Health: ਕੀ ਕੇਲਾ ਖਾਣ ਨਾਲ ਭਾਰ ਤੇ ਮੋਟਾਪਾ ਵੱਧ ਸਕਦਾ? ਜਾਣੋ ਇਸ ਬਾਰੇ ਕੀ ਕਹਿੰਦੇ ਮਾਹਰ
ਤੁਸੀਂ ਕੁਝ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਕੇਲਾ ਖਾਣ ਨਾਲ ਭਾਰ ਜਾਂ ਮੋਟਾਪਾ ਵੱਧ ਹੁੰਦਾ ਹੈ। ਕਈ ਲੋਕ ਹਨ ਜੋ ਕੇਲੇ ਨੂੰ ਭਾਰ ਵਧਾਉਣ ਵਾਲਾ ਫਲ ਦੱਸਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕੇਲਾ ਖਾਣ ਨਾਲ ਅਸਲ ਵਿੱਚ ਭਾਰ ਵਧਦਾ ਹੈ ਜਾਂ ਇਹ ਸਿਰਫ਼ ਇੱਕ ਗਲਤ ਧਾਰਨਾ ਹੈ? ਆਓ ਜਾਣਦੇ ਹਾਂ...
Download ABP Live App and Watch All Latest Videos
View In Appਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਕੇਲੇ 'ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਨੂੰ ਖਾਣ ਨਾਲ ਭਾਰ ਵੱਧ ਸਕਦਾ ਹੈ। ਹਾਲਾਂਕਿ, ਤੁਹਾਨੂੰ ਦੱਸ ਦਈਏ ਕਿ ਕੇਲੇ ਬਾਰੇ ਅਜੇ ਤੱਕ ਕਿਸੇ ਵੀ ਅਧਿਐਨ ਵਿੱਚ ਇਹ ਦਾਅਵਾ ਨਹੀਂ ਕੀਤਾ ਗਿਆ ਹੈ ਕਿ ਕੇਲਾ ਖਾਣ ਨਾਲ ਭਾਰ ਜਾਂ ਮੋਟਾਪਾ ਵਧਦਾ ਹੈ।
ਮਾਹਿਰਾਂ ਅਨੁਸਾਰ ਕੇਲੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਹੀ ਕਾਰਨ ਹੈ ਕਿ ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਇਸ ਦਾ ਸੇਵਨ ਬੇਝਿਜਕ ਕਰ ਸਕਦੇ ਹਨ। ਫਾਈਬਰ ਦੀ ਮੌਜੂਦਗੀ ਦੇ ਕਾਰਨ, ਕੇਲਾ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖ ਸਕਦਾ ਹੈ। ਇਸ ਨੂੰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਪੋਸ਼ਣ ਦੇ ਲਿਹਾਜ਼ ਨਾਲ ਵੀ ਇਸ ਫਲ ਦਾ ਸੇਵਨ ਬਿਨਾਂ ਸੋਚੇ-ਸਮਝਿਆਂ ਕੀਤਾ ਜਾ ਸਕਦਾ ਹੈ। ਕੇਲੇ 'ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਬਾਇਓਐਕਟਿਵ ਕੰਪਾਊਂਡਸ ਹੁੰਦੇ ਹਨ, ਜਿਵੇਂ ਕਿ ਕੈਰੋਟੀਨੋਇਡ, ਫੇਨੋਲਿਕਸ, ਫਾਈਟੋਸਟੇਰੋਲ ਅਤੇ ਬਾਇਓਜੈਨਿਕ ਏਮਾਈਨ।
ਕੇਲੇ 'ਚ ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ ਏ, ਬੀ6 ਅਤੇ ਸੀ ਵੀ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ। ਦਸਤ ਅਤੇ ਪੇਚਸ਼ ਤੋਂ ਪੀੜਤ ਲੋਕਾਂ ਲਈ ਵੀ ਇਹ ਫਲ ਬਹੁਤ ਫਾਇਦੇਮੰਦ ਹੈ।
ਕੇਲੇ ਆਪਣੇ ਐਂਟੀਸਿਡ ਪ੍ਰਭਾਵਾਂ ਲਈ ਵੀ ਜਾਣੇ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਿਹਤ ਦੇ ਨਾਲ-ਨਾਲ ਚਮੜੀ ਅਤੇ ਵਾਲਾਂ ਨੂੰ ਵੀ ਕਈ ਫਾਇਦੇ ਹੁੰਦੇ ਹਨ।