International Yoga Day 2021: ਸ਼ਿਲਪਾ ਸ਼ੈਟੀ ਤੋਂ ਲੈਕੇ ਮਾਲਾਇਕਾ ਅਰੋੜਾ ਤਕ ਯੋਗ ਕਾਰਨ ਹੀ ਜਵਾਨ ਦਿਖਦੀਆਂ ਨੇ ਹਸੀਨਾਵਾਂ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਯੋਗ ਦੀ ਦੀਵਾਨੀ ਹੈ ਤੇ ਉਹ ਰੁਟੀਨ 'ਚ ਯੋਗ ਕਰਦੀ ਹੈ। ਇਹੀ ਕਰਾਨ ਹੈ ਕਿ ਉਹ 46 ਸਾਲ ਦੀ ਉਮਰ 'ਚ ਵੀ ਪੂਰੀ ਤਰ੍ਰਾਂ ਫਿੱਟ ਹੈ। ਸ਼ਿਲਪਾ ਅਕਸਰ ਸੋਸ਼ਲ ਮੀਡੀਆ 'ਤੇ ਯੋਗ ਕਰਦਿਆਂ ਆਪਣੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਨਾਲ ਦੂਜਿਆਂ ਨੂੰ ਵੀ ਪ੍ਰੇਰਣਾ ਮਿਲਦੀ ਰਹਿੰਦੀ ਹੈ।
Download ABP Live App and Watch All Latest Videos
View In Appਅਦਾਕਾਰਾ ਸੁਸ਼ਮਿਤਾ ਸੇਨ ਯੋਗ ਦੇ ਮਹੱਤਵ ਨੂੰ ਬਾਖੂਬੀ ਜਾਣਦੀ ਹੈ। ਇਹੀ ਕਾਰਨ ਹੈ ਕਿ ਉਹ ਆਪਣੀ ਸਵੇਰ ਦੀ ਸ਼ੁਰੂਆਤ ਯੋਗ ਤੋਂ ਕਰਦੀ ਹੈ।
ਕਰੀਨਾ ਕਪੂਰ ਨੇ ਪਹਿਲੀ ਡਿਲੀਵਰੀ ਤੋਂ ਬਾਅਦ ਵੀ ਯੋਗ ਦਾ ਸਹਾਰਾ ਲਿਆ ਸੀ ਤਾਂ ਕਿ ਉਹ ਫਿਰ ਤੋਂ ਫੌਰਮ 'ਚ ਵਾਪਸ ਆ ਸਕੇ।
ਮਲਾਇਕਾ ਅਰੋੜਾ 47 ਸਾਲ ਦੀ ਹੈ ਤੇ ਆਉਣ ਵਾਲੇ ਤਿੰਨ ਸਾਲਾਂ 'ਚ ਉਹ 50 ਸਾਲ ਦੀ ਹੋ ਜਾਵੇਗੀ। ਪਰ ਉਨ੍ਹਾਂ ਨੂੰ ਦੇਖ ਕੇ ਉਮਰ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਉਹ ਪੂਰੀ ਫਿੱਟ ਨਜ਼ਰ ਆਉਂਦੀ ਹੈ।
ਫਿਲਮਾਂ 'ਚ ਬੇਸ਼ੱਕ ਇਹ ਹਸੀਨਾ ਹੁਣ ਘੱਟ ਨਜ਼ਰ ਆਉਂਦੀ ਹੈ ਪਰ ਆਪਣੀ ਫਿੱਟਨੈਸ ਵੱਲ ਪੂਰਾ ਧਿਆਨ ਦਿੰਦੀ ਹੈ।
ਜੈਕਲਿਨ ਫਰਨਾਂਡਿਸ ਵੀ ਖੁਦ ਨੂੰ ਯੋਗ ਨਾਲ ਫਿੱਟ ਬਣਾਈ ਰੱਖਦੀ ਹੈ।