ਗਰਮੀ ਵਧਦੇ ਹੀ ਹਰਿ ਕੀ ਪਉੜੀ 'ਤੇ ਉਮੜਿਆ ਸੈਲਾਨੀਆਂ ਦਾ ਸੈਲਾਬ, ਪੂਰੇ ਸ਼ਹਿਰ 'ਚ ਲੱਗਿਆ ਜਾਮ
ਹਰਿਦੁਆਰ: ਇਸ ਵਾਰ ਮਾਰਚ ਦੇ ਮਹੀਨੇ 'ਚ ਹੀ ਸਖ਼ਤ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਵੀ ਸੰਭਾਵਨਾ ਜਤਾਈ ਹੈ ਕਿ ਇਸ ਸਾਲ ਗਰਮੀ ਸਾਰੇ ਰਿਕਾਰਡ ਤੋੜ ਦੇਵੇਗੀ। ਇਸ ਦੇ ਨਾਲ ਹੀ ਭਿਆਨਕ ਗਰਮੀ ਤੋਂ ਬਚਣ ਲਈ ਲੋਕਾਂ ਨੇ ਹੁਣ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਹਰਿਦੁਆਰ (Haridwar) ਦੀ ਹਰਿ ਕੀ ਪੌੜੀ ਵਿਖੇ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਸੈਲਾਨੀ ਇਕੱਠੇ ਹੋਏ। ਦੇਸ਼ ਭਰ ਤੋਂ ਆਏ ਸੈਲਾਨੀਆਂ ਦੀ ਭੀੜ ਕਾਰਨ ਟ੍ਰੈਫਿਕ ਵਿਵਸਥਾ ਵੀ ਵਿਗੜ ਗਈ। ਕਈ ਥਾਵਾਂ 'ਤੇ ਜਾਮ ਲੱਗ ਗਿਆ। ਇਸ ਦੌਰਾਨ ਪੁਲੀਸ ਨੂੰ ਟ੍ਰੈਫਿਕ ਪ੍ਰਬੰਧਾਂ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
Download ABP Live App and Watch All Latest Videos
View In Appਕੜਾਕੇ ਦੀ ਗਰਮੀ ਕਾਰਨ ਲੋਕਾਂ ਨੇ ਠੰਢੀਆਂ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਵੀਕਐਂਡ 'ਤੇ ਹਰਿ ਕੀ ਪਉੜੀ ਦਾ ਇਹ ਨਜ਼ਾਰਾ ਸਾਫ਼ ਦੱਸ ਰਿਹਾ ਹੈ, ਲੋਕ ਗਰਮੀ ਦੇ ਕਹਿਰ ਤੋਂ ਬਚਣ ਲਈ ਇੱਥੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਗੰਗਾ 'ਚ ਇਸ਼ਨਾਨ ਕਰਨ ਦੇ ਨਾਲ-ਨਾਲ ਮਨਸਾ ਦੇਵੀ, ਚੰਡੀ ਦੇਵੀ ਮੰਦਰਾਂ 'ਚ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਨਜ਼ਰ ਆਉਂਦੇ ਹਨ। ਹਾਲਾਂਕਿ ਯਾਤਰੀਆਂ ਦੀ ਭੀੜ ਕਾਰਨ ਇੱਥੇ ਆਵਾਜਾਈ ਵਿਵਸਥਾ ਠੱਪ ਹੋ ਕੇ ਰਹਿ ਗਈ ਹੈ।
ਦੇਸ਼-ਵਿਦੇਸ਼ ਤੋਂ ਪੁੱਜੀ ਸੈਲਾਨੀਆਂ ਦੀ ਭੀੜ ਕਾਰਨ ਹਰਿਦੁਆਰ 'ਚ ਕਈ ਥਾਵਾਂ 'ਤੇ ਜਾਮ ਦੀ ਸਥਿਤੀ ਬਣੀ ਰਹੀ | ਇਸ ਦੌਰਾਨ ਘੰਟਿਆਂ ਬੱਧੀ ਵਾਹਨਾਂ ਦੀ ਲੰਬੀ ਲਾਈਨ ਲੱਗੀ ਰਹੀ ਅਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਵਾਰੀਆਂ ਦੀ ਆਮਦ ਕਾਰਨ ਬੱਸ ਅੱਡੇ ਤੋਂ ਲੈ ਕੇ ਕੋਤਵਾਲੀ ਅਤੇ ਲਲਤਾਰੋਂ ਪੁਲ ਤੱਕ ਸ਼ਹਿਰ ਅੰਦਰ ਜਾਮ ਲੱਗ ਗਿਆ। ਉਧਰ ਸ਼ਹਿਰ ਦੀ ਪਾਰਕਿੰਗ ਫੁੱਲ ਹੋਣ ਦੇ ਨਾਲ ਹੀ ਰੈਸਟੋਰੈਂਟ ਵੀ ਸੈਲਾਨੀਆਂ ਨਾਲ ਭਰੇ ਹੋਏ ਹਨ।
ਹਰਿ ਕੀ ਪਉੜੀ ਵਿਖੇ ਵੱਡੀ ਗਿਣਤੀ ਵਿਚ ਸੈਲਾਨੀ ਇਕੱਠੇ ਹੋਏ ਹਨ। ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਡੁਬਕੀ ਲੈ ਰਹੇ ਹਨ। ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਪਹੁੰਚੇ ਹਨ। ਇਸ ਦੇ ਨਾਲ ਹੀ ਸੈਲਾਨੀਆਂ ਦੀ ਵਧਦੀ ਭੀੜ ਕਾਰਨ ਬਾਜ਼ਾਰ 'ਚ ਵਪਾਰੀਆਂ ਦੇ ਚਿਹਰੇ 'ਤੇ ਰੌਣਕ ਪਰਤ ਆਈ ਹੈ।
ਇਸ ਦੇ ਨਾਲ ਹੀ ਟ੍ਰੈਫਿਕ ਇੰਸਪੈਕਟਰ ਵਿਕਾਸ ਪੁੰਡੀਰ ਨੇ ਦੱਸਿਆ ਕਿ ਸ਼ਨੀਵਾਰ-ਐਤਵਾਰ ਨੂੰ ਇੱਥੇ ਕਾਫੀ ਟ੍ਰੈਫਿਕ ਸੀ, ਗਰਮੀ ਅਤੇ ਵੀਕੈਂਡ ਹੋਣ ਕਾਰਨ ਸੈਲਾਨੀ ਲਗਾਤਾਰ ਆ ਰਹੇ ਹਨ। ਟਰੈਫਿਕ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।