Biscuits: ਚਾਹ ਨਾਲ ਆਹ ਬਿਸਕੁਟ ਖਾਣ ਵਾਲਿਆ ਲਈ ਜਾਰੀ ਹੋ ਗਈ ਚਿਤਾਵਨੀ! ਜ਼ਰਾ ਦਿਓ ਧਿਆਨ
ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਠੀਕ ਤਰ੍ਹਾਂ ਨਾਲ ਖਾਣਾ-ਪੀਣਾ ਵੀ ਮੁਸ਼ਕਿਲ ਹੋ ਗਿਆ ਹੈ, ਜਿਮ ਜਾਣ ਦੀ ਤਾਂ ਗੱਲ ਹੀ ਛੱਡ ਦਵੋ। ਇਸ ਕਾਰਨ ਨਾਂ ਸਿਰਫ ਭਾਰ ਵਧ ਰਿਹਾ ਹੈ, ਸਗੋਂ ਘੱਟ ਉਮਰ 'ਚ ਕਈ ਬੀਮਾਰੀਆਂ ਵੀ ਪੈਦਾ ਹੋ ਰਹੀਆਂ ਹਨ।
Download ABP Live App and Watch All Latest Videos
View In Appਬਾਜ਼ਾਰ 'ਚ ਕਈ ਦਵਾਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਉਪਲਬਧ ਹਨ, ਜਿਨ੍ਹਾਂ ਨੂੰ ਭਾਰ ਘਟਾਉਣ 'ਚ ਮਦਦਗਾਰ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।
ਇਨ੍ਹਾਂ 'ਚੋਂ ਇਕ ਹੈ 'ਡਾਈਜੈਸਟਿਵ ਬਿਸਕੁਟ', ਜਿਸ ਨੂੰ ਲੋਕ ਅਕਸਰ ਸਿਹਤਮੰਦ ਮੰਨਦੇ ਹਨ ਅਤੇ ਸੋਚਦੇ ਹਨ ਕਿ ਇਸ ਨੂੰ ਖਾਣ ਨਾਲ ਭਾਰ ਨਹੀਂ ਵਧੇਗਾ। ਪਰ ਇੱਕ ਨਵੀਂ ਖੋਜ ਵਿੱਚ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗਲਤ ਪਾਇਆ ਗਿਆ ਹੈ।
image 4
ਡਾਈਜੈਸਟਿਵ ਬਿਸਕੁਟ ਅਸਲ ਵਿੱਚ ਉਨ੍ਹਾਂ ਲੋਕਾਂ ਲਈ ਬਣਾਏ ਗਏ ਸਨ ਜੋ ਕਬਜ਼ ਤੋਂ ਪੀੜਤ ਹਨ। ਇਹ ਬਿਸਕੁਟ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਚਾਹ ਦੇ ਨਾਲ ਕਦੇ-ਕਦਾਈਂ ਇੱਕ ਜਾਂ ਦੋ ਬਿਸਕੁਟ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
ਡਾਈਜੈਸਟਿਵ ਬਿਸਕੁਟ ਵਿੱਚ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ। ਪਰ ਇਸਦੇ ਨਾਲ ਹੀ ਇਸ ਵਿੱਚ ਚੀਨੀ, ਫੈਟ, ਸੋਡੀਅਮ ਅਤੇ ਰਿਫਾਇੰਡ ਆਟਾ ਵੀ ਹੁੰਦਾ ਹੈ, ਜੋ ਸਰੀਰ ਦਾ ਭਾਰ ਵਧਾਉਣ ਵਿੱਚ ਯੋਗਦਾਨ ਪਾਉਂਦਾ ਹੈ।
ਕੀ ਤੁਸੀਂ ਕਦੇ ਦੇਖਿਆ ਹੈ ਕਿ ਕਦੇ ਡਾਈਜੈਸਟਿਵ ਬਿਸਕੁਟ ਜਲਦੀ ਖਰਾਬ ਹੋ ਜਾਂਦੇ ਜਾਂ ਉੱਲੀ ਲੱਗ ਜਾਂਦੀ ਹੈ? ਨਹੀਂ! ਇਸ ਦਾ ਮਤਲਬ ਹੈ ਕਿ ਇਨ੍ਹਾਂ 'ਚ ਪ੍ਰੀਜ਼ਰਵੇਟਿਵ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
ਡਾਈਜੈਸਟਿਵ ਬਿਸਕੁਟ ਵਿੱਚ ਲਗਭਗ 50 ਕੈਲੋਰੀਆਂ ਹੁੰਦੀਆਂ ਹਨ, ਜੋ ਭਾਰ ਵਧਣ ਦਾ ਕਾਰਨ ਬਣ ਸਕਦੀਆਂ ਹਨ। ਇਸ 'ਚ ਮੌਜੂਦ ਖੰਡ, ਚਰਬੀ ਅਤੇ ਸੋਡੀਅਮ ਸਰੀਰ ਨੂੰ ਗੈਰ-ਸਿਹਤਮੰਦ ਕੈਲੋਰੀ ਪ੍ਰਦਾਨ ਕਰਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।
ਇਸ ਲਈ ਇਨ੍ਹਾਂ ਬਿਸਕੁਟਾਂ ਨੂੰ ਸਿਹਤਮੰਦ ਸਮਝਣ ਦੀ ਗਲਤੀ ਨਾ ਕਰੋ ਅਤੇ ਇਨ੍ਹਾਂ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰੋ।