Health News: ਗਲਤ ਤਰੀਕੇ ਨਾਲ ਬਣੀ ਲੱਸੀ ਫਾਇਦੇ ਦੀ ਥਾਂ ਕਰੇਗੀ ਨੁਕਸਾਨ! ਆਯੁਰਵੇਦ ਮਾਹਿਰ ਤੋਂ ਜਾਣੋ ਲੱਸੀ ਬਣਾਉਣ ਦਾ ਸਹੀ ਤਰੀਕਾ
ਅਕਸਰ ਲੋਕ ਘਰ ਵਿਚ ਲੱਸੀ ਬਣਾਉਣ ਲਈ ਦਹੀਂ ਵਿਚ ਪਾਣੀ ਮਿਲਾ ਕੇ, ਪਤਲਾ ਕਰ ਕੇ, ਇਸ ਵਿਚ ਨਮਕ ਅਤੇ ਭੁੰਨਿਆ ਹੋਇਆ ਜੀਰਾ ਮਿਲਾ ਕੇ ਪੀਂਦੇ ਹਨ। ਪਰ ਇਸ ਤਰੀਕੇ ਨਾਲ ਬਣਿਆ ਡਰਿੰਕ ਲੱਸੀ ਨਹੀਂ ਹੈ। ਇਹ ਸਿਰਫ਼ ਦਹੀਂ ਦਾ ਪਾਣੀ ਹੈ ਜੋ ਸਿਹਤ ਲਈ ਕਿਸੇ ਵੀ ਤਰ੍ਹਾਂ ਫ਼ਾਇਦੇਮੰਦ ਨਹੀਂ ਹੈ। ਲੱਸੀ ਬਣਾਉਣ ਲਈ, ਇੱਕ ਵਿਸ਼ੇਸ਼ ਪ੍ਰਕਿਰਿਆ ਦੀ ਪਾਲਣਾ ਕਰਨੀ ਪੈਂਦੀ ਹੈ, ਜੋ ਜਾਣਨਾ ਜ਼ਰੂਰੀ ਹੈ।
Download ABP Live App and Watch All Latest Videos
View In Appਲੱਸੀ ਬਣਾਉਣ ਲਈ, ਦਹੀਂ ਨੂੰ ਰਿੜਕ ਕੇ ਮੱਖਣ ਨੂੰ ਕੱਢਿਆ ਜਾਂਦਾ ਹੈ। ਜਦੋਂ ਮੱਖਣ ਨਿਕਲਦਾ ਹੈ ਤਾਂ ਲੱਸੀ ਅਲੱਗ ਹੋ ਜਾਂਦੀ ਹੈ। ਜਿਸ ਨੂੰ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਲੱਸੀ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਫਾਸਫੋਰਸ, ਚੰਗੇ ਬੈਕਟੀਰੀਆ, ਲੈਕਟਿਕ ਐਸਿਡ, ਕੈਲਸ਼ੀਅਮ ਹੁੰਦੇ ਹਨ। ਜਿਸ ਨਾਲ ਸਿਹਤ ਨੂੰ ਵੱਖ-ਵੱਖ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ। ਜੇਕਰ ਹਰ ਰੋਜ਼ ਲੱਸੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ।
ਜੇਕਰ ਤੁਸੀਂ ਐਸੀਡਿਟੀ ਅਤੇ ਗੈਸ ਬਣਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਹਰ ਰੋਜ਼ ਚੰਗੀ ਤਰ੍ਹਾਂ ਨਾਲ ਤਿਆਰ ਕੀਤੀ ਲੱਸੀ ਪੀਣਾ ਸ਼ੁਰੂ ਕਰ ਦਿਓ। ਇਹ ਲੱਸੀ ਐਸੀਡਿਟੀ ਤੋਂ ਰਾਹਤ ਦਿੰਦੀ ਹੈ। ਬਦਹਜ਼ਮੀ ਅਤੇ ਬਲੋਟਿੰਗ ਵਿੱਚ ਵੀ ਲੱਸੀ ਲਾਭਕਾਰੀ ਹੈ।
ਲੱਸੀ ਪੇਟ ਦੀ ਸਿਹਤ ਲਈ ਬਹੁਤ ਵਧੀਆ ਚੀਜ਼ ਹੈ। ਇਸ ਨੂੰ ਪੀਣ ਨਾਲ ਅੰਤੜੀਆਂ 'ਚ ਚੰਗੇ ਬੈਕਟੀਰੀਆ ਵਧਦੇ ਹਨ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।
ਲੱਸੀ ਵਿੱਚ ਫਾਸਫੋਰਸ ਅਤੇ ਕੈਲਸ਼ੀਅਮ ਹੁੰਦਾ ਹੈ। ਜਿਸ ਨਾਲ ਦੰਦਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਮਸੂੜਿਆਂ 'ਚ ਸੋਜ ਘੱਟ ਕਰਨ 'ਚ ਵੀ ਲੱਸੀ ਫਾਇਦੇਮੰਦ ਹੁੰਦੀ ਹੈ।