ਕੀ ਸ਼ੂਗਰ ਦੇ ਮਰੀਜ਼ ਨਾਰੀਅਲ ਪਾਣੀ ਪੀ ਸਕਦੇ ਜਾਂ ਨਹੀਂ? ਜਾਣ ਲਓ ਨਹੀਂ ਤਾਂ ਸਰੀਰ ਨੂੰ ਹੋ ਸਕਦਾ ਇਹ ਨੁਕਸਾਨ
ਵੈਸੇ ਤਾਂ ਹਰ ਕੋਈ ਇਸ ਦਾ ਸੇਵਨ ਕਰ ਸਕਦਾ ਹੈ। ਪਰ ਇਸ ਵਿਚ ਕੁਦਰਤੀ ਸ਼ੂਗਰ ਹੁੰਦੀ ਹੈ, ਇਸ ਲਈ ਸ਼ੂਗਰ ਦੇ ਮਰੀਜ਼ ਅਕਸਰ ਸੋਚਦੇ ਹਨ ਕਿ ਕੀ ਉਨ੍ਹਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ?
Download ABP Live App and Watch All Latest Videos
View In Appਸ਼ੂਗਰ ਦੇ ਮਰੀਜ਼ਾਂ ਲਈ, ਸ਼ੂਗਰ ਭਾਵ ਚੀਨੀ ਜ਼ਹਿਰ ਵਰਗੀ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਨਾਰੀਅਲ ਪਾਣੀ ਪੀਣ ਨਾਲ ਉਨ੍ਹਾਂ ਦਾ ਸ਼ੂਗਰ ਲੈਵਲ ਵੱਧ ਸਕਦਾ ਹੈ।
ਨਾਰੀਅਲ ਪਾਣੀ ਦਾ ਸਵਾਦ ਥੋੜ੍ਹਾ ਮਿੱਠਾ ਹੁੰਦਾ ਹੈ। ਪਰ ਫਿਰ ਵੀ ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਬੇਝਿਜਕ ਕਰ ਸਕਦੇ ਹਨ। ਕਿਉਂਕਿ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰ ਸਕਦਾ ਹੈ।
ਨਾਰੀਅਲ ਪਾਣੀ ਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਪਰ ਜੇਕਰ ਤੁਸੀਂ ਡਾਇਬਟੀਜ਼ ਤੋਂ ਪੀੜਤ ਹੋ ਤਾਂ ਨਾਰੀਅਲ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਗਰਮੀਆਂ ਦੇ ਮੌਸਮ ਵਿੱਚ ਨਾਰੀਅਲ ਪਾਣੀ ਜਿਆਦਾਤਰ ਪੀਤਾ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਨੂੰ ਪੀਣ ਨਾਲ ਸਰੀਰ 'ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਹੈ। ਇਸ 'ਚ ਕਈ ਅਜਿਹੇ ਜ਼ਰੂਰੀ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ।