Health Tips:ਹੈਲਥ ਦੇ ਨਾਲ Skin ਦਾ ਵੀ ਖਿਆਲ ਰੱਖਦੇ ਹਨ ਲੌਂਗ, ਇੰਝ ਕਰੋ ਇਸਤੇਮਾਲ
ਲੌਂਗ ਦੇ ਫਾਇਦੇ- ਲੌਂਗ ਆਮ ਤੌਰ 'ਤੇ ਸਾਡੇ ਭੋਜਨ 'ਚ ਸਵਾਦ ਜੋੜਨ ਲਈ ਵਰਤਿਆ ਜਾਂਦਾ ਹੈ. ਇਹ ਤੁਹਾਨੂੰ ਅੰਦਰ ਤੋਂ ਹਾਈਡ੍ਰੇਟਿਡ ਰੱਖਣ 'ਚ ਮਦਦ ਕਰਦੇ ਹਨ ਤੇ ਨੀਂਦ ਨਾ ਆਉਣਾ, ਦਮਾ ਜਿਹੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ।
Download ABP Live App and Watch All Latest Videos
View In Appਲੌਂਗ, ਤੁਲਸੀ ਤੇ ਅਦਰਕ ਦਾ ਕਾੜ੍ਹਾ ਬਣਾ ਲਓ। ਇਹ ਕਾੜ੍ਹਾ ਬਿਮਾਰੀ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਤੇ ਸਰੀਰ ਨੂੰ ਤਰੋਤਾਜ਼ਾ ਵੀ ਰੱਖਦਾ ਹੈ। ਚਾਹ ਬਣਾਉਂਦੇ ਸਮੇਂ ਉਹਲਦੇ ਪਾਣੀ 'ਚ ਕੁਝ ਲੌਂਗ ਮਿਲਓ। ਇਸ ਨੂੰ ਪੀਣ ਨਾਲ ਗਲੇ ਦੀ ਖਰਾਸ਼, ਖੰਘ ਤੇ ਜੁਕਾਮ ਤੋਂ ਰਾਹਤ ਮਿਲੇਗੀ।
ਜੇ ਤੁਹਾਡੇ ਦੰਦਾਂ 'ਚ ਦਰਦ ਹੈ ਤਾਂ ਲੌਂਗ ਦੀ ਵਰਤੋਂ ਕਰੋ। ਇਸ ਲਈ ਤੁਸੀਂ ਲੌਂਗ ਨੂੰ ਉਸ ਦੰਦ ਹੇਠ ਦਬਾ ਲਓ ਜੋ ਦਰਦ ਹੋ ਰਿਹਾ ਹੈ ਤੇ ਫਿਰ ਲੌਂਗ ਚੂਸ ਲਓ। ਅਜਿਹਾ ਕਰਨ ਨਾਲ ਕੁਝ ਹੀ ਦੇਰ 'ਚ ਦਰਦ ਤੋਂ ਆਰਾਮ ਮਿਲੇਗਾ।
ਪਦੀਨੇ ਦਾ ਰਸ ਤੇ ਲੌਂਗ ਦੇ ਤੇਲ ਦੀਆਂ ਦੋ ਬੂੰਦਾਂ ਆਪਣੇ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦੇ ਸਪੌਟ ਤੇ ਕਾਲੇ ਧੱਬੇ ਘੱਟ ਹੁੰਦੇ ਹਨ।
ਲੌਂਗ ਨੂੰ ਨਾਰੀਅਲ ਦੇ ਤੇਲ ਨਾਲ ਗਰਮ ਕਰ ਕੇ ਉਸ ਤੇਲ ਨੂੰ ਆਪਣੇ ਸਕਾਲਪ ਦਾ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਵਾਲ ਮਜ਼ਬੂਤ ਹੋਣਗੇ।