Skin care: ਸਰਦੀਆਂ ਵਿੱਚ ਕਿਵੇਂ ਕਰੀਏ ਚਮੜੀ ਦੀ ਦੇਖਭਾਲ
ਚਮੜੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ, ਚਮੜੀ ਸਾਨੂੰ ਕੀਟਾਣੂਆਂ ਤੋਂ ਬਚਾਉਂਦੀ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੀ ਹੈ ਇਸਦੀ ਦੇਖਭਾਲ ਕਰਨਾ ਜਰੂਰੀ ਹੈ
Download ABP Live App and Watch All Latest Videos
View In Appਸ਼ਹਿਦ ਕੁਦਰਤੀ ਐਕਸਫੋਲੀਏਟ ਦਾ ਕੰਮ ਕਰਦਾ ਹੈ। ਇਸ ਨੂੰ ਰਾਤ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਅਤੇ ਤੁਹਾਡੀ ਚਮੜੀ ਦਾ ਰੰਗ ਹੌਲੀ-ਹੌਲੀ ਸਾਫ ਹੋਣ ਲੱਗਦਾ ਹੈ। ਸ਼ਹਿਦ ਲਗਾਉਣ ਨਾਲ ਚਿਹਰੇ 'ਤੇ ਜਮ੍ਹਾ ਗੰਦਗੀ ਅਤੇ ਤੇਲ ਦੂਰ ਹੁੰਦਾ ਹੈ।
ਅੱਖਾਂ ਲਈ ਵਿਟਾਮਿਨ ਏ ਮਹੱਤਵਪੂਰਨ ਹੈ, ਜਿਸਨੂੰ ਰੈਟੀਨੌਲ ਵੀ ਕਿਹਾ ਜਾਂਦਾ ਹੈ। ਇਹ ਅੱਖਾਂ ਨੂੰ ਨਮ ਰੱਖਦਾ ਹੈ । ਤੇ ਤੁਹਾਡੀ ਕੋਰਨੀਆ ਦੀ ਸਤਹ ਦੀ ਰੱਖਿਆ ਕਰਦਾ ਹੈ।
ਸਵੇਰ ਦੇ ਸਮੇਂ, ਤੁਹਾਨੂੰ ਹਮੇਸ਼ਾ ਆਪਣੇ ਚਿਹਰੇ 'ਤੇ ਕਲੀਨਜ਼ਰ, ਹਲਦੀ-ਚੰਦਨ ਦਾ ਪੇਸਟ, ਮਾਇਸਚਰਾਈਜ਼ਰ, ਸੀਰਮ ਅਤੇ ਸਨਸਕ੍ਰੀਨ ਲਗਾਉਣਾ ਚਾਹੀਦਾ ਹੈ। ਇਹ ਚੀਜ਼ਾਂ ਤੁਹਾਡੀ ਰੋਜ਼ਾਨਾ ਚਮੜੀ ਦੀ ਦੇਖਭਾਲ ਦੇ ਰੁਟੀਨ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਹਨ।
ਤੁਸੀਂ ਬਦਾਮ ਦਾ ਤੇਲ, ਨਾਰੀਅਲ ਤੇਲ, ਜੈਤੂਨ ਦਾ ਤੇਲ ਵੀ ਲਗਾ ਸਕਦੇ ਹੋ ਇਸ ਨੂੰ ਰਾਤ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ
ਹੱਥਾਂ ਦੇ ਲਈ ਨਾਰੀਅਲ ਤੇਲ, ਬਦਾਮ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਗਲਿਸਰੀਨ ਜਾਂ ਪੈਟਰੋਲੀਅਮ ਜੈਲੀ ਦੇ ਨਾਲ ਮਿਲਾ ਕੇ ਵੀ ਇਸਤੇਮਾਲ ਕਰ ਸਕਦੇ ਹੋ। ਬਰਤਨ ਅਤੇ ਕੱਪੜੇ ਧੋਣ ਤੋਂ ਬਾਅਦ, ਤੁਹਾਡੇ ਹੱਥ ਬਹੁਤ ਖੁਸ਼ਕ ਹੋ ਜਾਂਦੇ ਹਨ। ਅਜਿਹੇ 'ਚ ਹੱਥਾਂ ਨੂੰ ਚੰਗੀ ਤਰ੍ਹਾਂ ਰਗੜੋ, ਇਸ ਦੇ ਲਈ ਚੀਨੀ 'ਚ ਨਿੰਬੂ ਦਾ ਰਸ ਮਿਲਾ ਕੇ ਹੱਥਾਂ 'ਤੇ ਲਗਾਓ।
ਪੈਰਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਐਲੋਵੇਰਾ ਜੈੱਲ 'ਚ ਬੇਕਿੰਗ ਪਾਊਡਰ ਅਤੇ ਨਮਕ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਪੇਸਟ ਨੂੰ ਪੈਰਾਂ ਦੇ ਕਾਲੇ ਹਿੱਸਿਆਂ 'ਤੇ ਲਗਾਓ ਅਤੇ ਪੈਰਾਂ ਦੀ ਮਾਲਿਸ਼ ਕਰੋ। ਇਸ ਪੈਕ ਨਾਲ 4-5 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਪੈਰ ਧੋ ਲਓ। ਪੈਰਾਂ ਨੂੰ ਧੋਣ ਤੋਂ ਬਾਅਦ, ਉਨ੍ਹਾਂ ਨੂੰ ਸੁਕਾਓ ਅਤੇ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ
ਸਰਦੀਆਂ ਵਿੱਚ ਬੁੱਲ੍ਹਾਂ ਦਾ ਫਟੇ ਹੋਣਾ ਇੱਕ ਆਮ ਸਮੱਸਿਆ ਹੈ। ਬੁੱਲ੍ਹਾਂ ਨੂੰ ਨਰਮ ਕਰਨ ਲਈ ਵੈਸਲੀਨ ਜਾਂ ਲਿਪ ਬਾਮ ਦੀ ਵਰਤੋਂ ਕਰਨੀ ਚਾਹੀਦੀ ਹੈ। ਸਿਰਫ਼ ਅਸਲੀ ਪੈਟਰੋਲੀਅਮ ਜੈਲੀ ਦੀ ਵਰਤੋਂ ਕਰੋ। ਜਿਸ ਵਿੱਚ ਕੁਦਰਤੀ ਤੱਤ ਮਿਲਾਏ ਜਾਂਦੇ ਹਨ। ਇਹ ਤੁਹਾਡੇ ਬੁੱਲ੍ਹਾਂ ਨੂੰ ਨਰਮ ਰੱਖਣ ਦੇ ਨਾਲ-ਨਾਲ ਕੁਦਰਤੀ ਤੌਰ 'ਤੇ ਗੁਲਾਬੀ ਵੀ ਰੱਖੇਗਾ।