Cardamom After Eating: ਰੋਟੀ ਖਾ ਕੇ ਖਾਂਦੇ ਹੋ ਇਲਾਇਚੀ ਤਾਂ ਜਾਣ ਲਵੋ ਫ਼ਾਇਦਾ ਹੋਵੇਗਾ ਜਾਂ ਨੁਕਸਾਨ ?
ਕਈ ਲੋਕ ਖਾਣਾ ਖਾਣ ਤੋਂ ਬਾਅਦ ਇਲਾਇਚੀ ਖਾਂਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਖਾਣਾ ਪਚਾਉਣ ਵਿੱਚ ਮਦਦ ਮਿਲਦੀ ਹੈ ਇਲਾਇਚੀ ਦੇ ਬੀਜ਼, ਤੇਲ ਤੇ ਅਰਕ ਵਿੱਚ ਕਈ ਤਰ੍ਹਾਂ ਦੇ ਹੁਣ ਪਾਏ ਜਾਂਦੇ ਹਨ। 2 ਇਲਾਇਚੀਆਂ ਖਾਣ ਨਾਲ ਸਿਹਤ ਨਾਲ ਕਈ ਫ਼ਾਇਦੇ ਹੋ ਸਕਦੇ ਹਨ।
Download ABP Live App and Watch All Latest Videos
View In Appਇਲਾਇਚੀ ਮਾਊਥ ਫਰੈਸ਼ਨਰ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਹ ਪਾਚਨ ਨੂੰ ਵੀ ਵਧਾਉਂਦੀ ਹੈ। ਇਲਾਇਚੀ ਇੱਕ ਕੁਦਰਤੀ ਤੇ ਖ਼ੁਸ਼ਬੂਦਾਰ ਮਾਊਥ ਫਰੈਸ਼ਨਰ ਹੈ।
ਇਚਾਇਚੀ ਖਾਣ ਨਾਲ ਮੂੰਹ ਚੋਂ ਆਉਣ ਵਾਲੀ ਗੰਦ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਪਾਚਨ ਤੰਤਰ ਵੀ ਮਜਬੂਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਖਾਧਾ ਗਿਆ ਖਾਣਾ ਪਚਾਉਣ ਵਿੱਚ ਮਦਦ ਮਿਲਦੀ ਹੈ।
ਇਲਾਇਚੀ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ। ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇਲਾਇਚੀ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ।
ਇਲਾਇਚੀ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੋਵੇਂ ਮੌਜੂਦ ਹੁੰਦੇ ਹਨ ਜੋ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਜਿਵੇਂ- ਦਿਲ ਦੇ ਰੋਗ, ਹਾਈ ਬੀਪੀ, ਕਬਜ਼, ਗੈਸ, ਐਸੀਡਿਟੀ, ਦਮਾ ਵਿੱਚ ਲਾਭਕਾਰੀ ਹੈ।