ਪੜਚੋਲ ਕਰੋ
ਵਾਰ-ਵਾਰ ਆ ਰਹੀ ਖੰਘ ਨੂੰ ਭੁੱਲ ਕੇ ਵੀ ਨਾਂ ਕਰੋ ਨਜ਼ਰਅੰਦਾਜ਼
ਖਾਂਸੀ ਇਕ ਆਮ ਸਮੱਸਿਆ ਹੈ ਜੋ ਸਰਦੀ-ਜ਼ੁਕਾਮ, ਐਲਰਜੀ ਜਾਂ ਹੋਰ ਕਾਰਨਾਂ ਤੋਂ ਹੋ ਜਾਂਦੀ ਹੈ। ਅਕਸਰ ਇਹ 1 ਜਾਂ 2 ਹਫਤੇ 'ਚ ਆਪਣੇ ਆਪ ਠੀਕ ਹੋ ਜਾਂਦੀ ਹੈ ਪਰ ਕਦੇ-ਕਦੇ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤੇ ਇਸ ਨੂੰ ਠੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ।
cough
1/7

ਜੇਕਰ ਤੁਹਾਨੂੰ ਤਿੰਨ ਹਫਤੇ ਤੋਂ ਵੱਧ ਸਮੇਂ ਖਾਂਸੀ ਹੈ ਤੇ ਇਹ ਬੰਦ ਨਹੀਂ ਹੋ ਰਹੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਲੰਬੇ ਸਮੇਂ ਤੱਕ ਰੁਕ-ਰੁਕ ਕੇ ਖਾਂਸੀ ਆਉਣ ਦੇ ਕਈ ਕਾਰਨ ਹੋ ਸਕਦੇ ਹਨ ਕੁਝ ਗੰਭੀਰ ਬੀਮਾਰੀਆਂ ਕਾਰਨ ਵੀ ਖਾਂਸੀ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੀ ਹੈ।
2/7

ਵਾਇਰਲ ਇੰਫੈਕਸ਼ਨ ਲੰਬੇ ਸਮੇਂ ਤੱਕ ਰਹਿਣ ਵਾਲੀ ਖਾਸੀ ਦਾ ਸਭ ਤੋਂ ਆਮ ਕਾਰਨ ਹੈ। ਜਦੋਂ ਸਾਨੂੰ ਸਾਧਾਰਨ ਸਰਦੀ-ਖਾਂਸੀ ਹੁੰਦੀ ਹੈ ਤਾਂ ਇਹ ਵਾਇਰਸ ਕਾਰਨ ਹੁੰਦੀ ਹੈ। ਅਕਸਰ ਇਕ ਹਫਤੇ ਜਾਂ ਦੋ ਹਫਤਿਆਂ 'ਚ ਇਹ ਖਤਮ ਹੋ ਜਾਂਦੀ ਹੈ ਪਰ ਕਦੇ-ਕਦੇ ਵਾਇਰਸ 3 ਤੋਂ 4 ਹਫਤਿਆਂ ਤੱਕ ਬਣਿਆ ਰਹਿ ਸਕਦਾ ਹੈ ਤੇ ਖਾਂਸੀ ਨੂੰ ਬਰਕਰਾਰ ਰੱਖ ਸਕਦਾ ਹੈ।
Published at : 18 Dec 2023 12:36 PM (IST)
ਹੋਰ ਵੇਖੋ





















