ਜ਼ੁਕਾਮ-ਖਾਂਸੀ ਤੋਂ ਬਚਾਅ ਲਈ ਮਹਿਲਾ ਨੇ ਇੱਕ ਦਿਨ 'ਚ ਪੀ ਲਿਆ ਇੰਨਾ ਪਾਣੀ, ਫਿਰ ਪਹੁੰਚ ਗਈ ICU, ਜਾਣੋ ਵਜ੍ਹਾ
ਪਾਣੀ ਸਿਹਤ ਲਈ ਚੰਗਾ ਹੁੰਦਾ ਹੈ। ਪਰ ਕਿਹਾ ਜਾਣਦਾ ਹੈ ਕਿਸੇ ਵੀ ਚੀਜ਼ ਦੀ ਵੱਧ ਵਰਤੋਂ ਨੁਕਸਾਨਦਾਇਕ ਸਾਬਿਤ ਸਕਦੀ ਹੈ। ਜੀ ਹਾਂ ਇਹ ਗੱਲ ਇਸ ਔਰਤ ਉੱਤੇ ਪੂਰੀ ਢੁੱਕਦੀ ਹੈ। ਇੱਕ ਔਰਤ ਨੇ ਜ਼ੁਕਾਮ ਨੂੰ ਜਲਦੀ ਠੀਕ ਕਰਨ ਲਈ ਲਗਾਤਾਰ ਕਈ ਦਿਨਾਂ ਤੱਕ 5 ਲੀਟਰ ਤੋਂ ਵੱਧ ਪਾਣੀ ਪੀਤਾ। ਪਰ ਅਜਿਹਾ ਕਰਨਾ ਉਸ ਲਈ ਖਤਰਨਾਕ ਸਾਬਤ ਹੋਇਆ । ਦਰਅਸਲ, ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਉਸ ਨੂੰ ਹਾਈਪੋਨੇਟ੍ਰੀਮੀਆ ਹੋਇਆ।
Download ABP Live App and Watch All Latest Videos
View In Appਡਾਕਟਰਾਂ ਮੁਤਾਬਕ ਕਿਸੇ ਵਿਅਕਤੀ ਦੇ ਖੂਨ 'ਚ ਸੋਡੀਅਮ ਦਾ ਪੱਧਰ ਇੰਨਾ ਘੱਟ ਹੋ ਜਾਂਦਾ ਹੈ ਕਿ ਉਹ ਬੇਹੋਸ਼ ਹੋ ਜਾਂਦਾ ਹੈ। ਜਾਣਕਾਰੀ ਅਨੁਸਾਰ ਇੱਕ ਆਮ ਵਿਅਕਤੀ ਦੇ ਖੂਨ ਵਿੱਚ ਸੋਡੀਅਮ ਦਾ ਪੱਧਰ 135 ਤੋਂ 145 ਮਿਲੀਲੀਟਰ ਪ੍ਰਤੀ ਲੀਟਰ (mEq/L) ਹੋਣਾ ਚਾਹੀਦਾ ਹੈ।
ਪਰ ਔਰਤ ਦੇ ਸਰੀਰ ਵਿੱਚ ਇਹ 135 mEq/L ਤੋਂ ਘੱਟ ਹੋ ਗਿਆ ਸੀ। ਜਿਸ ਕਾਰਨ ਔਰਤ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਜਿੱਥੇ ਉਹ 5 ਦਿਨ ਤੱਕ ICU ਵਿੱਚ ਰਹੀ। ਬਿਮਾਰ ਹੋਣ ਤੋਂ ਪਹਿਲਾਂ, ਉਸਨੇ ਉਲਟੀਆਂ, ਬੇਚੈਨੀ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਕੀਤੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਅਮਰੀਕਾ ਦਾ ਹੈ। ਇੱਥੇ 41 ਸਾਲਾ ਨੀਨਾ ਮੁਨਰੋ ਨੂੰ ਠੰਡ ਲੱਗ ਗਈ। ਡਾਕਟਰਾਂ ਨੇ ਉਸ ਨੂੰ ਫਲੂ ਦੀ ਦਵਾਈ ਦਿੱਤੀ ਅਤੇ ਅਗਲੇ ਕੁਝ ਦਿਨਾਂ ਤੱਕ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ।
ਜਲਦੀ ਠੀਕ ਹੋਣ ਦੇ ਚੱਕਰ ਦੇ ਵਿੱਚ ਔਰਤ ਨੇ ਪਾਣੀ ਜ਼ਿਆਦਾ ਪੀਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਹ ਇੱਕ ਦਿਨ ਬੇਚੈਨੀ ਦੀ ਹਾਲਤ ਵਿੱਚ ਘਰ ਵਿੱਚ ਡਿੱਗ ਪਈ। ਉਸ ਦੇ ਪਤੀ ਨੇ ਸੋਚਿਆ ਕਿ ਉਹ ਬੁਖਾਰ ਕਾਰਨ ਕਮਜ਼ੋਰ ਹੋ ਗਈ ਹੈ। ਪਰ ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਔਰਤ ਦੇ ਬੇਹੋਸ਼ੀ ਦਾ ਕਾਰਨ ਦੱਸਿਆ।
ਡਾਕਟਰਾਂ ਮੁਤਾਬਕ ਜ਼ਿਆਦਾ ਪਾਣੀ ਪੀਣ ਨਾਲ ਖੂਨ 'ਚ ਸੋਡੀਅਮ ਦਾ ਪੱਧਰ ਅਸਧਾਰਨ ਤੌਰ 'ਤੇ ਘੱਟ ਹੋ ਸਕਦਾ ਹੈ। ਸਰੀਰ 'ਚ ਪਾਣੀ ਦੀ ਮਾਤਰਾ, blood pressure , ਨਸਾਂ ਅਤੇ ਮਾਸਪੇਸ਼ੀਆਂ ਨੂੰ ਕੰਟਰੋਲ ਕਰਨ ਲਈ ਸੋਡੀਅਮ ਮਹੱਤਵਪੂਰਨ ਹੈ।
ਡਾਕਟਰੀ ਭਾਸ਼ਾ 'ਚ ਇਸਨੂੰ ਹਾਈਪੋਨੇਟ੍ਰੀਮੀਆ ਕਿਹਾ ਜਾਂਦਾ ਹੈ। ਅਜਿਹਾ ਹੋਣ 'ਤੇ ਸਰੀਰ ਦੀਆਂ ਨਾੜੀਆਂ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।