Chocolate: ਦਿਲ ਤੇ ਦਿਮਾਗ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖਾਓ ਡਾਰਕ ਚਾਕਲੇਟ, ਇਦਾਂ ਹੋਵੇਗਾ ਅਸਰ
ਹਾਲ ਹੀ ਦੀ ਖੋਜ ਵਿੱਚ ਪਤਾ ਲੱਗਿਆ ਹੈ ਕਿ ਡਾਰਕ ਚਾਕਲੇਟ ਦਾ ਸੇਵਨ ਦਿਲ ਅਤੇ ਦਿਮਾਗ ਦੋਵਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਡਾਰਕ ਚਾਕਲੇਟ 'ਚ ਐਂਟੀਆਕਸੀਡੈਂਟ ਅਤੇ ਫਲੇਵੋਨੋਇਡਸ ਵਰਗੇ ਤੱਤ ਪਾਏ ਜਾਂਦੇ ਹਨ ਜੋ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ।
Download ABP Live App and Watch All Latest Videos
View In Appਡਾਰਕ ਚਾਕਲੇਟ ਵਿੱਚ ਕੈਫੀਨ ਅਤੇ ਥੀਓਬ੍ਰੋਮਾਈਨ ਪਾਇਆ ਜਾਂਦਾ ਹੈ, ਜੋ ਦਿਮਾਗ ਨੂੰ ਤੇਜ਼ ਕਰਨ ਅਤੇ ਫੋਕਸ ਕਰਨ ਵਿੱਚ ਮਦਦ ਕਰਦਾ ਹੈ। ਪਰ ਇਸ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਮਾਹਿਰਾਂ ਅਨੁਸਾਰ ਰੋਜ਼ਾਨਾ ਡਾਰਕ ਚਾਕਲੇਟ ਦੇ 1-2 ਛੋਟੇ ਟੁਕੜਿਆਂ ਦਾ ਸੇਵਨ ਕਰਨਾ ਕਾਫੀ ਹੁੰਦਾ ਹੈ। ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਸਾਬਤ ਹੋਵੇਗਾ।
ਹਾਲ ਹੀ ਵਿੱਚ ਅਮਰੀਕਾ ਦੇ ਬੇਲਰ ਕਾਲਜ ਆਫ ਮੈਡੀਸਨ ਵਲੋਂ ਕਰਵਾਏ ਗਏ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਚਾਕਲੇਟ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਚਾਕਲੇਟ 'ਚ ਫਲੇਵੋਨੋਇਡਸ, ਪੌਲੀਫੇਨੋਲਸ ਵਰਗੇ ਤੱਤ ਪਾਏ ਜਾਂਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ ਅਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦੇ ਹਨ।
ਖੋਜਕਰਤਾਵਾਂ ਦੇ ਮੁਤਾਬਕ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਚਾਕਲੇਟ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਮਿਲ ਸਕਦੀ ਹੈ। ਇਸ ਲਈ ਚਾਕਲੇਟ ਦਾ ਸੇਵਨ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਇੱਕ ਤਾਜ਼ਾ ਖੋਜ ਵਿੱਚ ਪਾਇਆ ਗਿਆ ਹੈ ਕਿ ਡਾਰਕ ਚਾਕਲੇਟ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਡਾਰਕ ਚਾਕਲੇਟ 'ਚ ਫਲੇਵੋਨੋਇਡਸ, ਐਂਟੀਆਕਸੀਡੈਂਟ ਅਤੇ ਕੈਫੀਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਊਰਜਾ ਦਿੰਦੇ ਹਨ ਅਤੇ ਨਿਊਰੋਨਸ ਵਿਚਕਾਰ ਸੰਚਾਰ ਵਧਾਉਂਦੇ ਹਨ। ਡਾਰਕ ਚਾਕਲੇਟ ਵਿੱਚ ਫਲੇਵੋਨੋਲਸ ਨਾਮਕ ਤੱਤ ਦਿਮਾਗ ਨੂੰ ਸ਼ਾਂਤ ਰੱਖਦਾ ਹੈ ਅਤੇ ਯਾਦਦਾਸ਼ਤ ਅਤੇ ਧਿਆਨ ਵਿੱਚ ਸੁਧਾਰ ਕਰਦਾ ਹੈ।