ਤੁਹਾਡੀ ਰਸੋਈ 'ਚ ਜ਼ਰੂਰ ਹੋਣਾ ਚਾਹੀਦਾ ਗੁੜ, ਖਾਣ ਤੋਂ ਇਲਾਵਾ ਆਉਂਦਾ ਇੰਨੇ ਸਾਰੇ ਕੰਮ
Kitchen Hacks: ਸਰਦੀਆਂ 'ਚ ਗੁੜ ਦਾ ਸੇਵਨ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਗੁੜ ਦੀ ਵਰਤੋਂ ਭਾਰਤੀ ਖਾਣੇ 'ਚ ਕਾਫੀ ਸਮੇਂ ਤੋਂ ਹੁੰਦੀ ਆਈ ਹੈ ਤੇ ਇਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਰੈਸੀਪੀਜ਼ ਵੀ ਬਣਾਈਆਂ ਜਾਂਦੀਆਂ ਹਨ। ਗੁੜ ਸਵਾਦ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦਾ ਹੈ, ਨਾਲ ਹੀ ਸ਼ੱਕਰ ਦੇ ਮੁਕਾਬਲੇ ਇਸ ਨੂੰ ਖਾਣ ਨਾਲ ਸਮੱਸਿਆ ਵੀ ਘੱਟ ਹੁੰਦੀਆਂ ਹਨ।
Download ABP Live App and Watch All Latest Videos
View In Appਇਸ 'ਚ ਕਾਫੀ ਨਿਊਟ੍ਰਿਸ਼ਨ ਵੀ ਹੁੰਦਾ ਹੈ ਤੇ ਨੈਚੂਰਲ ਸਵੀਟਨੈੱਸ ਹੋਣ ਦੇ ਕਾਰਨ ਗੁੜ ਦਾ ਸੇਵਨ ਚੀਨੀ ਦੀ ਥਾਂ ਕਰਨਾ ਸਾਡੀ ਸਿਹਤ ਲਈ ਲਾਹੇਵੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਨਾਲ ਜੁੜੇ ਕੁਝ ਕਿਚਨ ਹੈਕਸ ਬਾਰੇ ਦੱਸਾਂਗੇ ਜੋ ਰਸੋਈ 'ਚ ਤੁਹਾਡੀ ਮਦਦ ਕਰਨਗੇ-
image 3ਚਾਹ 'ਚ ਸ਼ੱਕਰ ਦੀ ਥਾਂ ਪਾਓ ਗੁੜ- ਚਾਹ ਦੀ ਥਾਂ ਗੁੜ ਦੀ ਵਰਤੋਂ ਕਰੋ, ਇਹ ਤਰੀਕਾ ਤੁਹਾਨੂੰ ਤਰੋ-ਤਾਜ਼ਾ ਕਰਨ ਦੇ ਨਾਲ-ਨਾਲ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਇਸਦੇ ਲਈ ਚਾਹ 'ਚ ਪਹਿਲਾਂ ਪਾਣੀ ਤੇ ਉਸਦੇ ਬਾਅਦ ਉਸ 'ਚ ਗੁੜ ਮਿਲਾਓ ਤਾਂਕਿ ਗੁੜ ਚਾਹ 'ਚ ਚੰਗੀ ਤਰ੍ਹਾਂ ਘੁਲ ਜਾਵੇ।
ਤਿੱਖੀ ਸਬਜ਼ੀਆਂ 'ਚ ਗੁੜ ਦੀ ਵਰਤੋਂ- ਜੇਕਰ ਸਬਜ਼ੀ ਤਿੱਖੀ ਹੋ ਗੀ ਹੈ ਤੇ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਤਾਂ ਗਰਮ ਸਬਜ਼ੀ 'ਚ ਗੁੜ ਗ੍ਰੇਟ ਕਰਕੇ ਪਾਓ। ਇਸ ਨਾਲ ਖਾਣ ਸਮੇਂ ਤੱਕ ਗੁੜ ਚੰਗੀ ਤਰ੍ਹਾਂ ਪਿਘਲ ਕੇ ਸਬਜ਼ੀ ਦਾ ਤਿੱਖਾਪਣ ਦੂਰ ਕਰ ਦੇਵੇਗਾ ਤੇ ਇਸ 'ਚ ਇੱਕ ਵੱਖਰਾ ਫਲੇਵਰ ਆਵੇਗਾ ਪਰ ਧਿਆਨ ਰੱਖਿਆ ਜਾਵੇ ਕਿ ਬਹੁਤ ਜ਼ਿਆਦਾ ਗੁੜ ਨਹੀਂ ਹੋਣਾ ਚਾਹੀਦਾ।
ਸਾਂਬਰ ਤੇ ਰਸਮ 'ਚ ਇਮਲੀ ਤੇ ਗੁੜ- ਰਸਮ, ਸਾਂਬਰ ਜਾਂ ਕਿਸੇ ਵੀ ਸਾਊਥ ਇੰਡੀਅਨ ਡਿਸ਼ 'ਚ ਇਮਲੀ ਮਿਲਾ ਰਹੇ ਹਾਂ ਤਾਂ ਥੋੜਾ ਜਿਹਾ ਗੁੜ ਵੀ ਮਿਲਾਇਆ ਜਾ ਸਕਦਾ ਹੈ ਇਹ ਸਵਾਦ ਨੂੰ ਹੋਰ ਵੀ ਵਧਾ ਦਿੰਦਾ ਹੈ।
ਲਿਕੁਅਡ ਗੁੜ ਦੀ ਵਰਤੋਂ- ਅਸੀਂ ਇੱਥੇ ਗੁੜ ਤੇ ਗਰਮ ਪਾਣੀ ਦੀ ਗੱਲ ਕਰ ਰਹੇ ਹਾਂ ਜਿੱਥੇ ਵੀ ਲਿਕੁਅਡ ਸਵੀਟਨਰ ਦੀ ਜ਼ਰੂਰਤ ਹੋਵੇ ਉੱਥੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿੰਨਾ ਗੁੜ ਲਿਆ ਜਾਵੇ ਉਸ ਤੋਂ ਡਬਲ ਗਰਮ ਪਾਣੀ ਲਓ ਤੇ ਗੁੜ ਨੂੰ ਪਿਘਲਾ ਕੇ ਵਰਤੋਂ ਕਰੋ। ਪੈਨਕੇਕਸ ਆਦਿ 'ਚ ਇਸ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।