Banana Benifits: ਸਿਹਤ ਲਈ ਬੇਹੱਦ ਫ਼ਾਇਦੇਮੰਦ ਕੇਲਾ, ਵਿਟਾਮਿਨ, ਪ੍ਰੋਟੀਨ ਤੇ ਪੋਸ਼ਕ ਤੱਤਾਂ ਨਾਲ ਹੁੰਦੈ ਭਰਪੂਰ
ਕੇਲਾ ਅਜਿਹਾ ਫਲ ਹੈ, ਜਿਹੜਾ ਵਿਟਾਮਿਨ, ਪ੍ਰੋਟੀਨ ਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਇਹ ਵੀ ਖਾਸੀਅਤ ਹੈ ਕਿ ਕੇਲਾ ਬਾਜ਼ਾਰ 'ਚ 12 ਮਹੀਨੇ ਉਪਲਬਧ ਰਹਿੰਦਾ ਹੈ। ਕੇਲਾ ਊਰਜਾ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਕੇਲੇ 'ਚ ਵਿਟਾਮਿਨ 'ਸੀ', ਵਿਟਾਮਿਨ ਏ, ਪੋਟਾਸ਼ੀਅਮ ਤੇ ਵਿਟਾਮਿਨ ਬੀ6 ਹੁੰਦੇ ਹਨ। ਦੂਜੇ ਫਲਾਂ ਦੇ ਮੁਕਾਬਲੇ ਇਹ ਦਾ ਭਾਅ ਵੀ ਘੱਟ ਹੀ ਹੁੰਦਾ ਹੈ। ਆਓ ਜਾਣਦੇ ਹਾਂ ਕੇਲਾ ਖਾਣ ਦਾ ਲਾਭ...
Download ABP Live App and Watch All Latest Videos
View In Appਕੇਲਾ ਊਰਜਾ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਸਰੀਰ ਨੂੰ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਤੋਂ ਬਚਾਉਂਦਾ ਹੈ। ਤੁਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹੋ ਤਾਂ ਕੇਲਾ ਖਾ ਸਕਦੇ ਹੋ। ਇਹ ਸਰੀਰ 'ਚ ਗੂਲਕੋਜ਼ ਦਾ ਪੱਧਰ ਵਧਾ ਕੇ ਤੁਹਾਨੂੰ ਸ਼ਕਤੀ ਦੇਵੇਗਾ।
ਕਦੀ-ਕਦੀ ਤੁਸੀਂ ਬਹੁਤ ਜ਼ਿਆਦਾ ਕੰਮ ਕਰ ਲੈਂਦੇ ਹੋ, ਜਿਸ ਕਾਰਨ ਤੁਹਾਡੀਆਂ ਮਾਸਪੇਸ਼ੀਆਂ ਦਰਦ ਕਰਨ ਲੱਗ ਪੈਂਦੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ। ਭਰਪੂਰ ਮਾਤਰਾ 'ਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
ਕੇਲੇ 'ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਕਾਰਨ ਕੇਲੇ ਨੂੰ ਖਾਣ ਨਾਲ ਤੁਹਾਡਾ ਬੱਲਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
ਕੇਲਾ ਐਸੀਡਿਟੀ ਘਟਾਉਂਦਾ ਹੈ ਤੇ ਪੇਟ 'ਚ ਅੰਦਰੂਨੀ ਪਰਤ ਚੜ੍ਹਾ ਕੇ ਅਲਸਰ ਵਰਗੀਆਂ ਬੀਮਰੀਆਂ ਤੋਂ ਬਚਾਉਂਦਾ ਹੈ।
ਕੇਲੇ 'ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਜਿਨ੍ਹਾੰ ਲੋਕਾਂ ਨੂੰ ਕਬਜ ਦੀ ਸ਼ਿਕਾਇਤ ਹੈ, ਕੇਲੇ ਨਾਲ ਦੂਰ ਹੋ ਸਕਦੀ ਹੈ।
ਡਾਇਰੀਆ ਕਾਰਨ ਤੁਹਾਡੇ ਸਰੀਰ 'ਚ ਪਾਣੀ ਦਾ ਘਾਟ ਹੋ ਜਾਂਦੀ ਹੈ, ਜਿਸ ਨਾਲ ਕਮਜ਼ੋਰੀ ਹੋਣ ਲੱਗਦੀ ਹੈ। ਕੇਲੇ 'ਚ ਪੋਟਾਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਹ ਦਸਤ ਤੋਂ ਬਚਾਉਂਦਾ ਹੈ।