ਸਾਵਧਾਨ! ਤੁਹਾਡੀ ਕਾਰ 'ਚ ਜ਼ਰੂਰ ਹੋਣੇ ਚਾਹੀਦੇ 7 ਫੀਚਰ, ਨਹੀਂ ਤਾਂ...
ਕਾਰ ਖਰੀਦਣਾ ਜਿੰਨਾ ਸੌਖਾ ਲੱਗਦਾ ਹੈ, ਓਨਾ ਹੈ ਨਹੀਂ। ਦਰਅਸਲ, ਰੰਗ, ਡਿਜ਼ਾਈਨ ਤੇ ਮਾਈਲੇਜ਼ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਕਾਰ 'ਚ ਕੁਝ ਜ਼ਰੂਰੀ ਫੀਚਰਸ ਹਨ ਜੋ ਸਹੂਲਤਾਂ ਤੇ ਸੁਰੱਖਿਆ ਦੇ ਲਿਹਾਜ਼ ਨਾਲ ਜ਼ਰੂਰੀ ਹਨ। ਜੇ ਤੁਹਾਡੀ ਕਾਰ 'ਚ ਇਹ ਜ਼ਰੂਰੀ ਫੀਚਰਸ ਨਹੀਂ ਹਨ ਤਾਂ ਤੁਹਾਨੂੰ ਬਾਅਦ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Download ABP Live App and Watch All Latest Videos
View In Appਏਅਰ ਬੈਗ: ਏਅਰ ਬੈਗ ਇਕ ਬਹੁਤ ਜ਼ਰੂਰੀ ਚੀਜ਼ ਹੈ। ਇਹ ਉਨ੍ਹਾਂ ਲੋਕਾਂ ਲਈ ਬਹੁਤ ਜ਼ਰੂਰੀ ਹੈ, ਜਿਹੜੇ ਕਾਰ ਦੀ ਅਗਲੀ ਸੀਟ 'ਤੇ ਬੈਠਦੇ ਹਨ। ਜਦੋਂ ਕਾਰ ਕਿਸੇ ਚੀਜ਼ ਨਾਲ ਟਕਰਾਉਂਦੀ ਹੈ ਤਾਂ ਸਾਹਮਣੇ ਬੈਠੇ ਲੋਕ ਏਅਰ ਬੈਗਾਂ ਕਾਰਨ ਡੈਸ਼ ਬੋਰਡ ਨਾਲ ਟਕਰਾਉਣ ਤੋਂ ਬੱਚ ਜਾਂਦੇ ਹਨ। ਇਸ ਨਾਲ ਸੱਟ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਐਂਟੀ-ਲਾਕ ਬ੍ਰੇਕ ਸਿਸਟਮ: ਏਬੀਐਸ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੇਜ਼ੀ ਨਾਲ ਬਰੇਕ ਲਗਾਉਣ 'ਤੇ ਗੱਡੀ ਦੇ ਟਾਇਰ ਲੌਕ ਨਾ ਹੋਣ। ਇਸ ਕਾਰਨ ਡਰਾਈਵਰ ਗੱਡੀ ਦਾ ਸੰਤੁਲਨ ਨਹੀਂ ਗੁਆਉਂਦਾ।
ਸੈਂਟਰਲ ਲਾਕਿੰਗ ਸਿਸਟਮ: ਸੈਂਟਰਲ ਲਾਕਿੰਗ ਸਿਸਟਮ ਰਾਹੀਂ ਸਾਰੇ ਦਰਵਾਜ਼ਿਆਂ ਨੂੰ ਸਿਰਫ਼ ਇਕ ਬਟਨ ਨਾਲ ਲੌਕ ਕੀਤਾ ਜਾ ਸਕਦਾ ਹੈ। ਇਹ ਫੀਚਰ ਬਹੁਤ ਕੰਮ ਦਾ ਹੈ।
ਰਿਵਰਸ ਪਾਰਕਿੰਗ ਸੈਂਸਰ: ਇਹ ਕਾਰ ਦੀ ਇਕ ਬਹੁਤ ਹੀ ਮਹੱਤਵਪੂਰਣ ਵਿਸ਼ੇਸ਼ਤਾ ਹੈ। ਜਦੋਂ ਕਾਰ ਬੈਕ ਕਰਦੇ ਸਮੇਂ ਕਿਸੇ ਚੀਜ਼ ਦੇ ਬਹੁਤ ਨੇੜੇ ਆਉਂਦੀ ਹੈ ਤਾਂ ਗੱਡੀ ਦੇ ਪਿਛਲੇ ਪਾਸੇ ਲੱਗਿਆ ਇਹ ਸੈਂਸਰ ਆਵਾਜ਼ ਰਾਹੀਂ ਡਰਾਈਵਰ ਨੂੰ ਚੇਤਾਵਨੀ ਦਿੰਦਾ ਹੈ। ਇਸ ਕਾਰਨ ਕਾਰ ਦੇ ਕਿਸੇ ਨਾਲ ਟਕਰਾਉਣ ਦਾ ਕੋਈ ਸੰਭਾਵਨਾ ਨਹੀਂ ਰਹਿੰਦੀ ਹੈ।
ਐਡਜਸਟੇਬਲ ਸਟੀਰਿੰਗ ਵਹੀਲਸ: ਇਹ ਫੀਚਰ ਵੀ ਡਰਾਈਵਿੰਗ ਕਰਦੇ ਸਮੇਂ ਬਹੁਤ ਕੰਮ ਆਉਂਦਾ ਹੈ। ਹਾਈਟ ਅਤੇ ਆਪਣੇ ਕੰਫਰਟ ਦੇ ਹਿਸਾਬ ਨਾਲ ਸਟੀਅਰਿੰਗ ਐਡਜਸਟ ਕਰਕੇ ਤੁਸੀ ਥਕਾਨ ਤੋਂ ਬੱਚ ਸਕਦੇ ਹੋ। ਕਈ ਗੱਡੀਆਂ ਦੇ ਟਾਪ ਐਂਡ ਵੈਰੀਐਂਟ 'ਚ ਸਟੀਅਰਿੰਗ ਵਹੀਲਸ ਵੀ ਐਡਜਸਟੇਬਲ ਹੁੰਦੇ ਹਨ।
ਡੇਅ-ਨਾਈਟ ਮਿਰਰ: ਅੰਦਰੂਨੀ ਰੀਅਰ ਵਿਊ ਮਿਰਰ (IRVM) ਪਿੱਛੇ ਤੋਂ ਆ ਰਹੀ ਗੱਡੀ ਨੂੰ ਵੇਖਣ ਲਈ ਜ਼ਰੂਰੀ ਹੈ। ਕੁਝ ਡਰਾਈਵਰ ਹਰ ਸਮੇਂ ਹਾਈ ਬੀਮ ਦੀ ਵਰਤੋਂ ਕਰਦੇ ਹਨ। ਇਸ ਨਾਲ IRVM 'ਚ ਚਮਕ ਪੈਦਾ ਹੋਣ ਲੱਗਦੀ ਹੈ। IRVM 'ਚ ਜੇ ਡੇਅ-ਨਾਈਟ ਹੈ ਤਾਂ ਇਸ ਨਾਲ ਚਮਕ ਐਡਜਸਟ ਕੀਤੀ ਜਾ ਸਕਦੀ ਹੈ।
ਡਰਾਈਵਰ ਦੀ ਸਾਈਡ ਵਨ ਟਚ ਸਲਾਈਡ ਵਿੰਡੋ: ਡਰਾਈਵਰ ਵਾਲੀ ਵਿੰਡੋ 'ਚ ਇਕ ਆਟੋ ਅਪ-ਡਾਊਨ ਫੀਚਰ ਬਹੁਤ ਕੰਮ ਆਉਂਦਾ ਹੈ। ਖ਼ਾਸ ਕਰਕੇ ਟੋਲ ਪਲਾਜ਼ਾ 'ਤੇ ਇਹ ਕਾਫ਼ੀ ਕੰਮ ਆਉਂਦਾ ਹੈ।