ਪੜਚੋਲ ਕਰੋ
ਸੁਹਾਗਰਾਤ ‘ਤੇ ਅਕਸਰ ਆਹ ਗਲਤੀਆਂ ਕਰ ਲੈਂਦੇ ਮਰਦ, ਇਦਾਂ ਬਰਬਾਦ ਹੋ ਜਾਂਦੀ ਵਿਆਹ ਦੀ ਪਹਿਲੀ ਰਾਤ
ਵਿਆਹ ਤੋਂ ਬਾਅਦ, ਹਰ ਵਿਅਕਤੀ ਆਪਣੀ ਸੁਹਾਗਰਾਤ ਦਾ ਇੰਤਜ਼ਾਰ ਕਰਦਾ ਹੈ, ਪਰ ਇਸ ਦੌਰਾਨ ਬਹੁਤ ਸਾਰੇ ਆਦਮੀ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਵਿਆਹ ਦੀ ਪਹਿਲੀ ਰਾਤ ਬਰਬਾਦ ਹੋ ਜਾਂਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰ
Marriage
1/4

ਵਿਆਹ ਤੋਂ ਬਾਅਦ ਪਹਿਲੀ ਰਾਤ ਦਾ ਇੱਕ ਵੱਖਰਾ ਹੀ ਕ੍ਰੇਜ਼ ਹੁੰਦਾ ਹੈ। ਇਸ ਦੌਰਾਨ ਮਰਦਾਂ 'ਤੇ ਪਰਫਾਰਮੈਂਸ ਨੂੰ ਲੈਕੇ ਪ੍ਰੈਸ਼ਰ ਰਹਿੰਦਾ ਹੈ, ਜਦੋਂ ਕਿ ਔਰਤਾਂ ਆਪਣੀਆਂ ਸਾਰੀਆਂ ਉਮੀਦਾਂ ਇੱਕ ਵਿਅਕਤੀ ਤੋਂ ਲਗਾ ਲੈਂਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਮਰਦ ਅਕਸਰ ਆਪਣੇ ਸੁਹਾਗਰਾਤ ‘ਤੇ ਕਿਹੜੀਆਂ ਗਲਤੀਆਂ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੇ ਵਿਆਹ ਦੀ ਪਹਿਲੀ ਰਾਤ ਬਰਬਾਦ ਹੋ ਜਾਂਦੀ ਹੈ? ਬਹੁਤ ਸਾਰੇ ਮੁੰਡੇ ਇਦਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੋਈ ਗਰਲਫਰੈਂਡ ਨਹੀਂ ਹੁੰਦੀ ਹੈ। ਅਜਿਹੇ ਮਰਦ ਵਿਆਹ ਤੋਂ ਬਾਅਦ ਪਹਿਲੀ ਰਾਤ ਲਈ ਬਹੁਤ ਬੇਸਬਰੇ ਨਜ਼ਰ ਆਉਂਦੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਜਲਦਬਾਜ਼ੀ ਤੁਹਾਨੂੰ ਮੁਸੀਬਤ ਵਿੱਚ ਵੀ ਪਾ ਸਕਦੀ ਹੈ ਅਤੇ ਤੁਹਾਡੀ ਸੁਹਾਗਰਾਤ ਖਰਾਬ ਹੋ ਸਕਦੀ ਹੈ। ਉਸ ਸਮੇਂ ਦੌਰਾਨ ਤੁਹਾਨੂੰ ਬਹੁਤ ਸ਼ਾਂਤ ਅਤੇ ਸੱਭਿਅਕ ਰਹਿਣ ਦੀ ਲੋੜ ਹੈ।
2/4

ਸਿਰਫ਼ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਆਪਣੇ ਸੁਹਾਗਰਾਤ ਦੀ ਤੁਲਨਾ ਫਿਲਮਾਂ ਨਾਲ ਕਰਨ ਲੱਗ ਪੈਂਦੇ ਹਨ, ਜਦੋਂ ਕਿ ਅਜਿਹਾ ਕਰਨਾ ਗਲਤ ਹੈ। ਦਰਅਸਲ, ਫਿਲਮਾਂ ਵਿੱਚ ਦਿਖਾਈਆਂ ਗਈਆਂ ਗੱਲਾਂ ਸੱਚ ਨਹੀਂ ਹੁੰਦੀਆਂ, ਪਰ ਉਦਾਂ ਦੀ ਉਮੀਦਾਂ ਰੱਖਣ ਨਾਲ ਤੁਹਾਡੀ ਸੁਹਾਗਰਾਤ ਬਰਾਬਦ ਹੋ ਸਕਦੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੁਝ ਵੀ ਪਰਫੈਕਟ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਆਪਣੀਆਂ ਉਮੀਦਾਂ ਨੂੰ ਆਪਣੇ ਦਾਇਰੇ ਅਨੁਸਾਰ ਸੀਮਤ ਕਰਨਾ ਜ਼ਰੂਰੀ ਹੈ।
Published at : 05 Mar 2025 02:50 PM (IST)
ਹੋਰ ਵੇਖੋ





















