ਬੜੇ ਕੰਮ ਦੀ ਚੀਜ਼ ਮੁਲੱਠੀ, ਕਈ ਬਿਮਾਰੀਆਂ ਦਾ ਕਰਦੀ ਇਲਾਜ
ਮੁਲੱਠੀ ਬਹੁਤ ਹੀ ਗੁਣਕਾਰੀ ਜੜੀ-ਬੂਟੀ ਹੈ। ਇਸ ਦੀ ਵਰਤੋਂ ਨਾ ਸਿਰਫ਼ ਪੇਟ ਦੀਆਂ ਬਿਮਾਰੀਆਂ ਲਈ ਲਾਹੇਵੰਦ ਹੈ ਬਲਕਿ ਅਲਸਰ ਲਈ ਵੀ ਫ਼ਾਇਦੇਮੰਦ ਹੈ। ਇਸ ਦਾ ਸੁਆਦ ਮਿੱਠਾ ਹੁੰਦਾ ਹੈ। ਜਿਹੜੀ ਅਸਲੀ ਮੁਲੱਠੀ ਹੁੰਦੀ ਹੈ, ਉਹ ਅੰਦਰੋਂ ਪੀਲੀ ਤੇ ਰੇਸ਼ੇਦਾਰ ਹੁੰਦੀ ਹੈ। ਮੁਲੱਠੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਗੁਣ….
Download ABP Live App and Watch All Latest Videos
View In Appਖਾਂਸੀ-ਖਾਂਸੀ ਦੀ ਸਮੱਸਿਆ ਹੋਣ ‘ਤੇ ਮੁਲੱਠੀ ਨੂੰ ਕਾਲੀ ਮਿਰਚ ਨਾਲ ਖਾਣ ਨਾਲ ਰੇਸ਼ੇ ‘ਚ ਆਰਾਮ ਮਿਲਦਾ ਹੈ। ਇਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।
ਮੂੰਹ ਸੁੱਕਣਾ-ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ ‘ਚ ਪਾ ਕੇ ਵਾਰ-ਵਾਰ ਚੂਸੋ। ਇਸ ‘ਚ 50 ਫ਼ੀਸਦੀ ਪਾਣੀ ਹੁੰਦਾ ਹੈ।
ਗਲੇ ਦੀ ਖ਼ਰਾਸ਼-ਇਸ ਨੂੰ ਚੂਸਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ਹੈ।
ਔਰਤਾਂ ਲਈ ਫ਼ਾਇਦੇਮੰਦ-ਇਸ ਦੇ ਇੱਕ ਗਰਾਮ ਚੂਰਨ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਔਰਤਾਂ ਆਪਣੇ ਸੈਕਸ ਦੀ ਭਾਵਨਾ ਤੇ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਬਣਾ ਕੇ ਰੱਖ ਸਕਦੀਆਂ ਹਨ।
ਪੇਟ ਦਾ ਇਨਫੈਕਸ਼ਨ-ਮੁਲੱਠੀ ਪੇਟ ਦੇ ਜ਼ਖ਼ਮ ਠੀਕ ਕਰਦੀ ਹੈ। ਇਸ ਨਾਲ ਪੇਟ ਦੇ ਜ਼ਖ਼ਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜ਼ਖ਼ਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਨ ਇਸਤੇਮਾਲ ਕਰਨਾ ਚਾਹੀਦਾ ਹੈ।
ਬਦਹਜ਼ਮੀ-ਇਸ ਦਾ ਚੂਰਨ ਬਦਹਜ਼ਮੀ ਲਈ ਲਾਭਦਾਇਕ ਹੈ ਤੇ ਅਲਸਰ ਦੇ ਜ਼ਖ਼ਮਾਂ ਨੂੰ ਜਲਦੀ ਭਰਦਾ ਹੈ।
ਖ਼ੂਨ ਦੀ ਉਲਟੀ ਲਈ-ਖ਼ੂਨ ਦੀ ਉਲਟੀ ਲਈ ਦੁੱਧ ਦੇ ਨਾਲ ਮੁਲੱਠੀ ਦਾ ਚੂਰਨ ਲੈਣ ਨਾਲ ਫ਼ਾਇਦਾ ਹੁੰਦਾ ਹੈ।