ਕੀ ਸਰਦੀਆਂ ’ਚ ਵੀ ਨਾਰੀਅਲ ਪਾਣੀ ਪੀ ਸਕਦੇ ਹਾਂ ਜਾਂ ਨਾ? ਜਾਣੋ ਸਿਹਤ ਮਾਹਿਰਾਂ ਤੋਂ ਇਸ ਸਵਾਲ ਦਾ ਜਵਾਬ
ਸਰੀਰ ਨੂੰ ਹਾਈਡ੍ਰੇਟ ਰੱਖਣ ਤੋਂ ਲੈ ਕੇ ਚਮੜੀ ਨੂੰ ਨਮ ਬਣਾਉਣ ਤੱਕ, ਨਾਰੀਅਲ ਪਾਣੀ ਇਕ ਕੁਦਰਤੀ ਦਵਾਈ ਦੇ ਤੌਰ ’ਤੇ ਕੰਮ ਕਰਦਾ ਹੈ। ਇਹ ਹਲਕਾ, ਪਚਣਯੋਗ ਅਤੇ ਪੋਸ਼ਣ ਤੋਂ ਭਰਪੂਰ ਹੁੰਦਾ ਹੈ, ਜੋ ਸਰੀਰ ਦੇ ਕੁੱਲ ਤੰਦਰੁਸਤੀ ਲਈ ਉੱਤਮ ਹੈ।ਸਰਦੀਆਂ ਦੇ ਵਿੱਚ ਵੀ ਨਾਰੀਅਲ ਪਾਣੀ ਦਾ ਸੇਵਨ ਸਿਹਤ ਲਈ ਰਾਮਬਾਣ ਸਾਬਿਤ ਹੁੰਦਾ ਹੈ।
Download ABP Live App and Watch All Latest Videos
View In Appਨਾਰੀਅਲ ਪਾਣੀ ’ਚ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਸਰਦੀਆਂ ਦੇ ਮੌਸਮ ’ਚ ਰੋਗਾਂ ਨਾਲ ਲੜਨ ’ਚ ਸਹਾਇਕ ਹੁੰਦੇ ਹਨ। ਨਾਰੀਅਲ ਪਾਣੀ ਵਿੱਚ ਵਿਟਾਮਿਨ C, B, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਸਰਦੀਆਂ ’ਚ, ਹਾਲਾਂਕਿ ਪਿਆਸ ਘੱਟ ਲੱਗਦੀ ਹੈ, ਸਰੀਰ ਨੂੰ ਹਾਈਡ੍ਰੇਟ ਰੱਖਣਾ ਲਾਜ਼ਮੀ ਹੈ। ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ।
ਸਰਦੀਆਂ ’ਚ, ਭਾਰੀ ਭੋਜਨ ਨਾਲ ਪਚਨ ’ਚ ਦਿੱਕਤ ਹੋ ਸਕਦੀ ਹੈ। ਨਾਰੀਅਲ ਪਾਣੀ ਕੁਦਰਤੀ ਤੌਰ 'ਤੇ ਲਾਈਟ ਹੁੰਦਾ ਹੈ ਅਤੇ ਪਚਨ ਪ੍ਰਕਿਰਿਆ ਨੂੰ ਸੁਚਾਰੂ ਰੱਖਦਾ ਹੈ।
ਸਰਦੀਆਂ ’ਚ ਸਕਿਨ ਖੁਸ਼ਕ ਹੋਣ ਦੀ ਆਮ ਸਮੱਸਿਆ ਹੁੰਦੀ ਹੈ। ਨਾਰੀਅਲ ਪਾਣੀ ਸਰੀਰ ਨੂੰ ਅੰਦਰੋਂ Hydrate ਕਰਦਾ ਹੈ, ਜਿਸ ਨਾਲ ਸਕਿਨ ਨਰਮ ਅਤੇ ਗਲੋਅਇੰਗ ਬਣੀ ਰਹਿੰਦੀ ਹੈ।
ਸਰਦੀਆਂ ’ਚ ਵਧੇਰੇ ਖਾਣ-ਪੀਣ ਨਾਲ ਭਾਰ ਵਧਣ ਦੀ ਸੰਭਾਵਨਾ ਹੁੰਦੀ ਹੈ। ਨਾਰੀਅਲ ਪਾਣੀ ਲੋ ਕੈਲੋਰੀ ਬੇਵਰੇਜ ਹੈ ਜੋ ਮੀਠੇ ਪਦਾਰਥਾਂ ਦਾ ਸਵਾਦੀ ਬਦਲ ਦਿੰਦਾ ਹੈ।ਨਾਰੀਅਲ ਪਾਣੀ ਦੇ ਡਾਇਯੂਰੇਟਿਕ ਗੁਣ ਸਰੀਰ ਤੋਂ ਵਿਸ਼ੇਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦਗਾਰ ਹੁੰਦੇ ਹਨ।
ਨਾਰੀਅਲ ਪਾਣੀ ਹਫਤੇ ਦੇ ਵਿੱਚ 2-3 ਵਾਰ ਪੀਣਾ ਸਰੀਰ ਦੇ ਕੁਦਰਤੀ ਤਾਲਮੇਲ ਨੂੰ ਸਥਿਰ ਰੱਖਣ ਲਈ ਉਪਯੋਗੀ ਹੈ। ਇਹ ਕੁਦਰਤੀ ਤਰਲ ਪਦਾਰਥ ਹੈ, ਇਸ ਲਈ ਇਸਨੂੰ ਜ਼ਿਆਦਾ ਸੇਵਨ ਨਾਲ ਕੋਈ ਸਾਈਡ ਇਫ਼ੈਕਟ ਨਹੀਂ ਹੁੰਦਾ।