Health Care: ਭੁੱਲ ਕੇ ਵੀ ਸ਼ਰਾਬ ਨਾਲ ਨਾ ਖਾਓ ਇਹ ਚੀਜ਼ਾਂ...ਨਹੀਂ ਤਾਂ ਸਰੀਰ ਨੂੰ ਪਹੁੰਚਾ ਸਕਦੀਆਂ ਵੱਡਾ ਨੁਕਸਾਨ
ਬਹੁਤ ਸਾਰੇ ਲੋਕ ਸ਼ਰਾਬ ਪੀਣ ਦੇ ਨਾਲ-ਨਾਲ ਦੁੱਧ ਦੇ ਪਦਾਰਥ ਜਿਵੇਂ ਪਨੀਰ, ਮੱਖਣ ਆਦਿ ਦਾ ਸੇਵਨ ਕਰਦੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਲਕੋਹਲ ਨਾਲ ਦੁੱਧ ਦੇ ਉਤਪਾਦਾਂ ਦਾ ਸੇਵਨ ਕਰਨ ਨਾਲ ਛਾਤੀ ਵਿੱਚ ਜਲੂਣ ਤੇ ਕਬਜ਼ ਹੋ ਸਕਦੀ ਹੈ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਸ਼ਾਮ ਨੂੰ ਸ਼ਰਾਬ ਪੀਣ ਦੇ ਬਾਵਜੂਦ ਸੌਣ ਲੱਗੇ ਦੁੱਧ ਪੀਂਦੇ ਹਨ। ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।
Download ABP Live App and Watch All Latest Videos
View In Appਜ਼ਿਆਦਾਤਰ ਲੋਕ ਸ਼ਰਾਬ ਦੇ ਨਾਲ ਤਲੇ ਹੋਏ ਮੂੰਗਫਲੀ ਤੇ ਕਾਜੂ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਤਲੇ ਹੋਏ ਮੂੰਗਫਲੀ, ਕਾਜੂ ਜਾਂ ਹੋਰ ਗਿਰੀਆਂ ਦਾ ਸ਼ਰਾਬ ਨਾਲ ਸੇਵਨ ਬਹੁਤ ਖਤਰਨਾਕ ਹੋ ਸਕਦਾ ਹੈ। ਅਲਕੋਹਲ ਨਾਲ ਅਖਰੋਟ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਬਹੁਤ ਤੇਜ਼ੀ ਨਾਲ ਵੱਧ ਜਾਂਦੀ ਹੈ।
ਨਮਕੀਨ ਭੋਜਨ ਜਿਵੇਂ ਕਿ ਚਿਪਸ ਜਾਂ ਭੁੰਨ੍ਹੀ ਹੋਈ ਦਾਲ ਨੂੰ ਅਲਕੋਹਲ ਨਾਲ ਬਿਲਕੁਲ ਨਹੀਂ ਲੈਣਾ ਚਾਹੀਦਾ, ਨਹੀਂ ਤਾਂ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇੱਕ ਵਾਰ ਜਦੋਂ ਡੀਹਾਈਡ੍ਰੇਸ਼ਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਦਸਤ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਸ਼ਰਾਬ ਪੀਣ ਵੇਲੇ ਮਿੱਠੇ ਪਦਾਰਥਾਂ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇ ਸ਼ਰਾਬ ਨਾਲ ਮਿੱਠੀਆਂ ਚੀਜ਼ਾਂ ਖਾਧੀਆਂ ਜਾਣ, ਤਾਂ ਸ਼ਰਾਬ ਦਾ ਨਸ਼ਾ ਜਲਦੀ ਤੇ ਲੰਮੇ ਸਮੇਂ ਲਈ ਹੁੰਦਾ ਹੈ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਨਸ਼ਾ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਨੂੰ ਇੰਨਾ ਵਧਾ ਦਿੰਦਾ ਹੈ ਕਿ ਮੌਤ ਤੱਕ ਹੋ ਸਕਦੀ ਹੈ।
ਜੇ ਤੁਹਾਨੂੰ ਅਲਕੋਹਲ ਨਾਲ ਮਸਾਲੇਦਾਰ ਖਾਣ ਦੀ ਆਦਤ ਹੈ, ਤਾਂ ਇਨ੍ਹਾਂ ਨੂੰ ਛੱਡ ਦਿਓ ਕਿਉਂਕਿ ਅਲਕੋਹਲ ਦਾ ਸੇਵਨ ਸਾਡੇ ਪਾਚਨ ਤੰਤਰ ਲਈ ਠੀਕ ਨਹੀਂ।
ਜੇਕਰ ਤੁਸੀਂ ਅਲਕੋਹਲ ਨਾਲ ਮਿਰਚ-ਮਸਾਲੇ ਵਾਲੇ ਪਦਾਰਥ ਖਾਂਦੇ ਹੋ ਤਾਂ ਇਹ ਐਸਿਡਿਟੀ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਸ਼ਰਾਬ ਨਾਲ ਮਸਾਲੇਦਾਰ ਭੋਜਨ ਦਾ ਸੇਵਨ ਕਰਨ ਨਾਲ ਪੇਟ ਵਿੱਚ ਜਲਨ ਵੀ ਹੋ ਸਕਦੀ ਹੈ। ਜ਼ਿਆਦਾਤਰ ਲੋਕ ਸ਼ਰਾਬ ਨਾਲ ਬਰਿਆਨੀ ਦਾ ਸੇਵਨ ਕਰਨਾ ਪਸੰਦ ਕਰਦੇ ਹਨ, ਅਜਿਹਾ ਬਿਲਕੁਲ ਨਾ ਕਰੋ।