Snake: ਸੱਪ ਦੇ ਡੰਗਣ 'ਤੇ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ...ਜਾਣੋ
ਸ਼ੋਸ਼ਲ ਮੀਡੀਆ 'ਤੇ ਸੱਪ ਦੇ ਡੰਗਣ ਸਬੰਧੀ ਕਈ ਜਾਣਕਾਰੀਆਂ ਸਾਂਝੀਆਂ ਕਰਦਿਆਂ ਡਾ. ਵਿਕਾਸ ਕੁਮਾਰ (ਨਿਊਰੋ ਐਂਡ ਸਪਾਈਨ ਸਰਜਨ, ਨੈਸ਼ਨਲ ਚੀਫ਼ ਐਡਵਾਈਜ਼ਰ) ਨੇ ਦੱਸਿਆ ਕਿ ਆਮ ਤੌਰ 'ਤੇ ਜ਼ਹਿਰੀਲੇ ਸੱਪ ਦੇ ਡੰਗਣ 'ਤੇ ਦੋ ਨਿਸ਼ਾਨ ਬਣਦੇ ਹਨ। ਜੇਕਰ ਬਹੁਤ ਸਾਰੇ ਛੋਟੇ-ਛੋਟੇ ਨਿਸ਼ਾਨ ਹਨ ਤਾਂ ਇਹ ਗੈਰ ਜ਼ਹਿਰੀਲਾ ਸੱਪ ਹੈ। ਸੱਪ ਦੇ ਕੱਟਣ ਦੇ ਨਿਸ਼ਾਨ ਹੋ ਸਕਦੇ ਹਨ। ਜਦਕਿ ਜ਼ਹਿਰੀਲੇ ਸੱਪ ਦੇ ਡੰਗਣ ਦੇ ਦੋ ਨਿਸ਼ਾਨ ਹੀ ਬਣਦੇ ਹਨ।
Download ABP Live App and Watch All Latest Videos
View In Appਜੇਕਰ ਕੋਈ ਸੱਪ ਡੱਸਦਾ ਹੈ ਤਾਂ ਤੁਰੰਤ ਐਂਬੂਲੈਂਸ ਬੁਲਾਓ ਤੇ ਵਿਅਕਤੀ ਨੂੰ ਸੱਪ ਤੋਂ ਦੂਰ ਲੈ ਜਾਓ। ਜੇਕਰ ਕਿਸੇ ਵਿਅਕਤੀ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਸੱਪ ਨੇ ਡੰਗ ਲਿਆ ਹੈ, ਤਾਂ ਉਸ ਨੂੰ ਲਿਟਾ ਦਿਓ।
ਜ਼ਹਿਰ ਨੂੰ ਫੈਲਣ ਤੋਂ ਰੋਕਣ ਲਈ, ਉਸ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਹੁਣ ਜ਼ਖ਼ਮ ਨੂੰ ਢਿੱਲੀ ਤੇ ਸਾਫ਼ ਪੱਟੀ ਨਾਲ ਢੱਕ ਦਿਓ ਤੇ ਇਸ ਦੇ ਆਲੇ-ਦੁਆਲੇ ਬੰਨ੍ਹੇ ਧਾਗੇ ਜਾਂ ਗਹਿਣੇ ਨੂੰ ਹਟਾ ਦਿਓ। ਜੇਕਰ ਤੁਹਾਡੀ ਲੱਤ ਨੂੰ ਸੱਪ ਨੇ ਡੰਗ ਲਿਆ ਹੈ, ਤਾਂ ਆਪਣੇ ਜੁੱਤੇ ਉਤਾਰ ਦਿਓ ਤੇ ਐਂਬੂਲੈਂਸ ਦੀ ਉਡੀਕ ਕਰੋ।
ਸੱਪ ਦੇ ਡੰਗਣ 'ਤੇ ਕੀ ਨਹੀਂ ਕਰਨਾ ਚਾਹੀਦਾ- ਜਦੋਂ ਤੱਕ ਡਾਕਟਰ ਕੋਈ ਦਵਾਈ ਦੇਣ ਲਈ ਨਹੀਂ ਕਹਿੰਦਾ, ਉਦੋਂ ਤੱਕ ਮਰੀਜ਼ ਨੂੰ ਆਪਣੇ ਆਪ ਕੋਈ ਦਵਾਈ ਨਾ ਦਿਓ।ਜੇਕਰ ਜ਼ਖ਼ਮ ਦਿਲ ਦੇ ਉੱਪਰਲੇ ਹਿੱਸੇ ਵਿੱਚ ਹੈ, ਤਾਂ ਇਸ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੋ।
ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਵੀ ਨਾ ਕਰੋ। ਜ਼ਖ਼ਮ 'ਤੇ ਬਰਫ਼ ਆਦਿ ਨਾ ਰੱਖੋ। ਵਿਅਕਤੀ ਨੂੰ ਕੈਫੀਨ ਜਾਂ ਅਲਕੋਹਲ ਵਾਲੀਆਂ ਚੀਜ਼ਾਂ ਖਾਣ ਜਾਂ ਪੀਣ ਨਾ ਦਿਓ। ਪੀੜਤ ਨੂੰ ਤੁਰਨ ਨਾ ਦਿਓ ਤੇ ਉਸ ਨੂੰ ਗੱਡੀ ਵਿੱਚ ਹਸਪਤਾਲ ਲੈ ਕੇ ਜਾਓ।
ਸੱਪ ਦੇ ਕੱਟਣ ਦੇ ਲੱਛਣ- ਸੱਪ ਦੇ ਡੱਸਣ 'ਤੇ ਜੇਕਰ ਇਸ ਦਾ ਜ਼ਹਿਰ ਸਰੀਰ 'ਚ ਫੈਲ ਜਾਵੇ ਤਾਂ ਉਲਟੀ ਆਉਣਾ, ਅਕੜਾਅ ਜਾਂ ਕੰਬਣੀ, ਐਲਰਜੀ, ਪਲਕਾਂ ਦਾ ਡਿੱਗਣਾ, ਜ਼ਖ਼ਮ ਦੇ ਆਲੇ-ਦੁਆਲੇ ਸੋਜ, ਜਲਨ ਤੇ ਲਾਲੀ, ਚਮੜੀ ਦਾ ਰੰਗ ਬਦਲਣਾ, ਦਸਤ, ਬੁਖਾਰ, ਪੇਟ ਦਰਦ, ਸਿਰ ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਅਧਰੰਗ, ਤੇਜ਼ ਨਬਜ਼, ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਪਿਆਸ, ਘੱਟ ਬਲੱਡ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਵੀ ਸ਼ੁਰੂ ਹੋ ਜਾਂਦੀਆਂ ਹਨ।