Seizures : ਸੀਜ਼ਰਸ ਜਾਂ ਦੌਰੇ ਪੈਣ ਦੇ ਕੀ ਹੋ ਸਕਦੇ ਕਾਰਨ, ਕੀ ਨੇ ਇਸ ਦੇ ਲੱਛਣ ਤੇ ਇਲਾਜ ਤੇ ਕਦੋਂ ਡਾਕਟਰ ਕੋਲ ਜਾਣ ਦੀ ਪੈਂਦੀ ਜ਼ਰੂਰਤ
ਦੌਰੇ, ਜਿਨ੍ਹਾਂ ਨੂੰ ਦਿਮਾਗ ਦੇ ਦੌਰੇ ਜਾਂ ਫਿੱਟਸ (Fits) ਵੀ ਕਿਹਾ ਜਾਂਦਾ ਹੈ। ਇਹ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ।
Download ABP Live App and Watch All Latest Videos
View In Appਦੌਰੇ, ਜਿਨ੍ਹਾਂ ਨੂੰ ਦਿਮਾਗ ਦੇ ਦੌਰੇ ਜਾਂ ਫਿੱਟਸ (Fits) ਵੀ ਕਿਹਾ ਜਾਂਦਾ ਹੈ। ਇਹ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ।
ਇਹ ਦੌਰੇ ਉਦੋਂ ਹੁੰਦੇ ਹਨ ਜਦੋਂ ਦਿਮਾਗ ਵਿੱਚ ਕਿਸੇ ਕਿਸਮ ਦੀ ਇਲੈਕਟ੍ਰੀਕਲ ਡਿਸਟਰਬੈਂਸ (Electrical Disturbance) ਪੈਦਾ ਹੋਣ ਲੱਗਦੀ ਹੈ।
ਫਿੱਟ ਜਾਂ ਦੌਰੇ (Seizures) ਦੇ ਦੌਰਾਨ, ਵਿਅਕਤੀ ਦੀ ਵਿਹਾਰ ਕਰਨ, ਸੋਚਣ ਅਤੇ ਸਮਝਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।
ਜੇਕਰ ਤੁਹਾਨੂੰ 2 ਤੋਂ ਵੱਧ ਦੌਰੇ ਪਏ ਹਨ, ਤਾਂ ਇਸ ਨੂੰ ਮਿਰਗੀ ਵੀ ਕਿਹਾ ਜਾ ਸਕਦਾ ਹੈ। ਇਹ ਦੌਰੇ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ ਅਤੇ ਵੱਖ-ਵੱਖ ਕਾਰਨਾਂ ਕਰਕੇ ਹੁੰਦੇ ਹਨ।
ਦੌਰੇ ਦਾ ਸਮਾਂ 30 ਸਕਿੰਟਾਂ ਤੋਂ 2 ਮਿੰਟ ਤਕ ਹੋ ਸਕਦਾ ਹੈ। ਕਈ ਵਾਰ ਇਹ 5 ਮਿੰਟ ਤਕ ਵੀ ਹੋ ਸਕਦਾ ਹੈ, ਜਿਸ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।
ਜੇਕਰ ਤੁਹਾਨੂੰ ਦੌਰੇ ਪੈਂਦੇ ਹਨ, ਤਾਂ ਤੁਹਾਨੂੰ ਤੁਰੰਤ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਜੇ ਦੌਰਾ ਪੈਣ ਦਾ ਸਮਾਂ 5 ਮਿੰਟ ਤੋਂ ਵੱਧ ਹੈ, ਤਾਂ ਡਾਕਟਰ (Doctor) ਨੂੰ ਮਿਲੋ।
ਜੇ ਦੌਰੇ ਪੈਣ ਤੋਂ ਬਾਅਦ ਸੋਚਣ ਵਿਚ ਤਕਲੀਫ਼ ਹੋਵੇ, ਸਾਹ ਲੈਣ ਵਿਚ ਤਕਲੀਫ਼ ਹੋਵੇ ਤਾਂ ਡਾਕਟਰ ਕੋਲ ਜਾਓ।
ਜੇਕਰ ਸ਼ੂਗਰ ਦੇ ਮਰੀਜ਼ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਜਲਦੀ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।