Lemons: ਗਰਮੀਆਂ 'ਚ ਕਿਸੇ ਵਰਦਾਨ ਤੋਂ ਘੱਟ ਨਹੀਂ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ, ਭਾਰ ਘਟਾਉਣ ਤੋਂ ਲੈ ਕੇ ਸਕਿਨ ਲਈ ਲਾਭਕਾਰੀ
ਆਯੁਰਵੇਦ ਦੇ ਵਿੱਚ ਨਿੰਬੂ ਦੇ ਖਾਸ ਗੁਣਾਂ ਕਰਕੇ ਇਸ ਨੂੰ ਦਵਾਈ ਹੀ ਮੰਨਿਆ ਗਿਆ ਹੈ। ਆਓ ਜਾਣਦੇ ਹਾਂ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਦੇ ਚਮਤਕਾਰੀ ਫਾਇਦਿਆਂ ਬਾਰੇ।
Download ABP Live App and Watch All Latest Videos
View In Appਗਰਮੀਆਂ ਦੀਆਂ ਦੁਪਹਿਰਾਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਨਿੰਬੂ ਪਾਣੀ ਪੀਤਾ ਜਾ ਸਕਦਾ ਹੈ। ਨਿੰਬੂ ਮਨੁੱਖ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਜਿਸ ਨਾਲ ਸਰੀਰ ਗਰਮ ਹਵਾਵਾਂ ਅਤੇ ਲੂ ਤੋਂ ਬਚਿਆ ਰਹਿੰਦਾ ਹੈ।
ਨਿੰਬੂ ਤੁਹਾਡੇ ਵਜ਼ਨ ਘਟਾਉਂਣ ਦੇ ਸਫਰ ਦੇ ਵਿੱਚ ਬਹੁਤ ਹੀ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਲਈ ਤੁਸੀਂ ਆਪਣੀ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਦੇ ਵਿੱਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਪਾ ਕੇ ਕਰ ਸਕਦੇ ਹੋ। ਇਸ ਨਾਲ ਪੇਟ ਦੀ ਚਰਬੀ ਬਰਨ ਹੁੰਦੀ ਹੈ।
ਨਿੰਬੂ ਵਿੱਚ ਜ਼ਰੂਰੀ ਐਂਟੀਆਕਸੀਡੈਂਟ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ। ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਜੇਕਰ ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਵਿੱਚ ਪਾ ਲੈਂਦੇ ਹੋ ਤਾਂ ਇਸ ਨਾਲ ਚਮੜੀ ਨੂੰ ਫਾਇਦਾ ਮਿਲਦਾ ਹੈ।
ਇਸ ਪਾਣੀ ਨਾਲ ਇਸ਼ਨਾਨ ਕਰਨ ਨਾਲ ਚਮੜੀ ਚਮਕਦਾਰ ਬਣਦੀ ਹੈ ਅਤੇ ਸਰੀਰ ਨੂੰ ਇਨਫੈਕਸ਼ਨ ਅਤੇ ਬਦਬੂ ਦੂਰ ਹੁੰਦੀ ਹੈ। ਨਿੰਬੂ ਸਰੀਰ ਵਿੱਚੋਂ ਮਰੇ ਹੋਏ ਸੈੱਲਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਲਈ ਨਿੰਬੂ ਦੇ ਟੁਕੜੇ ਜਾਂ ਰਸ ਨੂੰ ਚਮੜੀ 'ਤੇ ਰਗੜੋ। ਨਿੰਬੂ ਉਤਪਾਦ ਸੂਰਜ ਦੇ ਝੁਲਸਣ ਨਾਲ ਖਰਾਬ ਹੋਈ ਚਮੜੀ ਨੂੰ ਵੀ ਠੀਕ ਕਰਦਾ ਹੈ।
ਵਿਟਾਮਿਨ ਸੀ ਇੱਕ ਮਹੱਤਵਪੂਰਨ ਐਂਟੀਆਕਸੀਡੈਂਟ ਹੈ, ਜੋ ਚਮੜੀ ਦੀ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
ਨਿੰਬੂ ਵਿੱਚ ਮੌਜੂਦ ਐਸਿਡ ਪੇਟ ਦੇ ਐਸਿਡ ਦੇ ਪੱਧਰਾਂ ਨੂੰ ਭਰਨ ਵਿੱਚ ਵਿਸ਼ੇਸ਼ ਤੌਰ 'ਤੇ ਮਦਦਗਾਰ ਹੋ ਸਕਦਾ ਹੈ, ਕਿਉਂਕਿ ਪੇਟ ਵਿੱਚ ਤੇਜ਼ਾਬ ਦੀ ਮਾਤਰਾ ਉਮਰ ਦੇ ਨਾਲ ਘੱਟ ਜਾਂਦੀ ਹੈ। ਜਦੋਂ ਪਾਚਨ ਤੰਤਰ ਠੀਕ ਰਹਿੰਦਾ ਹੈ ਤਾਂ ਭੋਜਨ ਵਿਚ ਮੌਜੂਦ ਪੌਸ਼ਟਿਕ ਤੱਤ ਸਰੀਰ ਵਿਚ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ।