ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਲੋਕ ਸਰਦੀਆਂ 'ਚ ਰਮ ਕਿਉਂ ਪੀਂਦੇ...
ਇਹ ਵੀ ਸਲਾਹ ਅਕਸਰ ਦਿੱਤੀ ਜਾਂਦੀ ਹੈ ਕਿ ਸਰਦੀਆਂ ਵਿੱਚ ਥੋੜ੍ਹੀ ਜਿਹੀ ਰਮ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਂਝ ਜਿੰਨਾ ਚਿਰ ਇਸ ਨੂੰ ਲਿਮਟ ਵਿੱਚ ਹੀ ਲਿਆ ਜਾਏ ਤਾਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ...

Why drink rum
1/5

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜੇ ਠੰਢ ਲੱਗ ਰਹੀ ਹੈ ਤਾਂ ਥੋੜ੍ਹੀ ਜਿਹੀ ਰਮ ਪੀ ਲਵੋ ਤਾਂ ਸਰੀਰ ਵਿੱਚ ਗਰਮੀ ਆ ਜਾਏਗੀ। ਇਹ ਵੀ ਸਲਾਹ ਅਕਸਰ ਦਿੱਤੀ ਜਾਂਦੀ ਹੈ ਕਿ ਸਰਦੀਆਂ ਵਿੱਚ ਥੋੜ੍ਹੀ ਜਿਹੀ ਰਮ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਂਝ ਜਿੰਨਾ ਚਿਰ ਇਸ ਨੂੰ ਲਿਮਟ ਵਿੱਚ ਹੀ ਲਿਆ ਜਾਏ ਤਾਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਲੋਕ ਸਰਦੀਆਂ ਵਿੱਚ ਰਮ ਤੇ ਗਰਮੀਆਂ ਵਿੱਚ ਵਿਸਕੀ ਕਿਉਂ ਪੀਂਦੇ ਹਨ।
2/5

ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਠੰਢੇ ਮੌਸਮ ਵਿੱਚ ਰਮ ਪੀਣਾ ਪਸੰਦ ਕਰਦੇ ਹਨ। ਰਮ ਪੀਣ ਦੇ ਕਈ ਫਾਇਦੇ ਵੀ ਦੱਸੇ ਜਾਂਦੇ ਹਨ ਪਰ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਠੀਕ ਹੁੰਦਾ ਹੈ। ਅਜਿਹਾ ਨਹੀਂ ਕਿ ਜਿੰਨੀ ਮਰਜ਼ੀ ਪੀਂਦੇ ਰਹੋ। ਅਜਿਹਾ ਕਰਨ ਨਾਲ ਇਸ ਦੇ ਉਲਟ ਨਤੀਜੇ ਵੀ ਨਿਕਲ ਸਕਦੇ ਹਨ। ਆਓ ਜਾਣਦੇ ਹਾਂ ਰਮ ਪੀਣ ਦੇ ਕੀ ਫਾਇਦੇ ਹਨ।
3/5

ਜੋ ਗਠੀਏ ਦੇ ਮਰੀਜ਼ ਹਨ ਤੇ ਜਿਨ੍ਹਾਂ ਨੂੰ ਅਕਸਰ ਹੱਡੀਆਂ ਤੇ ਮਾਸਪੇਸ਼ੀਆਂ ਵਿੱਚ ਦਰਦ ਰਹਿੰਦਾ ਹੈ, ਠੰਢ ਦਾ ਮੌਸਮ ਉਨ੍ਹਾਂ ਲਈ ਬਹੁਤ ਦੁਖਦਾਈ ਹੁੰਦਾ ਹੈ। ਠੰਢ ਦਾ ਮੌਸਮ ਆਉਂਦੇ ਹੀ ਉਨ੍ਹਾਂ ਦੇ ਜੋੜਾਂ ਵਿੱਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਠੰਢੇ ਮੌਸਮ 'ਚ ਥੋੜ੍ਹੀ ਜਿਹੀ ਰਮ ਪੀਣ ਨਾਲ ਹੱਡੀਆਂ ਦੇ ਖਣਿਜ ਦੀ ਘਣਤਾ ਵਧਦੀ ਹੈ ਤੇ ਦਰਦ 'ਚ ਰਾਹਤ ਮਿਲਦੀ ਹੈ।
4/5

ਸਰਦੀਆਂ ਦੇ ਮੌਸਮ 'ਚ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਸੰਦਰਭ ਵਿੱਚ, ਠੰਢੇ ਮੌਸਮ ਵਿੱਚ ਆਪਣੇ ਦਿਲ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਰਮ ਦਾ ਸੇਵਨ ਦਿਲ ਨੂੰ ਸਿਹਤਮੰਦ ਰੱਖਦਾ ਹੈ ਤੇ ਖੂਨ ਨੂੰ ਵੀ ਪਤਲਾ ਕਰਦਾ ਹੈ। ਬਲਾਕੇਜ ਦਾ ਖਤਰਾ ਵੀ ਘੱਟ ਹੁੰਦਾ ਹੈ।
5/5

ਰਮ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਹ ਸਾਬਤ ਹੋ ਚੁੱਕਾ ਹੈ ਕਿ ਸਰਦੀਆਂ ਵਿੱਚ ਰਮ ਪੀਣ ਨਾਲ ਸਰੀਰ ਗਰਮ ਹੁੰਦਾ ਹੈ ਭਾਵੇਂਕਿ ਥੋੜ੍ਹੇ ਸਮੇਂ ਲਈ ਹੀ। ਇਸ ਲਈ ਲੋਕ ਠੰਢੇ ਮੌਸਮ ਵਿੱਚ ਰਮ ਦਾ ਸੇਵਨ ਕਰਦੇ ਹਨ।
Published at : 09 Nov 2023 12:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿੱਖਿਆ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
