WHO ਦੀ ਚੇਤਾਵਨੀ, ਇਸ ਸਾਲ ਦੇ ਅੰਤ ਤਕ ਵੀ ਨਹੀਂ ਖ਼ਤਮ ਹੋਏਗਾ ਕੋਰੋਨਾ
Coronavirus: ਵਿਸ਼ਵ ਸਿਹਤ ਸੰਗਠਨ (WHO) ਨੇ ਜਾਨਲੇਵਾ ਕੋਰੋਨਾ ਵਾਇਰਸ ਬਾਰੇ ਵੱਡੀ ਚੇਤਾਵਨੀ ਦਿੱਤੀ ਹੈ।
Download ABP Live App and Watch All Latest Videos
View In AppWHO ਨੇ ਕਿਹਾ ਹੈ ਕਿ ਜੇ ਅਸੀਂ ਉਮੀਦ ਕਰ ਰਹੇ ਹਾਂ ਕਿ ਸਾਲ 2021 ਦੇ ਅੰਤ ਤੱਕ ਕੋਰੋਨਾ ਖ਼ਤਮ ਹੋ ਜਾਏਗੀ, ਤਾਂ ਇਹ ਵਾਜਬ ਨਹੀਂ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਕੇਸ ਇੱਕ ਵਾਰ ਫਿਰ ਵਧ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, WHO ਦੇ ਐਮਰਜੈਂਸੀ ਮਾਮਲਿਆਂ ਦੇ ਡਾਇਰੈਕਟਰ, ਡਾ. ਮਾਈਕਲ ਰਿਆਨ ਨੇ ਕਿਹਾ, ਮੈਂ ਸੋਚਦਾ ਹਾਂ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾ ਦੇ ਅੰਤ ਬਾਰੇ ਸੋਚਣਾ ਵਾਜਬ ਨਹੀਂ ਹੈ।
ਉਸ ਨੇ ਅੱਗੇ ਕਿਹਾ, ਪਰ ਮੈਂ ਇਹ ਵੀ ਮੰਨਦਾ ਹਾਂ ਕਿ ਜੇ ਅਸੀਂ ਸਮਝਦਾਰੀ ਨਾਲ ਕੰਮ ਕਰਾਂਗੇ, ਤਾਂ ਮਹਾਮਾਰੀ ਨਾਲ ਸਬੰਧਤ ਮੌਤਾਂ ਸਮੇਤ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਖਤਮ ਕਰ ਸਕਦੇ ਹਾਂ।
WHO ਦੇ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ, ਵਿਸ਼ਵ ਸਿਹਤ ਸੰਗਠਨ ਦੀ ਵਿਸ਼ਵਵਿਆਪੀ ਟੀਕਾ ਵੰਡਣ ਦੀ ਯੋਜਨਾ ਕੋਵੈਕਸ ਦਾ ਮਕਸਦ ਹੈ ਕਿ ਮਹਾਮਾਰੀ ਦੇ ਇਸ ਤੇਜ਼ ਪ੍ਰਸਾਰ ਨੂੰ ਸਾਲ 2021 ਦੇ ਅੰਤ ਤੱਕ ਖ਼ਤਮ ਕਰਨਾ।