ਆਂਡਾ Veg ਜਾਂ Non-Veg? ਇਸ ਬਾਰੇ ਤਹਾਨੂੰ ਵੀ ਜੇਕਰ Confusion ਤਾਂ ਜਾਣੋ ਸੱਚ
ਆਂਡਾ ਵੈੱਜ ਹੈ ਜਾਂ ਨੌਨਵੈੱਜ ਇਹ ਬਹਿਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਕੁਝ ਲੋਕ ਇਸ ਨੂੰ ਵੈੱਜ ਮੰਨਦੇ ਹਨ ਤੇ ਕੁਝ ਇਸ ਨੂੰ ਨੌਨਵੈਜ ਕਾਊਂਟ ਕਰਦੇ ਹਨ। ਇੰਨਾ ਹੀ ਨਹੀਂ ਇਸ ਦਰਮਿਆਨ ਇਕ ਨਵੀਂ ਸ਼੍ਰੇਣੀ ਨੇ ਵੀ ਜਨਮ ਲਿਆ ਹੈ। ਜੋ ਨਾ ਵੈੱਜ ਸਨ ਤੇ ਨਾ ਨੌਨ ਵੈੱਜ ਬਲਕਿ ਐਗੀਟੇਰੀਅਨ ਸਨ। ਯਾਨੀ ਅਜਿਹੇ ਲੋਕ ਜੋ ਨੌਨਵੈਜ ਨਹੀਂ ਖਾਂਦੇ ਪਰ ਆਂਡਾ ਖਾਂਦੇ ਹਨ।
Download ABP Live App and Watch All Latest Videos
View In Appਜੇਕਰ ਇਸ ਪਰਿਭਾਸ਼ਾ ਤੇ ਚੱਲੀਏ ਕਿ ਨੌਨਵੈੱਜ ਦਾ ਮਤਲਬ ਕਿਸੇ ਤਰ੍ਹਾਂ ਦੇ ਮੀਟ ਨੂੰ ਖਾਣਾ ਹੈ ਤਾਂ ਇਸ ਲਿਹਾਜ ਨਾਲ ਆਂਡਾ ਨੌਨਵੈੱਜ ਦੀ ਸ਼੍ਰੇਣੀ 'ਚ ਨਹੀਂ ਆਉਂਦਾ ਕਿਉਂਕਿ ਇਸ 'ਚ ਜੀਵਨ ਨਹੀਂ ਹੁੰਦਾ।
ਇਹ ਸੱਚ ਹੈ ਕਿ ਆਂਡਾ ਚਿਕਨ ਤੋਂ ਆਉਂਦਾ ਹੈ ਪਰ ਇਸ ਨੂੰ ਪਾਉਣ ਲਈ ਚਿਕਨ ਨੂੰ ਮਾਰਿਆ ਨਹੀਂ ਜਾਂਦਾ ਜਿਵੇਂ ਕਿ ਫਿਸ਼ ਦੇ ਆਂਡੇ ਪਾਉਣ ਲਈ ਕੀਤਾ ਜਾਂਦਾ ਹੈ।
ਆਂਡੇ ਦੋ ਹਿੱਸੇ ਹੁੰਦੇ ਹਨ ਸਫੇਦ ਤੇ ਪੀਲਾ। ਟੈਕਨੀਕਲੀ ਦੇਖਿਆ ਜਾਵੇ ਤਾਂ ਐੱਗ ਵਾਈਟ ਪਾਣੀ 'ਚ ਪ੍ਰੋਟੀਨ ਹੁੰਦਾ ਹੈ। ਇਸ 'ਚ ਐਨੀਮਲ ਸੈਲਸ ਵੀ ਨਹੀਂ ਹੁੰਦੇ। ਇਸ ਲਿਹਾਜ਼ ਨਾਲ ਇਸ ਨੂੰ ਨੌਨ ਵੈੱਜ ਨਹੀਂ ਕਿਹਾ ਜਾ ਸਕਦਾ।
ਇਸ ਤਰ੍ਹਾਂ ਆਂਡੇ ਦਾ ਪੀਲਾ ਹਿੱਸਾ ਜਾਂ ਯੋਕ ਫੈਟ, ਕੋਲੈਸਟ੍ਰੋਲ ਤੇ ਪ੍ਰੋਟੀਨ ਦਾ ਸਸਪੈਂਸ਼ਨ ਹੁੰਦਾ ਹੈ ਪਰ ਕਿਉਂਕਿ ਇਸ 'ਚ ਗਾਮੇਟ ਸੈਲਸ ਨੂੰ ਹਟਾਇਆ ਨਹੀਂ ਜਾ ਸਕਦਾ ਇਸ ਲਈ ਇਸ ਨੂੰ ਨੌਨ ਵੈੱਜ 'ਚ ਗਿਣ ਸਕਦੇ ਹੋ।
ਜਾਨਵਰਾਂ ਤੋਂ ਆਉਣ ਵਾਲਾ ਹਰ ਭੋਜਨ ਪਦਾਰਥ ਨੌਨਵੈੱਜ ਦੀ ਸ਼੍ਰੇਣੀ 'ਚ ਨਹੀਂ ਆ ਸਕਦਾ ਕਿਉਂਕਿ ਅਜਿਹਾ ਹੁੰਦਾ ਤਾਂ ਦੁੱਧ ਵੀ ਇਸੇ ਕੈਟਾਗਰੀ 'ਚ ਆਉਂਦਾ ਕਿਉਂਕਿ ਉਹ ਵੀ ਇਕ ਐਨੀਮਲ ਪ੍ਰੋਡਕਟ ਹੈ।
ਆਂਡਾ ਵੈੱਡ ਹੋਵੇ ਜਾਂ ਨੌਨਵੈੱਜ ਪਰ ਤੁਸੀਂ ਇਸ ਤੋਂ ਚੰਗੀ ਮਾਤਰਾ 'ਚ ਪ੍ਰੋਟੀਨ ਤੇ ਹੋਰ ਬਾਕੀ ਨਿਊਟ੍ਰੀਐਂਟਸ ਲੈ ਸਕਦੇ ਹੋ।
ਉੱਬਲੇ ਅੰਡੇ ਸਭ ਤੋਂ ਹੈਲਦੀ ਮੰਨੇ ਜਾਂਦੇ ਹਨ। ਕਿਉਂਕਿ ਇਨ੍ਹਾਂ ਨੂੰ ਬਣਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਫੈਟ ਜਾਂ ਤੇਲ ਇਸਤੇਮਾਲ ਨਹੀਂ ਹੁੰਦਾ।
ਆਂਡਾ ਕਿਸ ਸ਼੍ਰੇਣੀ 'ਚ ਆਉਂਦਾ ਹੈ ਇਹ ਬਹਿਸ ਲੰਬੀ ਹੈ ਪਰ ਇਹ ਹੈਲਦੀ ਹੁੰਦਾ ਹੈ ਇਸ 'ਚ ਕੋਈ ਸ਼ੱਕ ਨਹੀਂ। ਇਸ ਨਾਲ ਬਹੁਤ ਸਾਰੀਆਂ ਡਿਸ਼ਜ਼ ਬਣਾਈਆਂ ਜਾ ਸਕਦੀਆਂ ਬਨ ਜੋ ਟੇਸਟੀ ਤੇ ਹੈਲਦੀ ਦੋਵੇਂ ਹੁੰਦੀਆਂ ਹਨ।