Werewolf Syndrome: ਇਹ ਕਿਦਾਂ ਦੀ ਬਿਮਾਰੀ... ਜਦੋਂ ਨੱਕ, ਕੰਨ, ਅੱਖਾਂ 'ਤੇ ਵੀ ਉੱਗ ਜਾਂਦੇ ਹਨ ਵਾਲ! ਕੁਝ ਅਜਿਹੀ ਹੁੰਦੀ ਹਾਲਤ
ਇਹ ਦੁਰਲੱਭ ਬਿਮਾਰੀ 20 ਲੱਖ ਵਿੱਚੋਂ ਇੱਕ ਵਿਅਕਤੀ ਨੂੰ ਹੁੰਦੀ ਹੈ। ਪੂਰੀ ਦੁਨੀਆ 'ਚ ਹੁਣ ਤੱਕ ਇਸ ਬਿਮਾਰੀ ਦੇ ਸਿਰਫ 50 ਮਰੀਜ਼ ਹੀ ਪਾਏ ਗਏ ਹਨ।
Download ABP Live App and Watch All Latest Videos
View In Appਹਾਲ ਹੀ 'ਚ ਮੱਧ ਪ੍ਰਦੇਸ਼ ਦੇ ਇਕ 17 ਸਾਲਾ ਨੌਜਵਾਨ ਨੂੰ ਵੀ ਇਹ ਅਜੀਬੋ-ਗਰੀਬ ਦੇਖਣ ਨੂੰ ਮਿਲਿਆ, ਜਿਸ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਸਾਰੇ ਸਰੀਰ 'ਤੇ ਜ਼ਿਆਦਾ ਵਾਲ ਉੱਗ ਗਏ ਹਨ। ਇਸ ਬਿਮਾਰੀ ਨੂੰ ਹਾਈਪਰਟ੍ਰਾਈਕੋਸਿਸ ਜਾਂ ਵੇਅਰਵੋਲਫ ਸਿੰਡਰੋਮ ਕਿਹਾ ਜਾਂਦਾ ਹੈ। ਇਸ ਦਾ ਹੁਣ ਤੱਕ ਕੋਈ ਠੋਸ ਇਲਾਜ ਨਹੀਂ ਹੈ।
ਇਸ ਸਮੱਸਿਆ ਤੋਂ ਪੀੜਤ ਵਿਅਕਤੀ ਦੇ ਸਰੀਰ ਵਿੱਚ ਕਿਤੇ ਵੀ ਵਾਲਾਂ ਦਾ ਵਾਧਾ ਬਹੁਤ ਜ਼ਿਆਦਾ ਹੋ ਸਕਦਾ ਹੈ। ਵਾਲਾਂ ਦਾ ਅਸਧਾਰਨ ਵਾਧਾ ਚਿਹਰੇ ਅਤੇ ਸਾਰੇ ਸਰੀਰ 'ਤੇ ਵੀ ਹੋ ਸਕਦਾ ਹੈ ਅਤੇ ਸਰੀਰ ਦੇ ਕੁਝ ਹਿੱਸਿਆਂ ਵਿਚ ਛੋਟੇ ਪੈਚ ਦੇ ਰੂਪ ਵਿਚ ਵੀ ਹੋ ਸਕਦਾ ਹੈ।
ਵੇਅਰਵੋਲਫ ਸਿੰਡਰੋਮ ਐਂਡਰੋਜਨਿਕ ਸਟੀਰੌਇਡ ਅਤੇ ਕੁਪੋਸ਼ਣ ਕਾਰਨ ਹੁੰਦਾ ਹੈ। ਇਹ ਬਿਮਾਰੀ ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਜਾਂ ਹਾਈਪਰਟ੍ਰਾਈਕੋਸਿਸ ਜੀਨ ਦੇ ਮੁੜ ਸਰਗਰਮ ਹੋਣ ਕਾਰਨ ਵੀ ਹੋ ਸਕਦੀ ਹੈ।
ਕੁਝ ਥੋੜ੍ਹੇ ਸਮੇਂ ਦੇ ਇਲਾਜ ਜਿਵੇਂ ਕਿ ਸ਼ੇਵਿੰਗ, ਵੈਕਸਿੰਗ ਇਸ ਬਿਮਾਰੀ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੀ ਹੈ। ਬਿਮਾਰੀ ਦਾ ਸਥਾਈ ਇਲਾਜ ਇਲੈਕਟ੍ਰੋਲਾਈਸਿਸ ਅਤੇ ਲੇਜ਼ਰ ਸਰਜਰੀ ਦੁਆਰਾ ਕੀਤਾ ਜਾ ਸਕਦਾ ਹੈ।