ਪੜਚੋਲ ਕਰੋ
ਜੇਕਰ ਤੁਹਾਡੀਆਂ ਅੱਖਾਂ 'ਚ ਵੀ ਪਿਆਜ ਕੱਟਣ ਵੇਲੇ ਆਉਂਦੇ ਹੰਝੂ...ਤਾਂ ਅਪਣਾਓ ਇਹ ਟਿਪਸ
Cooking Hacks: ਜੇਕਰ ਪਿਆਜ ਕੱਟਣ ਵੇਲੇ ਤੁਹਾਡੀਆਂ ਅੱਖਾਂ ਵਿੱਚ ਵੀ ਹੁੰਝੂ ਆਉਂਦੇ ਹਨ, ਤਾਂ ਅਪਣਾਓ ਇਹ ਟਿਪਸ... ਨਹੀਂ ਹੋਵੇਗੀ ਪਰੇਸ਼ਾਨੀ
onion
1/5

ਪਿਆਜ਼ ਕੱਟਣ ਵੇਲੇ ਤੁਸੀਂ ਗੋਗਲਸ ਦੀ ਵਰਤੋਂ ਕਰ ਸਕਦੇ ਹੋ। ਇਹ ਇੱਕ ਖਾਸ ਤਰ੍ਹਾਂ ਦੇ ਗੋਗਲਸ ਹੁੰਦੇ ਹਨ, ਜਿਸ ਨਾਲ ਅੱਖਾਂ ਤੱਕ ਹਵਾ ਨਹੀਂ ਪਹੁੰਚਦੀ ਹੈ। ਇਸ ਤਰ੍ਹਾਂ ਤੁਹਾਡੀਆਂ ਅੱਖਾਂ ਤੱਕ ਪਿਆਜ ਦੀ ਗੈਸ ਨਹੀਂ ਪਹੁੰਚੇਗੀ।
2/5

ਪਿਆਜ਼ ਨੂੰ ਛਿੱਲਣ ਤੋਂ ਬਾਅਦ ਇਸ ਦੇ ਵਿਚਕਾਰ ਤੋਂ ਦੋ ਟੁਕੜੇ ਕਰ ਦਿਓ। ਇਸ ਤੋਂ ਬਾਅਦ ਇਸ ਨੂੰ ਪਾਣੀ 'ਚ ਪਾ ਕੇ ਥੋੜ੍ਹੀ ਦੇਰ ਲਈ ਰੱਖ ਦਿਓ। ਤੁਸੀਂ ਇਸ ਨੂੰ ਘੱਟ ਤੋਂ ਘੱਟ 15 ਤੋਂ 20 ਮਿੰਟ ਲਈ ਪਾਣੀ ਵਿੱਚ ਛੱਡ ਦਿਓ। ਤੁਸੀਂ ਇਸ ਪਾਣੀ 'ਚ ਸਫੇਦ ਸਿਰਕਾ ਵੀ ਮਿਲਾ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਪਿਆਜ਼ ਦੇ ਐਨਜ਼ਾਈਮ ਨਿਕਲਣਗੇ ਅਤੇ ਅੱਖਾਂ 'ਚੋਂ ਹੰਝੂ ਨਹੀਂ ਆਉਣਗੇ।
3/5

ਪਿਆਜ਼ ਕੱਟਣ ਵੇਲੇ ਹੰਝੂਆਂ ਤੋਂ ਬਚਣ ਲਈ, ਉਨ੍ਹਾਂ ਨੂੰ ਕੱਟਣ ਤੋਂ ਪਹਿਲਾਂ 20 ਤੋਂ 25 ਮਿੰਟ ਲਈ ਫਰਿੱਜ ਵਿੱਚ ਰੱਖੋ। ਅਜਿਹਾ ਕਰਨ ਨਾਲ ਪਿਆਜ਼ 'ਚ ਮੌਜੂਦ ਐਨਜ਼ਾਈਮ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਅਤੇ ਇਸ ਨੂੰ ਕੱਟਣ ਵੇਲੇ ਅੱਖਾਂ 'ਚੋਂ ਪਾਣੀ ਨਹੀਂ ਨਿਕਲਦਾ।
4/5

ਪਿਆਜ਼ ਨੂੰ ਹਮੇਸ਼ਾ ਤਿੱਖੇ ਚਾਕੂ ਨਾਲ ਕੱਟੋ। ਜਦੋਂ ਤੁਸੀਂ ਤਿੱਖੇ ਚਾਕੂ ਨਾਲ ਪਿਆਜ਼ ਨੂੰ ਕੱਟਦੇ ਹੋ ਤਾਂ ਪਿਆਜ਼ ਦੀ ਪਰਤ ਕੱਟ ਜਾਂਦੀ ਹੈ। ਇਨ੍ਹਾਂ ਵਿੱਚੋਂ ਘੱਟ ਐਨਜ਼ਾਈਮ ਨਿਕਲਦੇ ਹਨ। ਪਿਆਜ਼ ਦੀਆਂ ਕੋਸ਼ਿਕਾਵਾਂ ਖਰਾਬ ਹੋਣ 'ਤੇ ਇਸ ਤੋਂ ਗੈਸ ਘੱਟ ਨਿਕਲਦੀ ਹੈ ਅਤੇ ਅੱਖਾਂ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ।
5/5

ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਪਿਆਜ਼ ਕੱਟਦੇ ਸਮੇਂ ਜੇਕਰ ਕੋਈ ਮੋਮਬੱਤੀ ਨੇੜੇ ਰੱਖੀ ਜਾਵੇ ਤਾਂ ਉਸ ਵਿੱਚੋਂ ਨਿਕਲਣ ਵਾਲੀ ਗੈਸ ਮੋਮਬੱਤੀ ਵਿੱਚ ਚਲੀ ਜਾਂਦੀ ਹੈ ਅਤੇ ਤੁਹਾਡੀਆਂ ਅੱਖਾਂ ਵਿੱਚ ਜਲਣ ਨਹੀਂ ਹੁੰਦੀ ਹੈ।
Published at : 17 Jul 2023 07:05 PM (IST)
ਹੋਰ ਵੇਖੋ





















