Health Tips: ਸਰੀਰ ਦੇ ਕਿਹੜੇ ਹਿੱਸਿਆਂ 'ਚ ਹੋ ਸਕਦਾ ਗੈਸ ਦਾ ਦਰਦ, ਜਾਣੋ ਇਸ ਦਾ ਜਵਾਬ
ਗੈਸ ਪਾਚਨ ਤੰਤਕ ਦਾ ਇੱਕ ਹਿੱਸਾ ਹੈ। ਪੇਟ ਵਿੱਚ ਬਣੀ ਵਾਧੂ ਗੈਸ ਡਕਾਰ ਜਾਂ ਫਲੈਟਸ ਰਾਹੀਂ ਬਾਹਰ ਨਿਕਲ ਜਾਂਦੀ ਹੈ। ਪਰ ਜਦੋਂ ਗੈਸ ਸਰੀਰ ਦੇ ਕਿਸੇ ਹਿੱਸੇ ਵਿੱਚ ਫਸ ਜਾਂਦੀ ਹੈ ਤਾਂ ਪੇਟ ਵਿੱਚ ਦਰਦ ਹੋ ਸਕਦਾ ਹੈ।
Download ABP Live App and Watch All Latest Videos
View In Appਜਦੋਂ ਪਾਚਨ ਤੰਤਰ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਹੈ, ਤਾਂ ਸਰੀਰ ਬਹੁਤ ਜ਼ਿਆਦਾ ਗੈਸ ਬਣਾਉਂਦਾ ਹੈ ਅਤੇ ਇਸ ਕਰਕੇ ਜ਼ਿਆਦਾਤਰ ਲੋਕ ਕਬਜ਼ ਅਤੇ ਦਸਤ ਤੋਂ ਪੀੜਤ ਹੁੰਦੇ ਹਨ।
ਗੈਸ ਦੇ ਕਰਕੇ ਸਰੀਰ ਦੇ ਜ਼ਿਆਦਾਤਰ ਹਿੱਸਿਆਂ ਜਿਵੇਂ ਪੇਟ ਅਤੇ ਛਾਤੀ ਵਿੱਚ ਦਰਦ ਹੋ ਸਕਦਾ ਹੈ। ਇਸ ਲਈ ਦਿਨ ਭਰ ਵਿਚ ਘੱਟੋ-ਘੱਟ 8 ਤੋਂ 10 ਵਾਰ ਗੈਸ ਪਾਸ ਹੋਣਾ ਸਿਹਤਮੰਦ ਸਰੀਰ ਦੀ ਨਿਸ਼ਾਨੀ ਹੈ। ਜਦੋਂ ਸਰੀਰ ਵਿਚੋਂ ਚੰਗੀ ਤਰ੍ਹਾਂ ਗੈਸ ਪਾਸ ਨਹੀਂ ਹੁੰਦੀ ਤਾਂ ਇਹ ਦਰਦ ਦਾ ਕਾਰਨ ਬਣਦੀ ਹੈ।
ਗੈਸ ਕਰਕੇ ਪੇਟ ਦਰਦ ਅਤੇ ਕੜਵੱਲ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ 'ਚ ਕੋਸਾ ਪਾਣੀ ਪੀਓ। ਗੈਸ ਨਾਲ ਛਾਤੀ ਵਿੱਚ ਦਰਦ ਵੀ ਹੋ ਸਕਦਾ ਹੈ। ਜੇ ਗੈਸ ਛਾਤੀ ਵਿੱਚ ਚਲੀ ਜਾਵੇ, ਤਾਂ ਬੇਚੈਨੀ ਅਤੇ ਜਕੜਨ ਵਰਗਾ ਮਹਿਸੂਸ ਹੁੰਦਾ ਹੈ।
ਗੈਸ ਨਾਲ ਕਮਰ, ਪਿੱਠ, ਬਾਹਾਂ, ਮੋਢੇ, ਸਿਰ, ਲੱਤਾਂ ਆਦਿ ਹਿੱਸਿਆਂ ਵਿੱਚ ਦਰਦ ਹੋ ਸਕਦਾ ਹੈ ਪਰ ਅਜਿਹੇ ਮਾਮਲੇ ਘੱਟ ਹੀ ਦੇਖਣ ਨੂੰ ਮਿਲਦੇ ਹਨ। ਇਸ ਦੇ ਬਹੁਤ ਘੱਟ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਸ ਨੂੰ ਪਾਇਰੋਮੀਆ ਕਿਹਾ ਜਾਂਦਾ ਹੈ।