੀ ਕੀਮਤ ਤੁਹਾਡੀ ਯਾਤਰਾ ਦੇ ਸਮੇਂ 'ਤੇ ਵੀ ਨਿਰਭਰ ਕਰੇਗੀ। ਇੱਥੇ ਹੋਟਲ ਵਿੱਚ ਇੱਕ ਰਾਤ ਰੁਕਣ ਦਾ ਕਿਰਾਇਆ 2 ਤੋਂ 3 ਹਜ਼ਾਰ ਰੁਪਏ ਦੇ ਕਰੀਬ ਹੋਵੇਗਾ। ਇੱਥੇ ਤੁਸੀਂ ਦੁਬਈ ਮਰੀਨਾ ਬੀਚ ਅਤੇ ਬੁਰਜ ਖਲੀਫਾ ਵਰਗੀਆਂ ਸ਼ਾਨਦਾਰ ਥਾਵਾਂ 'ਤੇ ਘੁੰਮਣ ਦੇ ਯੋਗ ਹੋਵੋਗੇ।
ਮਲੇਸ਼ੀਆ- ਫਿਰੋਜ਼ੀ ਪਾਣੀ, ਬੀਚਾਂ ਦੀ ਖੂਬਸੂਰਤੀ ਅਤੇ ਸ਼ਾਂਤ ਮਾਹੌਲ ਦੇ ਵਿਚਕਾਰ ਆਰਾਮ ਦੇ ਕੁਝ ਪਲ ਬਿਤਾਉਣ ਵਾਲੇ ਲੋਕਾਂ ਲਈ ਮਲੇਸ਼ੀਆ ਇਕ ਵਧੀਆ ਮੰਜ਼ਿਲ ਹੈ। ਭਾਰਤ ਤੋਂ ਮਲੇਸ਼ੀਆ ਤੱਕ ਏਅਰ ਰਾਊਂਡ ਟ੍ਰਿਪ ਟਿਕਟ ਦੀ ਕੀਮਤ ਲਗਭਗ 23 ਹਜ਼ਾਰ ਰੁਪਏ ਹੋਵੇਗੀ। ਹਾਲਾਂਕਿ, ਤੁਹਾਨੂੰ ਇਸ ਨੂੰ ਲਗਭਗ ਤਿੰਨ ਮਹੀਨੇ ਪਹਿਲਾਂ ਬੁੱਕ ਕਰਨਾ ਹੋਵੇਗਾ। ਇੱਥੇ ਤੁਹਾਨੂੰ 500-600 ਰੁਪਏ ਵਿੱਚ ਗੈਸਟ ਹਾਊਸ ਜਾਂ ਡਾਰਮਿਟਰੀ ਦੇ ਕਮਰੇ ਬਹੁਤ ਆਰਾਮ ਨਾਲ ਮਿਲ ਜਾਣਗੇ। ਕੁਆਲਾਲੰਪੁਰ, ਪੰਗਕੋਰ ਤੇ ਰੇਡਾਂਗ ਟਾਪੂ ਇੱਥੇ ਘੁੰਮਣ ਲਈ ਸਥਾਨ ਹਨ।
ਸ਼੍ਰੀਲੰਕਾ- ਜੇਕਰ ਤੁਸੀਂ ਸਮੁੰਦਰ ਦੇ ਪਾਣੀ 'ਚ ਪੈਰ ਡੁਬੋ ਕੇ ਸਮੁੰਦਰੀ ਭੋਜਨ ਦਾ ਸਵਾਦ ਲੈਣ ਦੇ ਇੱਛੁਕ ਹੋ ਤਾਂ ਸ਼੍ਰੀਲੰਕਾ ਤੋਂ ਵਧੀਆ ਜਗ੍ਹਾ ਹੋਰ ਕੀ ਹੋ ਸਕਦੀ ਹੈ। ਭਾਰਤ ਤੋਂ ਸ਼੍ਰੀਲੰਕਾ ਦਾ ਦੌਰਾ ਵੀ ਕਰੀਬ ਇੱਕ ਲੱਖ ਰੁਪਏ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਹਨੀਮੂਨ ਮਨਾਉਣ ਵਾਲਿਆਂ ਲਈ ਵੀ ਇਹ ਵਧੀਆ ਜਗ੍ਹਾ ਹੈ। ਭਾਰਤ ਤੋਂ ਸ਼੍ਰੀਲੰਕਾ ਦੀ ਫਲਾਈਟ ਟਿਕਟ ਦੀ ਕੀਮਤ ਲਗਭਗ 23,000 ਹੋਵੇਗੀ। ਇੱਥੇ ਰਹਿਣ ਲਈ, ਤੁਹਾਨੂੰ ਆਸਾਨੀ ਨਾਲ 600-700 ਰੁਪਏ ਵਿੱਚ ਡਾਰਮਿਟਰੀ ਦੇ ਕਮਰੇ ਮਿਲ ਜਾਣਗੇ।
ਭੂਟਾਨ- ਭੂਟਾਨ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਕਿਹਾ ਜਾਂਦਾ ਹੈ। ਇਸ ਦੀ ਸੁੰਦਰਤਾ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਦਿੱਲੀ ਤੋਂ ਭੂਟਾਨ ਦੀ ਰਾਊਂਡ ਟ੍ਰਿਪ ਏਅਰ ਟਿਕਟ 10 ਹਜ਼ਾਰ 'ਚ ਆਸਾਨੀ ਨਾਲ ਮਿਲ ਜਾਵੇਗੀ। ਇੱਥੇ ਰਹਿਣ ਲਈ ਤੁਹਾਨੂੰ 500-700 ਰੁਪਏ ਵਿੱਚ ਗੈਸਟ ਹਾਊਸ ਵੀ ਮਿਲੇਗਾ। ਪਾਰੋ ਤੇ ਥਿੰਫੂ ਵੈਲੀ, ਟਾਕਿਨ ਚਿੜੀਆਘਰ ਤੇ ਲੋਕ ਵਿਰਾਸਤ ਮਿਊਜ਼ੀਅਮ ਇੱਥੇ ਘੁੰਮਣ ਲਈ ਸਭ ਤੋਂ ਵਧੀਆ ਸਥਾਨ ਹਨ।
ਥਾਈਲੈਂਡ- ਥਾਈਲੈਂਡ ਪਹਾੜਾਂ, ਬੀਚਾਂ ਤੇ ਪਰੰਪਰਾਗਤ ਭੋਜਨ ਦੇ ਆਕਰਸ਼ਕ ਨਜ਼ਾਰਿਆਂ ਲਈ ਦੁਨੀਆ ਭਰ 'ਚ ਮਸ਼ਹੂਰ ਹੈ। ਦਿੱਲੀ ਤੋਂ ਥਾਈਲੈਂਡ ਦੀ ਹਵਾਈ ਟਿਕਟ ਲਗਭਗ 16,000 ਰੁਪਏ ਵਿੱਚ ਉਪਲਬਧ ਹੋਵੇਗੀ। ਇੱਥੇ ਗੈਸਟ ਹਾਊਸ, ਬਜਟ ਹੋਟਲ, ਹੋਸਟਲ ਜਾਂ ਡਾਰਮਿਟਰੀ ਦੇ ਕਮਰਿਆਂ ਵਿੱਚ ਰਹਿਣ ਦਾ ਇੱਕ ਰਾਤ ਦਾ ਕਿਰਾਇਆ ਲਗਭਗ 500-600 ਰੁਪਏ ਹੋਵੇਗਾ। ਪੱਟਯਾ, ਬੈਂਕਾਕ, ਕੋਰਲ ਆਈਲੈਂਡ, ਚਿਆਂਗ ਮਾਈ ਵਰਗੇ ਸਥਾਨ ਇੱਥੇ ਘੁੰਮਣ ਲਈ ਸਭ ਤੋਂ ਮਸ਼ਹੂਰ ਸਥਾਨ ਹਨ।
ਇੰਡੋਨੇਸ਼ੀਆ- ਇੰਡੋਨੇਸ਼ੀਆ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਕੁਦਰਤ ਦੇ ਅਦਭੁਤ ਨਜ਼ਾਰਿਆਂ ਲਈ ਬਹੁਤ ਮਸ਼ਹੂਰ ਹੈ। ਇੱਥੇ ਫਲਾਈਟ ਰਾਹੀਂ ਸਫਰ ਕਰਨ ਦਾ ਖਰਚਾ ਲਗਭਗ 25,000 ਰੁਪਏ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸਦੇ ਲਈ ਤੁਹਾਨੂੰ ਲਗਭਗ 4-5 ਮਹੀਨੇ ਪਹਿਲਾਂ ਟਿਕਟਾਂ ਬੁੱਕ ਕਰਨੀਆਂ ਪੈਣਗੀਆਂ। ਇੰਡੋਨੇਸ਼ੀਆ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਰਹਿਣ ਲਈ ਤੁਹਾਨੂੰ 700-800 ਰੁਪਏ ਵਿੱਚ ਹੋਸਟਲ ਮਿਲ ਜਾਵੇਗਾ। ਬਾਲੀ, ਜਕਾਰਤਾ ਅਤੇ ਸੁਮਾਤਰਾ ਇੱਥੇ ਘੁੰਮਣ ਲਈ ਸਭ ਤੋਂ ਵਧੀਆ ਸਥਾਨ ਹਨ।
ਵੀਅਤਨਾਮ - ਅੰਗਰੇਜ਼ੀ ਦੇ 'S' ਅੱਖਰ ਦੀ ਸ਼ਕਲ ਵਿੱਚ ਬਣਿਆ, ਵੀਅਤਨਾਮ ਭਾਰਤ-ਚੀਨ ਪ੍ਰਾਇਦੀਪ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ। ਹਨੀਮੂਨ ਕਰਨ ਵਾਲਿਆਂ ਲਈ ਇਹ ਜਗ੍ਹਾ ਹਮੇਸ਼ਾ ਹੀ ਉਨ੍ਹਾਂ ਦੀ ਪਹਿਲੀ ਪਸੰਦ ਰਹੀ ਹੈ। ਤੁਹਾਨੂੰ ਲਗਭਗ 21,000 ਰੁਪਏ ਵਿੱਚ ਵੀਅਤਨਾਮ ਜਾਣ ਲਈ ਹਵਾਈ ਯਾਤਰਾ ਕਰਨੀ ਪਵੇਗੀ। ਤੁਹਾਨੂੰ ਦੋ-ਤਿੰਨ ਮਹੀਨੇ ਪਹਿਲਾਂ ਇਸਦੀ ਟਿਕਟ ਬੁੱਕ ਕਰਨੀ ਪੈ ਸਕਦੀ ਹੈ। ਇੱਥੇ ਡਾਰਮਿਟਰੀ ਵਿੱਚ ਇੱਕ ਰਾਤ ਠਹਿਰਨ ਦਾ ਕਿਰਾਇਆ 600-700 ਰੁਪਏ ਹੋਵੇਗਾ। ਜਦੋਂ ਕਿ ਬਜਟ ਵਾਲੇ ਕਮਰੇ 800-1000 ਰੁਪਏ ਵਿੱਚ ਵੀ ਮਿਲ ਸਕਦੇ ਹਨ। ਹਨੋਈ, ਨਹਾ ਤ੍ਰਾਂਗ, ਹਾ ਲੋਂਗ ਬੇ ਅਤੇ ਹਾ ਚੀ ਮਿਨਹ ਸਿਟੀ ਇੱਥੇ ਜਾਣ ਲਈ ਸਭ ਤੋਂ ਵਧੀਆ ਵਿਕਲਪ ਹਨ।