ਤਣਾਅ ਬਣ ਸਕਦਾ ਮਾਈਗ੍ਰੇਨ ਦੀ ਵਜ੍ਹਾ, ਜਾਣੋ ਸਿਹਤ ਮਾਹਿਰਾਂ ਤੋਂ ਕਿਵੇਂ ਕਰੀਏ ਬਚਾਅ
ਇਸ ਰੋਗ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਖਾਣ-ਪੀਣ 'ਚ ਗੜਬੜੀ ਤੇ ਕੁਝ ਸਰੀਰਕ ਦੋਸ਼ ਇਸ ਰੋਗ ਨੂੰ ਹੱਲਾਸ਼ੇਰੀ ਦਿੰਦੇ ਹਨ। ਤਲਿਆ ਤੇ ਭਾਰੀ ਭੋਜਨ ਨਾਲ ਵੀ ਦਰਦ ਹੋ ਸਕਦਾ ਹੈ। ਥਾਇਰਾਇਡ ਗ੍ਰੰਥੀ 'ਚ ਖ਼ਰਾਬੀ ਵੀ ਇਸ ਰੋਗ ਦਾ ਕਾਰਨ ਬਣ ਸਕਦੀ ਹੈ।
Download ABP Live App and Watch All Latest Videos
View In Appਇਸ ਦਾ ਬਹੁਤਾ ਸਬੰਧ ਤਣਾਅ ਨਾਲ ਹੀ ਹੈ। ਇਸ ਲਈ ਤਣਾਅ ਤੋਂ ਬਚਣਾ ਜ਼ਰੂਰੀ ਹੋ ਜਾਂਦਾ ਹੈ। ਜਿਹੜੇ ਲੋਕ ਦਿਮਾਗ਼ੀ ਕੰਮਾਂ ਵਿਚ ਵਧੇਰੇ ਗ੍ਰਸਤ ਰਹਿੰਦੇ ਹਨ, ਉਨ੍ਹਾਂ ਨੂੰ ਇਹ ਤਕਲੀਫ਼ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਮਾਈਗਰੇਨ ਦੇ ਰੋਗੀਆਂ ’ਚ ਇਹ ਲੱਛਣ ਆਮ ਵੇਖੇ ਜਾ ਸਕਦੇ ਹਨ - ਦਿਲ ਘਬਰਾਉਣਾ, ਉਲਟੀ ਆਉਣਾ, ਚਿਹਰਾ ਪੀਲਾ ਪੈ ਜਾਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ, ਚੱਕਰ ਆਉਣੇ, ਪਸੀਨਾ ਤੇ ਪਿਸ਼ਾਬ ਦਾ ਵਾਰ-ਵਾਰ ਆਉਣਾ।
ਜਿਸ ਸਮੇਂ ਮਾਈਗ੍ਰੇਨ ਦਾ ਦੌਰਾ ਪਵੇ ਤਾਂ ਰੋਗੀ ਨੂੰ ਚਾਹੀਦਾ ਹੈ ਕਿ ਉਹ ਬਿਨ੍ਹਾਂ ਸਿਰਹਾਣੇ ਦੇ ਸਿੱਧਾ ਲੇਟ ਜਾਵੇ। ਮਾਈਗ੍ਰੇਨ ਦਾ ਰੋਗੀ ਰੋਸ਼ਨੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਹਨੇਰੇ ਵਾਲੇ ਕਮਰੇ ’ਚ ਸਿੱਧਾ ਲੰਮਾ ਪਾ ਦੇਣਾ ਚਾਹੀਦਾ ਹੈ। ਇਸ ਹਾਲਤ ਵਿਚ ਜੇ ਸਿਰ, ਧੌਣ ਪਿੱਠ ਤੇ ਮੋਢਿਆਂ ਦੀ ਮਾਲਿਸ਼ ਕੀਤੀ ਜਾਵੇ ਤਾਂ ਰੋਗੀ ਨੂੰ ਆਰਾਮ ਮਿਲਦਾ ਹੈ।
ਜੇ ਰੋਗੀ ਨੂੰ ਲੱਗੇ ਕਿ ਉਸ ਨੂੰ ਬਹੁਤ ਤੇਜ਼ ਤੇ ਬਰਦਾਸ਼ਤ ਤੋਂ ਬਾਹਰ ਸਿਰ ਦਰਦ ਹੋ ਰਿਹਾ ਹੈ ਤਾਂ ਉਸ ਦੇ ਸਿਰ 'ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖੋ। ਇਹ ਪੱਟੀਆਂ ਸਿਰ ਦਰਦ ਨੂੰ ਘੱਟ ਕਰਨ ਵਿਚ ਸਹਾਈ ਹੋ ਸਕਦੀਆਂ ਹਨ। ਮਾਈਗ੍ਰੇਨ ਦੇ ਰੋਗੀ ਨੂੰ ਤਣਾਅ ਹੈ ਤਾਂ ਉਹ ਆਪਣੇ ਮਨ ਦੀਆਂ ਗੱਲਾਂ ਕਿਸੇ ਦੂਸਰੇ ਨੂੰ ਕਹਿ ਦੇਵੇ, ਨਹੀਂ ਤਾਂ ਸਿਰ ਦਰਦ ਤੋਂ ਰਾਹਤ ਨਹੀਂ ਮਿਲੇਗੀ।
ਜੇ ਕਿਸੇ ਵਿਅਕਤੀ ਨੂੰ ਭੀੜ ਤੇ ਸ਼ੋਰ-ਸ਼ਰਾਬੇ ਵਾਲੇ ਮਾਹੌਲ 'ਚ ਮਾਈਗ੍ਰੇਨ ਦਾ ਦੌਰਾ ਪੈਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਦੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਜੇ ਰੋਗੀ ਨੂੰ ਅੱਖਾਂ ਦੇ ਕਿਸੇ ਰੋਗ ਤੋਂ ਮਾਈਗ੍ਰੇਨ ਦਾ ਦਰਦ ਹੁੰਦਾ ਹੈ ਤਾਂ ਉਸ ਨੂੰ ਅੱਖਾਂ ਦੇ ਕਿਸੇ ਮਾਹਿਰ ਡਾਕਟਰ ਤੋਂ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ।