ਇਲਾਇਚੀ ਦਾ ਸ਼ਰਬਤ ਗਰਮੀ ਵਿੱਚ ਹੈ ਸਿਹਤ ਲਈ ਰਾਮਬਾਣ, ਜਾਣੋ ਤਿਆਰ ਕਰਨ ਦੀ ਵਿਧੀ
ਇਲਾਇਚੀ ਦਾ ਸ਼ਰਬਤ ਸਰੀਰ ਨੂੰ ਜਲਦੀ ਠੰਡਾ ਕਰਦਾ ਹੈ ਕਿਉਂਕਿ ਇਸ ਵਿਚ ਕੂਲਿੰਗ ਪ੍ਰਭਾਵ ਹੁੰਦਾ ਹੈ। ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਇਸ ਦਾ ਸੇਵਨ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਇਸ ਸ਼ਰਬਤ ਨਾਲ ਕਰੋਂਗੇ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਇਲਾਇਚੀ ਸ਼ਰਬਤ ਸਮੱਗਰੀ- ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਰਬਤ ਬਣਾਉਣ ਲਈ ਲੋੜੀਂਦੀ ਸਮੱਗਰੀ ਦੀ। ਇਸ ਸ਼ਰਬਤ ਲਈ ਤੁਹਾਨੂੰ ਇਕ ਚਮਚ ਇਲਾਚੀ ਪਾਊਡਰ, ਅੱਧਾ ਚਮਚ ਕਾਲਾ ਨਮਕ, 2 ਚਮਚ ਨਿੰਬੂ ਰਸ, ਦੋ ਗਿਲਾਸ ਠੰਡਾ ਪਾਣੀ ਤੇ ਸੁਆਦ ਅਨੁਸਾਰ ਚੀਨੀ ਦੀ ਲੋੜ ਪਵੇਗੀ।
ਇਲਾਇਚੀ ਸ਼ਰਬਤ ਬਣਾਉਣ ਦਾ ਤਰੀਕਾ-ਸ਼ਰਬਤ ਤਿਆਰ ਕਰਨ ਲਈ ਇੱਕ ਜੱਗ ਵਿੱਚ ਦੋ ਗਲਾਸ ਪਾਣੀ ਲਓ। ਤੁਸੀਂ ਚਾਹੋ ਤਾਂ ਫਰਿੱਜ ਤੋਂ ਦੋ ਗਲਾਸ ਠੰਡਾ ਪਾਣੀ ਪਾ ਸਕਦੇ ਹੋ ਜਾਂ ਬਾਅਦ ਵਿਚ ਲੋੜ ਮੁਤਾਬਿਕ ਠੰਡਾ ਕਰਨ ਲਈ ਆਇਸ ਕਿਊਬ ਵਰਤ ਸਕਦੇ ਹੋ। ਪਾਣੀ ਵਿਚ ਸਵਾਦ ਮੁਤਾਬਕ ਚੀਨੀ ਮਿਲਾਓ ਤੇ ਘੋਲ ਲਵੋ। ਜਦ ਘੁਲ ਜਾਵੇ ਤਾਂ ਪਾਣੀ ਵਿਚ ਕਾਲਾ ਨਮਕ, ਨਿੰਬੂ ਦਾ ਰਸ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਤੁਸੀਂ ਸ਼ਰਬਤ ਵਿਚ ਮਿਠਾਸ ਭਰਨ ਲਈ ਚੀਨੀ ਦੀ ਬਜਾਏ ਸ਼ਹਿਦ ਵੀ ਮਿਲਾ ਸਕਦੇ ਹੋ। ਸ਼ਹਿਦ ਇਕ ਕੁਦਰਤ ਮਿਠਾਸ ਹੈ, ਜੋ ਸਿਹਤ ਲਈ ਵਧੇਰੇ ਫਾਇਦੇਮੰਦ ਹੈ। ਇਸ ਤੋਂ ਬਾਅਦ ਤੁਹਾਡਾ ਇਲਾਇਚੀ ਦਾ ਸ਼ਰਬਤ ਤਿਆਰ ਹੈ। ਇਸ ਸ਼ਰਬਤ ਨੂੰ ਤਿਆਰ ਕਰਕੇ ਫਰਿੱਜ ਵਿਚ ਵੀ ਰੱਖ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਬਾਹਰੋਂ ਆਵੋ ਤਾਂ ਇਕ ਗਲਾਸ ਸ਼ਰਬਤ ਪੀਓ। ਤੁਹਾਡੇ ਸਰੀਰ ਨੂੰ ਤੁਰੰਤ ਠੰਡਕ ਮਿਲੇਗੀ।