ਅਦਰਕ ਦਾ ਇੰਝ ਕਰੋ ਸੇਵਨ ਵਧਦੇ ਮੋਟਾਪੇ ਤੋਂ ਮਿਲੇਗਾ ਛੁਟਕਾਰਾ
ਅਦਰਕ ਵਿਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਭੁੱਖ ਨੂੰ ਕੰਟਰੋਲ ਕਰਕੇ ਭਾਰ ਘਟਾਉਣ ਵਿਚ ਮਦਦ ਕਰ ਸਕਦੇ ਹਨ।ਅਦਰਕ ਵਿਚ ਮੌਜੂਦ ਐਂਟੀ ਇੰਫਲਾਮੇਟਰੀ ਤੇ ਐਂਟੀ-ਆਕਸੀਡੈਂਟ ਗੁਣ ਭਾਰ ਘਟਾਉਣ ਦੇ ਨਾਲ-ਨਾਲ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ ਪਾਚਣ ਨੂੰ ਸੁਧਾਰਨ ਵਿਚ ਵੀ ਫਾਇਦੇਮੰਦ ਹਨ। ਆਓ ਜਾਣਦੇ ਹਾਂ ਕਿ ਅਦਰਕ ਦਾ ਕਿਸ ਤਰ੍ਹਾਂ ਸੇਵਨ ਕਰਕੇ ਤੁਸੀਂ ਵਧਦੇ ਭਾਰ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ।
Download ABP Live App and Watch All Latest Videos
View In Appਅਦਰਕ ਦਾ ਰਸ ਪੀਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਅਦਰਕ ਦੀ ਇਸ ਡ੍ਰਿੰਕ ਨੂੰ ਬਣਾਉਣ ਲਈ ਅਦਰਕ ਦੇ ਰਸ ਵਿਚ ਨਿੰਬੂ ਦਾ ਰਸਤੇ ਸ਼ਹਿਦ ਮਿਲਾਇਆ ਜਾਂਦਾ ਹੈ। ਇਸ ਡ੍ਰਿੰਕ ਨੂੰ ਪੀਣ ਨਾਲ ਸਰੀਰ ਹਾਈਡ੍ਰੇਟ ਰਹਿਣ ਦੇ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਅਦਰਕ ਤੇ ਕਾਲੀ ਮਿਰਚ ਦਾ ਇਕੱਠੇ ਸੇਵਨ ਤੁਹਾਡੇ ਭਾਰ ਨੂੰ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਨੂੰ ਬਣਾਉਣ ਲਈ ਇਕ ਪੈਨ ਵਿਚ ਪਾਣੀ ਗਰਮ ਕਰਕੇ ਇਸ ਵਿਚ ਅਦਰਕ ਨੂੰ ਕੱਦੂਕੱਸ ਕਰਕੇ ਪਾਓ। ਇਸ ਦੇ ਬਾਅਦ ਇਸ ਵਿਚ ਕਾਲੀ ਮਿਰਚ ਪਾਊਡਰ ਪਾ ਕੇ ਪਾਣੀ ਉਬਾਲ ਲਓ। ਹੁਣ ਇਕ ਕੱਪ ਵਿਚ ਇਹ ਪਾਣੀ ਛਾਣ ਕੇ ਉਸ ਵਿਚ ਸ਼ਹਿਦ ਮਿਲਾ ਕੇ ਪੀ ਲਓ।
ਆਮ ਤੌਰ ‘ਤੇ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਪੀਂਦੇ ਹਨ ਪਰ ਜੇਕਰ ਤੁਸੀਂ ਗ੍ਰੀਨ ਟੀ ਤੇ ਅਦਰਕ ਨੂੰ ਇਕੱਠੇ ਮਿਲਾ ਕੇ ਪੀਓ ਤਾਂ ਭਾਰ ਜਲਦੀ ਘੱਟਦਾ ਹੈ। ਇਸ ਡ੍ਰਿੰਕ ਨੂੰ ਬਣਾਉਣ ਲਈ ਗ੍ਰੀਨ ਟੀ ਵਿਚ ਕੁਝ ਟੁਕੜੇ ਅਦਰਕ ਦੇ ਮਿਲਾ ਕੇ ਸਵੇਰ-ਸ਼ਾਮ ਪੀਣ ਨਾਲ ਫਾਇਦਾ ਮਿਲਦਾ ਹੈ।
ਸੇਬ ਦੇ ਸਿਰਕੇ ਨੂੰ ਅਦਰਕ ਦੇ ਰਸ ਨਾਲ ਮਿਲਾ ਕੇ ਪੀਣ ਨਾਲ ਵੀ ਭਾਰ ਘੱਟ ਕਰਨ ਵਿਚ ਫਾਇਦਾ ਮਿਲਦਾ ਹੈ। ਇਸ ਉਪਾਅ ਨੂੰ ਕਰਨ ਲਈ ਅਦਰਕ ਦੀ ਹਰਬਲ ਟੀਮ ਬਣਾ ਕੇ ਉਸ ਵਿਚ 1-2 ਚੱਮਚ ਸੇਬ ਦਾ ਸਿਰਕਾ ਮਿਲਾ ਕੇ ਪੀ ਲਓ।
ਅਦਰਕ ਵਿਚ ਐੱਚਡੀਐੱਲ ਯਾਨੀ ਗੁਡ ਕੋਲੈਸਟ੍ਰੋਲ ਨੂੰ ਵਧਾਉਣ ਦਾ ਗੁਣ ਮੌਜੂਦ ਹੁੰਦਾ ਹੈ। ਇਹ ਕਮਰ ‘ਤੇ ਜੰਮੀ ਵਾਧੂ ਚਰਬੀ ਨੂੰ ਘੱਟ ਕਰਨ ਵਿਚ ਅਸਰਦਾਰ ਹੋ ਸਕਦਾ ਹੈ।