ਜਾਪਾਨੀ ਵਾਟਰ ਥੈਰੇਪੀ ਤੁਹਾਨੂੰ ਬਣਾ ਸਕਦੀ ਫਿਟ ਤੇ ਬਿਊਟੀਫੁੱਲ...ਜਾਣੋ ਪੂਰਾ ਤਰੀਕਾ
ਇਸ ਥੈਰੇਪੀ ਦੇ ਅਨੁਸਾਰ, ਤੁਹਾਨੂੰ ਸਵੇਰੇ ਸਭ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਹੈ, ਤਾਂ ਸਿਰਫ ਕੋਸਾ ਪਾਣੀ ਹੀ ਪੀਓ। ਇਸ ਨਾਲ ਤੁਹਾਡੇ ਸਰੀਰ 'ਚ ਮੌਜੂਦ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।
Download ABP Live App and Watch All Latest Videos
View In Appਮਾਹਰਾਂ ਅਨੁਸਾਰ ਜੇਕਰ ਤੁਸੀਂ ਸਵੇਰੇ ਉੱਠ ਕੇ 4 ਤੋਂ 5 ਗਿਲਾਸ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਮੈਟਾਬੋਲਿਜ਼ਮ ਰੇਟ ਵਿੱਚ ਸੁਧਾਰ ਹੁੰਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।
ਇਸ ਥੈਰੇਪੀ ਦੇ ਅਨੁਸਾਰ ਬੁਰਸ਼ ਕਰਨ ਤੋਂ 45 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ। ਬੁਰਸ਼ ਕਰਨ ਤੋਂ ਤੁਰੰਤ ਬਾਅਦ ਕੁਝ ਵੀ ਖਾਣ ਦੀ ਬਜਾਏ ਪਹਿਲਾਂ ਪਾਣੀ ਪੀਓ। ਇਸ ਨਾਲ ਸਰੀਰ ਦੀ ਪਾਚਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ।
ਜਾਪਾਨੀ ਵਾਟਰ ਥੈਰੇਪੀ ਦੇ ਮੁਤਾਬਕ, ਖੜ੍ਹੇ ਹੋ ਕੇ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਪਹਿਲਾਂ ਆਰਾਮ ਨਾਲ ਬੈਠੋ, ਉਸ ਤੋਂ ਬਾਅਦ ਹੀ ਪਾਣੀ ਪੀਓ। ਇਸ ਦੇ ਨਾਲ ਹੀ ਕਦੇ ਵੀ ਤੇਜ਼ੀ ਨਾਲ ਪਾਣੀ ਨਾ ਪੀਓ।
ਕੁਝ ਵੀ ਖਾਣ ਤੋਂ 30 ਮਿੰਟ ਪਹਿਲਾਂ ਪਾਣੀ ਪੀਓ। ਨਾਸ਼ਤਾ, ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਦੌਰਾਨ ਪਾਣੀ ਨਾ ਪੀਓ।
ਜੇਕਰ ਤੁਸੀਂ ਇੱਕ ਵਾਰ ਵਿੱਚ ਚਾਰ ਤੋਂ ਪੰਜ ਗਲਾਸ ਪਾਣੀ ਨਹੀਂ ਪੀ ਸਕਦੇ ਤਾਂ ਹਰ ਦੋ ਮਿੰਟ ਦੇ ਅੰਤਰਾਲ 'ਚ ਪਾਣੀ ਪੀਓ, ਹੌਲੀ-ਹੌਲੀ ਇਸ ਦੀ ਆਦਤ ਪੈ ਜਾਵੇਗੀ।
ਵਾਟਰ ਥੈਰੇਪੀ ਨਾਲ, ਤੁਹਾਡੇ ਵਾਲਾਂ ਦੀ ਚੰਗੀ ਗ੍ਰੋਥ ਹੋਵੇਗੀ, ਤੁਸੀਂ ਰੁੱਖੇ ਅਤੇ ਬੇਜਾਨ ਵਾਲਾਂ ਤੋਂ ਛੁਟਕਾਰਾ ਪਾਓਗੇ। ਇਸ ਦੇ ਨਾਲ, ਤੁਹਾਡੀ ਸਕਿਨ ਚਮਕਦਾਰ ਅਤੇ ਹਾਈਡ੍ਰੇਟਿਡ ਰਹੇਗੀ। ਇਸ ਦੇ ਨਾਲ ਹੀ ਝੁਰੜੀਆਂ ਦਾ ਖ਼ਤਰਾ ਵੀ ਘੱਟ ਹੋ ਜਾਵੇਗਾ।