Health Tips: ਸ਼ਿਲਾਜੀਤ ਨੂੰ ਦੁੱਧ 'ਚ ਮਿਲਾ ਕੇ ਪੀਓ, ਮਰਦਾਨਾ ਸ਼ਕਤੀ ਵਧਣ ਦੇ ਨਾਲ ਮਿਲਣਗੇ ਇਹ 8 ਫ਼ਾਇਦੇ
ਸ਼ਿਲਾਜੀਤ ਦੀ ਵਰਤੋਂ ਮਰਦਾਂ ਦੀ ਮਰਦਾਨਗੀ ਤੇ ਜਿਨਸੀ ਸਮਰੱਥਾ ਨੂੰ ਵਧਾਉਣ ਲਈ ਜ਼ਿਆਦਾ ਕੀਤੀ ਜਾਂਦੀ ਹੈ। ਹਾਲਾਂਕਿ ਇਸ ਤੋਂ ਇਲਾਵਾ ਸ਼ਿਲਾਜੀਤ ਖਾਣ ਦੇ ਕਈ ਫਾਇਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਸਟੈਪ-ਦਰ-ਸਟੈਪ ਪੂਰੀ ਜਾਣਕਾਰੀ ਹੇਠਾਂ ਦਿੱਤੀ ਜਾ ਰਹੀ ਹੈ।
Download ABP Live App and Watch All Latest Videos
View In Appਮਰਦਾਨਗੀ 'ਚ ਵਾਧਾ ਹੋਵੇਗਾ:ਸ਼ਿਲਾਜੀਤ ਦਾ ਇੱਕ ਛੋਟਾ ਚਮਚ ਮਾਤਰਾ 'ਚ ਸੇਵਨ ਕਰਨ ਨਾਲ ਤੁਹਾਡੀ ਮਰਦਾਨਗੀ ਵਿੱਚ ਵਾਧਾ ਹੋਵੇਗਾ। ਅਸਲ 'ਚ ਸ਼ਿਲਾਜੀਤ ਵਿੱਚ ਟੈਸਟੋਸਟੀਰੋਨ ਹਾਰਮੋਨ ਨੂੰ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਪਰਫਾਰਮੈਂਸ ਟਾਈਮਿੰਗ ਵੀ ਵਧਦੀ ਹੈ।
ਇਸ ਨੂੰ ਦੁੱਧ ਦੇ ਨਾਲ ਪੀਣ ਨਾਲ ਸਪਰਮ ਕਾਊਂਟ ਵਧੇਗਾ: ਜੇਕਰ ਤੁਸੀਂ ਸ਼ਿਲਾਜੀਤ ਪਾਊਡਰ ਨੂੰ ਦੁੱਧ 'ਚ ਮਿਲਾ ਕੇ ਪੀਂਦੇ ਹੋ ਤਾਂ ਇਹ ਤੁਹਾਡੇ ਸ਼ੁਕਰਾਣੂਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧਾਉਂਦਾ ਹੈ। ਇਕ ਵਿਗਿਆਨਕ ਅਧਿਐਨ ਤੋਂ ਬਾਅਦ ਇਹ ਦਾਅਵਾ ਵੀ ਕੀਤਾ ਗਿਆ ਹੈ।
ਇਨਸੌਮਨੀਆ ਦੀ ਸਮੱਸਿਆ ਖ਼ਤਮ ਹੋਵੇਗੀ: ਇਨਸੌਮਨੀਆ ਦੀ ਸਮੱਸਿਆ ਟੈਸਟੋਸਟੀਰੋਨ ਹਾਰਮੋਨ ਦੀ ਕਮੀ ਕਾਰਨ ਹੁੰਦੀ ਹੈ। ਸ਼ਿਲਾਜੀਤ ਨੂੰ ਖਾਣ ਨਾਲ ਇਹ ਹਾਰਮੋਨ ਵਧਦਾ ਹੈ। ਇਸ ਲਈ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਿਲਾਜੀਤ ਦਾ ਸੇਵਨ ਕਰਨਾ ਚਾਹੀਦਾ ਹੈ।
ਖੂਨ ਦੀ ਕਮੀ ਦਾ ਕੋਈ ਖਤਰਾ ਨਹੀਂ ਹੋਵੇਗਾ: ਖੂਨ ਦੀ ਕਮੀ ਕਾਰਨ ਵਿਅਕਤੀ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਕਿ ਸ਼ਿਲਾਜੀਤ ਵਿੱਚ ਆਇਰਨ ਤੱਤ ਪਾਇਆ ਜਾਂਦਾ ਹੈ, ਜਿਸ ਕਾਰਨ ਇਹ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ।
ਯਾਦ ਰੱਖਣ ਦੀ ਸਮਰੱਥਾ 'ਚ ਹੋਵੇਗਾ ਵਾਧਾ: ਸ਼ਿਲਾਜੀਤ ਦਾ ਸੇਵਨ ਯਾਦ ਰੱਖਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ। ਅਸਲ 'ਚ ਸ਼ਿਲਾਜੀਤ 'ਚ ਫੁਲਵਿਕ ਐਸਿਡ ਪਾਇਆ ਜਾਂਦਾ ਹੈ। ਇਹ ਐਸਿਡ ਦਿਮਾਗ ਦੀ ਕਾਰਜਕੁਸ਼ਲਤਾ ਨੂੰ ਵਧਾਉਂਦਾ ਹੈ ਤੇ ਯਾਦ ਸ਼ਕਤੀ ਨੂੰ ਵੀ ਵਧਾਉਂਦਾ ਹੈ।
ਇਮਿਊਨਿਟੀ ਮਜ਼ਬੂਤ ਹੋਵੇਗੀ: ਬਿਮਾਰੀਆਂ ਤੋਂ ਦੂਰ ਰਹਿਣ ਲਈ ਇਹ ਜ਼ਰੂਰੀ ਹੈ ਕਿ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇ। ਸ਼ਿਲਾਜੀਤ ਐਂਟੀ-ਆਕਸੀਡੈਂਟ ਦਾ ਕੰਮ ਕਰਦਾ ਹੈ। ਜਿਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ। ਇਸ ਲਈ ਤੁਸੀਂ ਰੋਜ਼ਾਨਾ ਥੋੜ੍ਹੀ ਮਾਤਰਾ 'ਚ ਸ਼ਿਲਾਜੀਤ ਦਾ ਸੇਵਨ ਕਰ ਸਕਦੇ ਹੋ।
ਐਂਟੀ ਏਜਿੰਗ ਦੇ ਰੂਪ 'ਚ: ਲੰਬੇ ਸਮੇਂ ਤਕ ਜਵਾਨ ਦਿਖਣ ਲਈ ਵੀ ਸ਼ਿਲਾਜੀਤ ਬਹੁਤ ਫ਼ਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਇਹ ਐਂਟੀ-ਏਜਿੰਗ ਏਜੰਟ ਦਾ ਕੰਮ ਕਰਦਾ ਹੈ, ਜਿਸ ਕਾਰਨ ਵਧਦੀ ਉਮਰ ਦੇ ਕਈ ਪ੍ਰਭਾਵ ਅਕਿਰਿਆਸ਼ੀਲ ਹੋ ਜਾਂਦੇ ਹਨ।
ਸ਼ੂਗਰ ਦੇ ਇਲਾਜ 'ਚ ਕਾਰਗਰ ਹੋ ਸਕਦੈ: ਸ਼ਿਲਾਜੀਤ ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਪੀੜ੍ਹਤ ਲੋਕਾਂ ਲਈ ਰਾਮਬਾਣ ਸਾਬਤ ਹੋ ਸਕਦੀ ਹੈ। ਇਸ ਦੇ ਐਂਟੀ-ਡਾਇਬੀਟਿਕ ਗੁਣਾਂ ਦੇ ਕਾਰਨ ਇਹ ਸ਼ੂਗਰ ਦੇ ਇਲਾਜ 'ਚ ਮਦਦ ਕਰ ਸਕਦਾ ਹੈ ਤੇ ਇਸ ਦੇ ਜ਼ੋਖ਼ਮ ਨੂੰ ਘਟਾ ਸਕਦਾ ਹੈ।