ਜੇਕਰ ਤੁਸੀਂ ਵੀ ਲਗਾਉਂਦੇ ਹੋ ਨੇਲਪੇਂਟ ਤਾਂ ਹੋ ਜਾਵੋ ਸਾਵਧਾਨ!, ਹੋ ਸਕਦੀ ਹੈ ਇਹ ਬੀਮਾਰੀ
ਨੇਲ ਪਾਲਿਸ਼ ਦੀ ਲਗਾਤਾਰ ਵਰਤੋਂ ਤੁਹਾਡੇ ਨਹੁੰਆਂ ਦਾ ਰੰਗ ਖਰਾਬ ਕਰ ਸਕਦੀ ਹੈ। ਇਸ ਨਾਲ ਤੁਹਾਡੇ ਨਹੁੰਆਂ ਦਾ ਰੰਗ ਖਰਾਬ ਹੋ ਜਾਂਦਾ ਹੈ।
Download ABP Live App and Watch All Latest Videos
View In Appਕੈਮਿਕਲ ਪ੍ਰੋਡਕਟਸ ਨਾਲ ਨੇਲ ਪਾਲਿਸ਼ ਹਟਾਉਣ ਨਾਲ ਤੁਹਾਡੇ ਨਹੁੰ ਖੁਰਦਰੇ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਨਹੁੰਆਂ ਦਾ ਕੁਦਰਤੀ ਰੰਗ ਵੀ ਖਰਾਬ ਹੋ ਸਕਦਾ ਹੈ।
ਜੈੱਲ ਨੇਲ ਪਾਲਿਸ਼ ਨੂੰ ਸੁਕਾਉਣ ਲਈ ਵਰਤੇ ਜਾਂਦੇ ਲੈਂਪ ਯੂਵੀ ਕਿਰਨਾਂ ਬਣਾਉਂਦੇ ਹਨ। ਯੂਵੀ ਕਿਰਨਾਂ ਸਕਿਨ ਕੈਂਸਰ ਤੇ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਜੋਖ਼ਮ ਨੂੰ ਵਧਾ ਸਕਦੀਆਂ ਹਨ। ਇਸ ਲਈ ਜੈੱਲ ਮੈਨੀਕਿਓਰ ਤੋਂ ਪਹਿਲਾਂ ਆਪਣੇ ਹੱਥਾਂ ਤੇ ਉਂਗਲਾਂ 'ਤੇ ਸਨਸਕ੍ਰੀਨ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਨੇਲ ਪੇਂਟ 'ਚ ਸਪਿਰਿਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਪਿਰਿਟ ਤੁਹਾਡੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਨੇਲ ਪਾਲਿਸ਼ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿੱਚ ਟ੍ਰਾਈਫਿਨਾਇਲ ਫਾਸਫੇਟ ਵਰਗਾ ਜ਼ਹਿਰੀਲਾ ਪਦਾਰਥ ਵੀ ਪਾਇਆ ਜਾਂਦਾ ਹੈ।
ਇਸ 'ਚ ਫਾਰਮੇਲਿਡਹਾਈਡ ਨਾਂ ਦਾ ਕੈਮੀਕਲ ਹੁੰਦਾ ਹੈ ਇਸ ਨੂੰ ਨੇਲ ਪੇਂਟ ਨੂੰ ਚਿਪਚਿਪਾ ਬਣਾਉਣ ਲਈ ਵਰਤਿਆਂ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ। ਅੱਗੇ ਜਾ ਕੇ ਇਹ ਸਮੱਸਿਆ ਕਾਫੀ ਵਧ ਸਕਦੀ ਹੈ।