ਅਪ੍ਰੈਲ 'ਚ ਹੀ ਮੌਸਮ ਵਿਭਾਗ ਨੇ ਦਿੱਤੀ ਹੀਟ ਵੇਵ ਦੀ ਚੇਤਾਵਨੀ... ਇਦਾਂ ਰੱਖੋ ਆਪਣਾ ਖਿਆਲ
ਹੀਟ ਵੇਵ ਤੋਂ ਬਚਣ ਲਈ, ਚਾਹ, ਕੌਫੀ ਅਤੇ ਕਾਰਬੋਨੇਟਿਡ ਸਾਫਟ ਡ੍ਰਿਕਸ ਦੇ ਨਾਲ ਹਾਈ ਸ਼ੂਗਰ ਵਾਲੇ ਡ੍ਰਿੰਕਸ ਤੋਂ ਪਰਹੇਜ਼ ਕਰੋ। ਨਾਲ ਹੀ ਹਾਈ ਪ੍ਰੋਟੀਨ ਵਾਲਾ ਭੋਜਨ ਅਤੇ ਬਾਸੀ ਭੋਜਨ ਖਾਣ ਤੋਂ ਬਚੋ।
Download ABP Live App and Watch All Latest Videos
View In Appਦੁਪਹਿਰ ਵੇਲੇ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ। ਖਾਸ ਕਰਕੇ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲੋ। ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਪੂਰੀ ਸੁਰੱਖਿਆ ਨਾਲ ਘਰੋਂ ਬਾਹਰ ਨਿਕਲੋ। ਸਿਰ ਢੱਕ ਕੇ ਅਤੇ ਟੋਪੀ ਪਾ ਕੇ ਹੀ ਘਰੋਂ ਬਾਹਰ ਨਿਕਲੋ।
ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਸੂਤੀ ਦੇ ਆਰਾਮਦਾਇਕ ਕੱਪੜੇ ਪਾਓ, ਤਾਂ ਜੋ ਗਰਮੀ ਅਤੇ ਧੁੱਪ ਦਾ ਪ੍ਰਭਾਵ ਘੱਟ ਹੋਵੇ।
ਜੇਕਰ ਤੁਸੀਂ ਗਰਮੀਆਂ 'ਚ ਕਿਤੇ ਘੁੰਮਣ ਜਾ ਰਹੇ ਹੋ ਤਾਂ ਆਪਣੇ ਨਾਲ ਪਾਣੀ ਜ਼ਰੂਰ ਰੱਖੋ। ਤੁਸੀਂ ਆਪਣੇ ਨਾਲ ਨਿੰਬੂ ਪਾਣੀ ਜਾਂ ORS ਵਰਗੇ ਪੀਣ ਵਾਲੇ ਪਦਾਰਥ ਵੀ ਲੈ ਜਾ ਸਕਦੇ ਹੋ।
ਹੀਟ ਵੇਵ ਤੋਂ ਬਚਣ ਲਈ, ਮਸਾਲੇਦਾਰ ਭੋਜਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਅਤੇ ਗਰਮੀਆਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਪੌਦੇ ਅਧਾਰਤ ਭੋਜਨ ਖਾਓ। ਆਪਣੇ ਭੋਜਨ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਦੇ ਰਸ ਨੂੰ ਸ਼ਾਮਲ ਕਰੋ।
ਇਸੇ ਤਰ੍ਹਾਂ ਗਰਮੀਆਂ 'ਚ ਹਾਈਡ੍ਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ, ਅਜਿਹੇ 'ਚ ਤੁਹਾਨੂੰ ਰੋਜ਼ਾਨਾ ਕਾਫੀ ਮਾਤਰਾ 'ਚ ਪਾਣੀ ਪੀਂਦੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਰੀਰ 'ਚ ਪਾਣੀ ਦੀ ਕਮੀ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਤੁਹਾਨੂੰ ਘਰ ਵਿੱਚ ਵੀ ਹੀਟਸਟ੍ਰੋਕ ਹੋ ਸਕਦਾ ਹੈ।