ਪੜਚੋਲ ਕਰੋ
(Source: Poll of Polls)
ਵਾਰ-ਵਾਰ ਹੁੰਦੀ ਮਿੱਠਾ ਖਾਣ ਦੀ ਤਲਬ! ਪਰ ਖੁਦ ਨੂੰ ਰੋਕਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਆਸਾਨ ਤਰੀਕੇ
ਜੇ ਤੁਹਾਨੂੰ ਵੀ ਹਰ ਕੁਝ ਸਮੇਂ ਬਾਅਦ ਮਿੱਠਾ ਖਾਣ ਦੀ ਜ਼ੋਰਦਾਰ ਤਲਬ ਹੁੰਦੀ ਹੈ ਅਤੇ ਤੁਸੀਂ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ।
( Image Source : Freepik )
1/7

ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਮਿੱਠੇ ਦੀ ਆਦਤ ਨੂੰ ਛੱਡਣਾ ਇੰਨਾ ਔਖਾ ਨਹੀਂ ਹੈ ਜਿੰਨਾ ਅਕਸਰ ਲੱਗਦਾ ਹੈ। ਹਾਰਵਰਡ ਯੂਨੀਵਰਸਿਟੀ ਦੇ ਡਾਕਟਰਾਂ ਨੇ ਕੁਝ ਆਸਾਨ ਤੇ ਪ੍ਰਭਾਵਸ਼ਾਲੀ ਤਰੀਕੇ ਦੱਸੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਸ਼ੁਗਰ ਕਰੇਵਿੰਗਜ਼ ਨੂੰ ਕਾਬੂ ਕਰ ਸਕਦੇ ਹੋ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਕਦਮ ਵਧਾ ਸਕਦੇ ਹੋ।
2/7

ਡਾਕਟਰਾਂ ਦੇ ਅਨੁਸਾਰ, ਮਿੱਠੇ ਦੀ ਤਲਬ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣੀ ਡਾਈਟ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਦੀ ਮਾਤਰਾ ਵਧਾਈ ਜਾਵੇ। ਫਾਈਬਰ ਵਾਲੇ ਭੋਜਨ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ। ਜਦ ਪੇਟ ਭਰਿਆ ਹੋਵੇ, ਤਾਂ ਮਿੱਠਾ ਖਾਣ ਦੀ ਚਾਹਤ ਵੀ ਕਾਫੀ ਹੱਦ ਤੱਕ ਘਟ ਜਾਂਦੀ ਹੈ। ਇਸ ਲਈ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸਬਜ਼ੀਆਂ, ਫਲ, ਹੋਲ ਗਰੇਨ ਅਤੇ ਦਾਲਾਂ ਵਰਗੇ ਫਾਈਬਰ ਵਾਲੇ ਆਹਾਰ ਸ਼ਾਮਿਲ ਕਰੋ।
3/7

ਜੇ ਤੁਸੀਂ ਮਿੱਠੇ ਦੀ ਤਲਬ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਆਪਣੀ ਡਾਈਟ ਵਿੱਚ ਕੁਝ ਖਾਸ ਚੀਜ਼ਾਂ ਸ਼ਾਮਿਲ ਕਰੋ। ਸਾਬਤ ਅਨਾਜ ਵਜੋਂ ਤੁਸੀਂ ਦਲੀਆ, ਬ੍ਰਾਊਨ ਰਾਇਸ, ਬਾਜਰਾ ਅਤੇ ਰਾਗੀ ਖਾ ਸਕਦੇ ਹੋ। ਫਲਾਂ ਵਿੱਚ ਸੇਬ, ਨਾਸ਼ਪਾਤੀ, ਸੰਤਰਾ, ਅਮਰੂਦ ਅਤੇ ਬੇਰੀਜ਼ (ਜਿਵੇਂ ਸਟ੍ਰਾਬੇਰੀ ਅਤੇ ਬਲੂਬੇਰੀ) ਚੰਗੀ ਚੋਣ ਹਨ।
4/7

ਸਬਜ਼ੀਆਂ ਵਿੱਚ ਹਰੀ ਪੱਤੇਦਾਰ ਸਬਜ਼ੀਆਂ, ਬ੍ਰੋਕੋਲੀ, ਗਾਜਰ ਅਤੇ ਮਟਰ ਖਾਣੇ ਲਾਭਕਾਰੀ ਹਨ। ਇਨ੍ਹਾਂ ਦੇ ਨਾਲ ਚਨਾ, ਰਾਜਮਾ, ਮਸੂਰ ਦਾਲ ਵਰਗੀਆਂ ਦਾਲਾਂ ਅਤੇ ਫਲੀਆਂ ਵੀ ਸ਼ਾਮਿਲ ਕਰੋ। ਨਟਸ ਅਤੇ ਬੀਜਾਂ ਵਿੱਚ ਬਾਦਾਮ, ਅਖਰੌਟ, ਚੀਆ ਸੀਡਸ ਅਤੇ ਅਲਸੀ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਜ਼ਰੂਰ ਰੱਖੋ।
5/7

ਜਦੋਂ ਵੀ ਤੁਹਾਨੂੰ ਮਿੱਠਾ ਖਾਣ ਦਾ ਮਨ ਕਰੇ, ਤਾਂ ਕੈਂਡੀ ਜਾਂ ਪੇਸਟਰੀ ਦੀ ਥਾਂ ਤਾਜ਼ਾ ਫਲ ਖਾਓ। ਫਲਾਂ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ, ਜੋ ਸਿਹਤਮੰਦ ਹੋਣ ਦੇ ਨਾਲ-ਨਾਲ ਮਿੱਠੇ ਦੀ ਚਾਹਤ ਨੂੰ ਵੀ ਪੂਰਾ ਕਰਦੀ ਹੈ। ਇਨ੍ਹਾਂ ਵਿੱਚ ਵਿਟਾਮਿਨ, ਮਿਨਰਲ ਅਤੇ ਫਾਈਬਰ ਵਾਫਰ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਲਈ ਲਾਭਦਾਇਕ ਹਨ।
6/7

ਜੇ ਤੁਸੀਂ ਮਿੱਠਾ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਰੁਟੀਨ ਦੇ ਖਾਣੇ ਵਿੱਚ ਛੋਟੇ-ਛੋਟੇ ਬਦਲਾਅ ਕਰੋ। ਮਿੱਠੇ ਸਨੈਕਸ ਦੀ ਥਾਂ ਇਕ ਸੇਬ, ਕੇਲਾ ਜਾਂ ਕੁਝ ਅੰਗੂਰ ਖਾਓ। ਸਮੂਦੀ ਬਣਾਉਂਦੇ ਸਮੇਂ ਸ਼ੱਕਰ ਦੀ ਥਾਂ ਖਜੂਰ ਜਾਂ ਥੋੜਾ ਸ਼ਹਿਦ ਵਰਤੋਂ। ਜੇ ਤੁਹਾਨੂੰ ਡੇਜ਼ਰਟ ਖਾਣਾ ਪਸੰਦ ਹੈ ਤਾਂ ਮਿਠਾਈਆਂ ਦੀ ਥਾਂ ਫਰੂਟ ਕਸਟਰਡ ਜਾਂ ਫਰੂਟ ਚਾਟ ਵਰਗੇ ਚੰਗੇ ਵਿਕਲਪ ਚੁਣੋ।
7/7

ਕਈ ਵਾਰੀ ਅਸੀਂ ਸਮਝਦੇ ਹਾਂ ਕਿ ਸਾਨੂੰ ਭੁੱਖ ਲੱਗੀ ਹੈ, ਪਰ ਅਸਲ ਵਿੱਚ ਸਾਡਾ ਸਰੀਰ ਪਿਆਸਾ ਹੁੰਦਾ ਹੈ। ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਮਿੱਠਾ ਖਾਣ ਦੀ ਚਾਹਤ ਵੀ ਘੱਟ ਹੁੰਦੀ ਹੈ। ਇਸਦੇ ਨਾਲ ਹੀ, ਤਣਾਅ ਘਟਾਉਣਾ ਅਤੇ ਪੂਰੀ ਨੀਂਦ ਲੈਣਾ ਵੀ ਜ਼ਰੂਰੀ ਹੈ, ਕਿਉਂਕਿ ਤਣਾਅ ਅਤੇ ਨੀਂਦ ਦੀ ਕਮੀ ਮਿੱਠਾ ਖਾਣ ਦੀ ਇੱਛਾ ਵਧਾ ਦਿੰਦੇ ਹਨ।
Published at : 18 Jun 2025 03:28 PM (IST)
ਹੋਰ ਵੇਖੋ
Advertisement
Advertisement





















