Cauliflower: ਫੁੱਲ ਗੋਭੀ ਦਾ ਰਸ ਕਰੇ ਇਹ ਬਿਮਾਰੀਆਂ ਦੂਰ
ਫੁੱਲ ਗੋਭੀ 'ਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਲੋਹੇ, ਵਿਟਾਮਿਨ ਏ, ਬੀ, ਸੀ ਅਤੇ ਪੋਟਾਸ਼ੀਅਮ ਅਤੇ ਥੋੜੀ ਮਾਤਰਾ 'ਚ ਕਾਪਰ ਵੀ ਮੌਜੂਦ ਹੁੰਦਾ ਹੈ।
Download ABP Live App and Watch All Latest Videos
View In Appਫੁੱਲ ਗੋਭੀ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਰਸ ਕੱਢ ਕੇ ਕੁਰਲੀ ਕਰਨ ਨਾਲ ਮਸੁੜਿਆਂ ਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।
ਕਹਿੰਦੇ ਹਨ ਕਿ ਫੁੱਲ ਗੋਭੀ ਦੇ ਪੱਤਿਆਂ ਦਾ ਰਸ ਰੋਜ਼ਾਨਾ ਪੀਣ ਨਾਲ ਗਠੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਲਗਾਤਾਰ ਤਿੰਨ ਮਹੀਨੇ ਤੱਕ ਇਸ ਦੀ ਵਰਤੋਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।
ਕੱਚੀ ਫੁੱਲ ਗੋਭੀ ਨੂੰ ਚੱਬਣ ਨਾਲ ਖੂਨ ਸਾਫ ਹੁੰਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਚਮੜੀ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਇਸ ਦੀਆਂ ਪੱਤਿਆਂ ਦਾ ਰਸ ਪੀਣ ਨਾਲ ਗਲੇ ਦੀ ਸੋਜ ਅਤੇ ਗਲੇ ਸੰਬੰਧੀ ਹੋਰ ਵੀ ਸਾਰੀਆ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ।
ਫੁੱਲ ਗੋਭੀ ਅਤੇ ਗਾਜਰ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਰੋਜ਼ਾਨਾ ਇਕ ਗਲਾਸ ਪੀਣ ਨਾਲ ਪੀਲੀਆ ਰੋਗ 'ਚ ਬਹੁਤ ਫਾਇਦਾ ਮਿਲਦਾ ਹੈ। ਇਸ ਦੇ ਨਾਲ ਹੀ ਜੋੜਾਂ ਦਾ ਦਰਦ ਵੀ ਦੂਰ ਹੁੰਦਾ ਹੈ।