ਕਦੇ ਤੁਸੀਂ ਵਰਤਿਆ ਹੋਏਗਾ ਇਹ ਸਾਮਾਨ, ਜੋ ਬਣ ਗਿਆ ਇਤਿਹਾਸ, ਦੇਖੋ ਤਸਵੀਰਾਂ
ਉਹ ਦਿਨ ਅਜੇ ਵੀ ਯਾਦ ਆਉਂਦਾ ਹੈ ਜਦੋਂ ਬਹੁਤ ਸਾਰੇ ਬੱਚੇ ਸਕੂਟਰ ਦੇ ਪਿੱਛੇ ਭੱਜਦੇ ਹੁੰਦੇ ਸੀ। ਜੇ ਨਵਾਂ ਸਕੂਟਰ ਕਿਸੇ ਦੇ ਘਰ ਆਉਂਦਾ ਹੁੰਦਾ ਤਾਂ ਲੋਕ ਆਸ ਪਾਸ ਪਹੁੰਚ ਜਾਂਦੇ। ਕਈ ਵਾਰ ਪੁਰਾਣੇ ਸਕੂਟਰ ਚਾਲੂ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਸੀ। ਪਰ ਫਿਰ ਵੀ ਲੋਕ ਆਪਣੇ ਸਕੂਟਰਾਂ ਦੇ ਸ਼ੌਕੀਨ ਸੀ।
Download ABP Live App and Watch All Latest Videos
View In Appਟੈਲੀਵਿਜ਼ਨ ਦੇ ਆਉਣ ਨਾਲ ਨਾ ਸਿਰਫ ਲੋਕਾਂ ਦਾ ਇੰਟਰਟੇਨਮੈਂਟ ਹੋਣ ਲੱਗਾ, ਬਲਕਿ ਦੇਸ਼ ਅਤੇ ਦੁਨੀਆ ਦੀਆਂ ਸਾਰੀਆਂ ਖਬਰਾਂ ਅਸਾਨੀ ਨਾਲ ਜਾਨਣ ਲੱਗ ਪਏ। ਹੁਣ ਲੋਕ ਨਵੇਂ ਯੁੱਗ 'ਚ ਹੌਲੀ ਹੌਲੀ ਪੁਰਾਣੇ ਟੀਵੀ ਸੈਟਾਂ ਨੂੰ ਭੁੱਲ ਰਹੇ ਹਨ। ਇਕ ਸਮਾਂ ਸੀ ਜਦੋਂ ਹਰ ਕਿਸੇ ਦੇ ਘਰ ਟੀਵੀ ਨਹੀਂ ਸੀ। ਲੋਕ ਰਮਾਇਣ-ਮਹਾਭਾਰਤ ਜਾਂ ਕਿਸੇ ਵੀ ਮਹੱਤਵਪੂਰਣ ਖ਼ਬਰ ਨੂੰ ਵੇਖਣ ਲਈ ਇਕ ਜਗ੍ਹਾ ਇਕੱਠੇ ਹੁੰਦੇ ਸੀ।
ਚਿੱਠੀਆਂ ਤੋਂ ਬਾਅਦ ਟੈਲੀਫੋਨ ਦੀ ਸਹੂਲਤ ਮਿਲਣ ਨਾਲ ਨਾ ਸਿਰਫ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨਾ ਸੌਖਾ ਹੋ ਗਿਆ, ਸਗੋਂ ਲੋਕਾਂ ਨੇ ਆਪਣੇ ਜਾਣੂਆਂ ਨਾਲ ਅਸਾਨੀ ਨਾਲ ਗੱਲਬਾਤ ਕਰਨਾ ਵੀ ਸ਼ੁਰੂ ਕਰ ਦਿੱਤਾ। ਉਨ੍ਹਾਂ ਸਮਿਆਂ ਵਿੱਚ ਸਿਰਫ ਕਿਸੇ-ਕਿਸੇ ਕੋਲ ਹੀ ਟੈਲੀਫੋਨ ਦੀ ਸਹੂਲਤ ਹੁੰਦੀ ਸੀ ਪਰ ਲੋਕ ਆਪਣੇ ਅਜ਼ੀਜ਼ਾਂ ਨਾਲ ਗੱਲ ਕਰਨ ਤੇ ਉਨ੍ਹਾਂ ਦੀ ਵਾਰੀ ਦਾ ਇੰਤਜ਼ਾਰ ਕਰਨ ਲਈ ਘੰਟਿਆਂ ਬੱਧੀ ਲਾਈਨ 'ਚ ਖੜ੍ਹੇ ਰਹਿੰਦੇ ਸੀ।
ਇੱਕ ਸਮਾਂ ਸੀ ਜਦੋਂ ਅਸੀਂ ਟਾਈਪਰਾਇਟਰ ਜ਼ਰੀਏ ਆਪਣੇ ਮਨ ਦੀ ਗੱਲ ਲਿਖਦੇ ਸੀ। ਉਸ ਸਮੇਂ ਹਰ ਕਿਸੇ ਕੋਲ ਕੰਪਿਊਟਰ ਨਹੀਂ ਹੁੰਦਾ ਸੀ। ਕੋਰਟ-ਕਚਿਹਰੀਆਂ 'ਚ ਵੀ ਟਾਈਪ-ਰਾਈਟਰ ਨਾਲ ਕੰਮ ਹੁੰਦਾ ਸੀ ਪਰ ਹੁਣ ਹੌਲੀ ਹੌਲੀ ਟਾਈਪਰਾਇਟਰ ਬਹੁਤ ਘੱਟ ਵਰਤੇ ਜਾ ਰਹੇ ਹਨ।
ਇਕ ਸਮਾਂ ਸੀ ਜਦੋਂ ਖਾਣਾ ਮਿੱਟੀ ਦੇ ਤੇਲ 'ਤੇ ਪਕਾਇਆ ਜਾਂਦਾ ਸੀ। ਇਸ ਦੇ ਲਈ ਗੈਸ ਸਟਾਪ 'ਚ ਪੰਪ ਰਾਹੀਂ ਹਵਾ ਭਰੀ ਜਾਂਦੀ ਸੀ। ਇਸ ਤੋਂ ਬਾਅਦ ਬਰਨਾਲ ਰਾਹੀਂ ਅੱਗ ਬਾਲੀ ਜਾਂਦੀ ਸੀ। ਇਸ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਥੋੜਾ ਸਮਾਂ ਲੱਗਦਾ ਸੀ। ਐਲਪੀਜੀ ਸਿਲੰਡਰ ਦੇ ਆਉਣ ਤੋਂ ਬਾਅਦ ਲੋਕਾਂ ਗੈਸ ਸਟੋਵ ਦੀ ਵਰਤੋਂ ਘਟਾ ਦਿੱਤੀ।
ਪੁਰਾਣੇ ਸਮੇਂ 'ਚ ਮਿਊਜ਼ਿਕ ਸਿਸਟਮ ਅੱਜ ਨਾਲੋਂ ਕਾਫੀ ਅਲੱਗ ਸੀ। ਕੈਸਿਟ 'ਚ ਰੀਲ ਪਾਈ ਜਾਂਦੀ ਸੀ ਜਿਸ 'ਚ ਕਈ ਤਰ੍ਹਾਂ ਦੇ ਗਾਣੇ ਫੀਡ ਕੀਤੇ ਜਾਂਦੇ ਸੀ। ਪਹਿਲਾਂ, ਇੱਥੇ ਮਿਊਜ਼ਿਕ ਸਟੋਰ ਹੁੰਦੇ ਸੀ ਜਿੱਥੇ ਵੱਖ ਵੱਖ ਕਿਸਮਾਂ ਦੀਆਂ ਕੈਸਿਟਾਂ ਉਪਲਬਧ ਹੁੰਦੀਆਂ ਸੀ।
ਟਾਰਚ ਨਾਲ ਉਨ੍ਹਾਂ ਦੀ ਇਹ ਸਮੱਸਿਆ ਦੂਰ ਹੋ ਗਈ, ਜਿਸ ਨਾਲ ਉਨ੍ਹਾਂ ਨੂੰ ਰਾਤ ਵੇਲੇ ਕਿਤੇ ਵੀ ਆਉਣ-ਜਾਣ 'ਚ ਕੋਈ ਦਿੱਕਤ ਨਹੀਂ ਆਉਂਦੀ ਸੀ।
ਪੁਰਾਣੇ ਸਮੇਂ 'ਚ ਰੇਡੀਓ ਇੰਟਰਟੇਨਮੈਂਟ ਦਾ ਜ਼ਰੀਆ ਸੀ। ਲੋਕ ਸਵੇਰ ਤੋਂ ਸ਼ਾਮ ਤੱਕ ਰੇਡੀਓ ਨਾਲ ਚਿਪਕੇ ਰਹਿੰਦੇ ਸੀ। ਇੱਕ ਅਜਿਹਾ ਸਮਾਂ ਵੀ ਸੀ ਜਦ ਲੋਕਾਂ ਦੇ ਘਰਾਂ 'ਚ ਬਿਜਲੀ ਨਹੀਂ ਹੁੰਦੀ ਸੀ। ਲੈਂਪ ਦੇ ਸਹਾਰੇ ਲੋਕ ਰਾਤ ਗੁਜ਼ਾਰਦੇ ਸੀ।
ਓਲਡ ਪ੍ਰੈਸ (ਆਇਰਨ) ਲੰਬੇ ਸਮੇਂ ਤੋਂ ਵਰਤੀ ਜਾ ਰਹੀ ਹੈ। ਲੋਕ ਲੋਹੇ ਤੋਂ ਬਣੇ ਆਇਰਨ 'ਚ ਕੋਲਾ ਪਾਉਂਦੇ ਹਨ ਤੇ ਕੱਪੜੇ ਪ੍ਰੈੱਸ ਕਰਦੇ ਹਨ। ਇਸ ਪ੍ਰੈੱਸ ਦਾ ਕਾਫੀ ਭਾਰ ਹੁੰਦਾ ਹੈ। ਹਾਲਾਂਕਿ, ਮਾਰਕੀਟ ਵਿੱਚ ਇਲੈਕਟ੍ਰਿਕ ਪ੍ਰੈੱਸਾਂ ਦੀ ਮੌਜੂਦਗੀ ਕਾਰਨ ਲੋਕ ਸ਼ਾਇਦ ਹੀ ਇਨ੍ਹਾਂ ਦੀ ਵਰਤੋਂ ਕਰਦੇ ਹਨ।
- - - - - - - - - Advertisement - - - - - - - - -