ਸਰਦੀਆਂ 'ਚ ਇੰਝ ਪੀਓ 'ਨਿੰਬੂ ਪਾਣੀ' ਹੋਣਗੇ ਜ਼ਬਰਦਸਤ ਫ਼ਾਇਦੇ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਲਈ ਵੀ ਇਹ ਕਾਫ਼ੀ ਬਿਹਤਰ ਪੀਣ ਵਾਲਾ ਪਦਾਰਥ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਲੈਸਟ੍ਰੋਲ ਦੇ ਮਰੀਜ਼ ਵੀ ਇਸ ਦਾ ਸੇਵਨ ਕਰ ਸਕਦੇ ਹਨ। ਤਾਂ ਆਓ ਜਾਣਦੇ ਹਾਂ ਨਿੰਬੂ ਪਾਣੀ ਦੇ ਫਾਇਦੇ...
Download ABP Live App and Watch All Latest Videos
View In Appਸਰਦੀਆਂ 'ਚ ਮਾਹਿਰ ਅਕਸਰ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਕਿਹਾ ਜਾਂਦਾ ਹੈ ਕਿ ਸਰਦੀਆਂ 'ਚ ਨਿੰਬੂ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਜ਼ੁਕਾਮ, ਫਲੂ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) ਨੂੰ ਵੀ ਵਧਾਉਂਦਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਿੰਬੂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇੱਕ ਰਿਸਰਚ 'ਚ ਦੇਖਿਆ ਗਿਆ ਹੈ ਕਿ ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਫਾਸਟਿੰਗ ਸ਼ੂਗਰ ਲੈਵਲ ਬਰਕਰਾਰ ਰਹਿੰਦਾ ਹੈ।
ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਨਿੰਬੂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ 'ਚ ਪਾਇਆ ਜਾਣ ਵਾਲਾ ਸਿਟਰਿਕ ਐਸਿਡ ਪੱਥਰੀ ਬਣਨ ਤੋਂ ਰੋਕਦਾ ਹੈ। ਇਸ ਦਾਅਵੇ ਨੂੰ ਲੈ ਕੇ ਕਈ ਖੋਜਾਂ ਹੋ ਚੁੱਕੀਆਂ ਹਨ।
ਜਿਸ 'ਚ ਸਪੱਸ਼ਟ ਹੋਇਆ ਹੈ ਕਿ ਨਿੰਬੂ ਪੇਸ਼ਾਬ ਦਾ ਪੀ.ਐੱਚ ਵਧਾਉਂਦਾ ਹੈ ਜਿਸ ਕਾਰਨ ਪੱਥਰੀ ਬਣਨ ਦਾ ਖਤਰਾ ਘੱਟ ਜਾਂਦਾ ਹੈ।
ਨਿੰਬੂ 'ਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੋ ਸਰੀਰ 'ਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ, ਜਿਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਚਮੜੀ ਚਮਕਦਾਰ ਬਣਦੀ ਹੈ। ਕੋਲੇਜਨ ਦੀ ਸਹੀ ਮਾਤਰਾ ਹੋਣ ਕਾਰਨ ਝੁਰੜੀਆਂ ਵੀ ਨਹੀਂ ਹੁੰਦੀਆਂ।
ਨਿੰਬੂ ਪਾਣੀ ਦਾ ਸੇਵਨ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ। ਪਰ ਇਸ ਨੂੰ ਰਾਤ ਨੂੰ ਪੀਣ ਤੋਂ ਪਰਹੇਜ਼ ਕਰੋ, ਕਈ ਵਾਰ ਇਹ ਗਲੇ 'ਚ ਕੜਵੱਲ ਦਾ ਕਾਰਨ ਬਣਦਾ ਹੈ। ਠੰਡ 'ਚ ਨਿੰਬੂ ਪਾਣੀ ਪੀਣ ਲਈ ਸਿਰਫ਼ ਗਰਮ ਪਾਣੀ ਦੀ ਹੀ ਵਰਤੋਂ ਕਰੋ।