ਓਮੀਕ੍ਰੋਨ ਤੋਂ ਬਚਣ ਲਈ ਬੂਸਟ ਕਰੋ Immunity, ਖਾਓ Zinc ਨਾਲ ਭਰਪੂਰ ਇਹ ਚੀਜ਼ਾਂ
ਜ਼ਿੰਕ ਇਮਊਨਿਟੀ ਨੂੰ ਮਜਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਡਾਈਟ 'ਚ ਜ਼ਿੰਕ ਦੀ ਕਮੀ ਪੂਰਾ ਕਰਨ ਵਾਲੇ ਖਾਦ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ। ਇਸ ਲਈ ਤੁਸੀਂ ਤਰਬੂਜ਼ ਦੇ ਬੀਜ ਖਾ ਸਕਦੇ ਹੋ। ਇਸ 'ਚ ਭਰਪੂਰ ਮਾਤਰਾ 'ਚ ਜ਼ਿੰਕ, ਪੋਟਾਸ਼ੀਅਮ ਤੇ ਕਾਪਰ ਹੁੰਦਾ ਹੈ। ਤਰਬੂਜ਼ ਦੇ ਬੀਜ ਖਾਣ ਨਾਲ ਇਮਊਨਿਟੀ ਮਜਬੂਤ ਹੁੰਦੀ ਹੈ।
Download ABP Live App and Watch All Latest Videos
View In Appਜ਼ਿੰਕ ਦੀ ਕਮੀ ਹੋਣ 'ਤੇ ਰੋਜ਼ ਲਸਣ ਦੀ ਇੱਕ ਕਲੀ ਖਾਣੀ ਚਾਹੀਦੀ ਹੈ ਇਸ ਨਾਲ ਸ਼ਰੀਰ 'ਚ ਵਿਟਾਮਿਨ ਏ, ਬੀ ਤੇ ਸੀ, ਆਇਓਡੀਨ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਜਿਹੇ ਪੋਸ਼ਕ ਤੱਤ ਪਹੁੰਚਦੇ ਹਨ।
ਅੰਡੇ ਦੀ ਜਰਦੀ ਨਾਲ ਤੁਹਾਨੂੰ ਭਰਪੂਰ ਜਿੰਕ ਮਿਲੇਗਾ। ਕਈ ਲੋਕ ਅੰਡੇ ਦਾ ਪੀਲਾ ਹਿੱਸਾ ਨਹੀਂ ਖਾਂਦੇ ਪਰ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਖਾਣਾ ਚਾਹੀਦਾ ਹੈ।
ਦਹੀਂ ਖਾਣ ਨਾਲ ਇਮਊਨਿਟੀ ਬੂਸਟ ਹੁੰਦੀ ਹੈ ਅਤੇ ਪਾਚਨ ਵੀ ਮਜਬੂਤ ਬਣਦਾ ਹੈ। ਦਹੀਂ 'ਚ ਜ਼ਿੰਕ ਵੀ ਚੰਗੀ ਮਾਤਰਾ 'ਚ ਹੁੰਦਾ ਹੈ। ਇਸ ਲਈ ਦਹੀਂ ਰੋਜ਼ਾਨਾ ਜਰੂਰ ਖਾਣਾ ਚਾਹੀਦਾ ਹੈ।
ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ ਮੂੰਗਫਲੀ ਵੀ ਖਾਧੀ ਜਾ ਸਕਦੀ ਹੈ। ਮੂੰਗਫਲੀ 'ਚ ਆਇਰਨ, ਪੋਟਾਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਫਾਈਬਰ ਵੀ ਹੁੰਦਾ ਹੈ।
ਕਾਜੂ 'ਚ ਕਾਫੀ ਜ਼ਿੰਕ, ਕੌਪਰ, ਵਿਟਾਮਿਨ ਕੇ, ਵਿਟਾਮਿਨ ਏ ਤੇ ਫੋਲੇਟ ਕਾਫੀ ਮਾਤਰਾ 'ਚ ਹੁੰਦਾ ਹੈ। ਕਾਜੂ ਮੋਨੋ ਤੇ ਪੌਲੀਅਨਸੈਚੁਰੇਟਡ ਫੈਟੀ ਐਸਿਡ ਦਾ ਵੀ ਵੱਡਾ ਸ੍ਰੋਤ ਹੈ।
ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ ਤਿਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਿਲ 'ਚ ਜ਼ਿੰਕ, ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ ਅਤੇ ਬੀ ਕੰਪਲੈਕਸ ਜਿਹੇ ਤੱਤ ਹੁੰਦੇ ਹਨ।