Bitter Gourd: ਕਰੇਲਾ ਸਿਹਤ ਲਈ ਵਰਦਾਨ, ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਕਬਜ਼, ਭਾਰ ਘਟਾਉਣਾ ਤੱਕ ਫਾਇਦੇ ਹੀ ਫਾਇਦੇ
ਕਰੇਲਾ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ। ਬਲੱਡ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਜੋਖਿਮ ਘੱਟ ਹੋ ਸਕਦਾ ਹੈ। ਕਰੇਲੇ ਵਿਚ ਅਲਫਾ-ਲਿਪੋਇਕ ਐਸਿਡ ਪਾਇਆ ਜਾਂਦਾ ਹੈ, ਜੋ ਖੂਨ ਵਿਚ ਮੌਜੂਦ ਚਰਬੀ ਨੂੰ ਘੱਟ ਕਰਕੇ ਧਮਨੀਆਂ ਨੂੰ ਸਿਹਤਮੰਦ ਬਣਾਏ ਰੱਖ ਸਕਦਾ ਹੈ।
Download ABP Live App and Watch All Latest Videos
View In Appਸ਼ੂਗਰ ਦੇ ਮਰੀਜ਼ਾਂ ਲਈ ਕਰੇਲਾ ਫਾਇਦੇਮੰਦ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਖਾਣੇ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਪਾਏ ਜਾਣ ਵਾਲੇ ਗੁਣ ਇੰਸੁਲਿਨ ਕੰਟਰੋਲ ਕਰਨ ‘ਚ ਮਦਦ ਕਰ ਸਕਦੇ ਹਨ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ।
ਕਰੇਲਾ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ। ਬਲੱਡ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਜੋਖਿਮ ਘੱਟ ਹੋ ਸਕਦਾ ਹੈ। ਕਰੇਲੇ ਵਿਚ ਅਲਫਾ-ਲਿਪੋਇਕ ਐਸਿਡ ਪਾਇਆ ਜਾਂਦਾ ਹੈ, ਜੋ ਖੂਨ ਵਿਚ ਮੌਜੂਦ ਚਰਬੀ ਨੂੰ ਘੱਟ ਕਰਕੇ ਧਮਨੀਆਂ ਨੂੰ ਸਿਹਤਮੰਦ ਬਣਾਏ ਰੱਖ ਸਕਦਾ ਹੈ।
ਕਰੇਲਾ ਖਾਣ ਨਾਲ ਕਬਜ਼, ਪਾਚਣ ਵਰਗੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਕਰੇਲੇ ਵਿਚ ਫਾਈਬਰ ਕਾਫੀ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲ ਸਕਦਾ ਹੈ। ਕਰੇਲਾ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਬਚਾ ਜਾ ਸਕਦਾ ਹੈ।
ਕਰੇਲਾ ਕੈਂਸਰ ਦਾ ਜੋਖਿਮ ਵੀ ਘੱਟ ਕਰ ਸਕਦਾ ਹੈ। ਇਸ ਦਾ ਜੂਸ ਪੀਣਾ ਲਾਭਕਾਰੀ ਹੁੰਦਾ ਹੈ। ਕਰੇਲੇ ਵਿਚ ਫਲੇਵੋਨਾਇਡਸ, ਗਾਰਡਨੀਆ ਤੇ ਬੀਟਾ ਕੈਰੋਟੀਨ ਵਰਗੇ ਕੈਮੀਕਲ ਕੰਪਾਊਂਡ ਕੈਂਸਰ ਰੋਕਣ ਵਿਚ ਮਦਦਗਾਰ ਹੋ ਸਕਦੇ ਹਨ।
ਕਰੇਲੇ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਪੌਟਾਸ਼ੀਅਮ ਤੇ ਹੋਰ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।