ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਅੱਜਕੱਲ੍ਹ ਦੇ ਬੱਚੇ ਅਕਸਰ ਫੋਨ ਦੀ ਵਰਤੋਂ ਕਰਦੇ ਹਨ। ਬੱਚਿਆਂ ਲਈ ਫ਼ੋਨ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ ਜੇਕਰ ਉਹ ਇਸ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕਰਦੇ ਹਨ।
Parenting Tips
1/5
ਨਿੱਜੀ ਜਾਣਕਾਰੀ ਸਾਂਝੀ ਨਾ ਕਰੋ: ਬੱਚਿਆਂ ਨੂੰ ਸਮਝਾਓ ਕਿ ਉਨ੍ਹਾਂ ਨੂੰ ਕਦੇ ਵੀ ਆਪਣੇ ਫ਼ੋਨ 'ਤੇ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ, ਪਤਾ, ਸਕੂਲ ਦਾ ਨਾਮ ਜਾਂ ਫ਼ੋਨ ਨੰਬਰ ਅਜਨਬੀਆਂ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਇਹ ਉਨ੍ਹਾਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਅਜਨਬੀਆਂ ਨਾਲ ਗੱਲ ਨਾ ਕਰਨ: ਫੋਨ 'ਤੇ ਅਜਨਬੀਆਂ ਨਾਲ ਗੱਲ ਕਰਨਾ ਜਾਂ ਉਨ੍ਹਾਂ ਦੇ ਮੈਸੇਜ ਦਾ ਜਵਾਬ ਦੇਣਾ ਖਤਰਨਾਕ ਹੋ ਸਕਦਾ ਹੈ। ਬੱਚਿਆਂ ਨੂੰ ਦੱਸੋ ਕਿ ਜੇਕਰ ਉਨ੍ਹਾਂ ਨੂੰ ਕਿਸੇ ਅਣਜਾਣ ਬੰਦੇ ਦੀ ਕਾਲ ਆਉਂਦੀ ਹੈ, ਤਾਂ ਉਨ੍ਹਾਂ ਨੂੰ ਖੁਦ ਚੁੱਕਣ ਦੀ ਥਾਂ ਆਪਣੇ ਮਾਂ-ਪਿਓ ਨੂੰ ਦੱਸਣ।
2/5
ਪਾਸਵਰਡ ਸੁਰੱਖਿਅਤ ਰੱਖੋ: ਬੱਚਿਆਂ ਨੂੰ ਆਪਣੇ ਫੋਨ ਅਤੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਨੂੰ ਕਿਸੇ ਨਾਲ ਸਾਂਝਾ ਨਾ ਕਰਨ ਬਾਰੇ ਦੱਸੋ। ਇਸ ਦੇ ਨਾਲ ਹੀ ਫੋਨ ਦਾ ਅਜਿਹਾ ਪਾਸਵਰਡ ਰੱਖੋ ਕੀ ਕੋਈ ਆਸਾਨੀ ਨਾਲ ਤੋੜ ਨਾ ਸਕੇ।
3/5
ਸਹੀ ਐਪਸ ਦੀ ਵਰਤੋਂ ਕਰੋ: ਬੱਚਿਆਂ ਦੇ ਫ਼ੋਨਾਂ ਵਿੱਚ ਸਿਰਫ਼ ਉਹੀ ਐਪਸ ਹੋਣੀਆਂ ਚਾਹੀਦੀਆਂ ਹਨ ਜੋ ਉਨ੍ਹਾਂ ਲਈ ਜ਼ਰੂਰੀ ਅਤੇ ਸੁਰੱਖਿਅਤ ਹੋਣ। ਮਾਤਾ-ਪਿਤਾ ਨੂੰ ਸਮੇਂ-ਸਮੇਂ 'ਤੇ ਆਪਣੇ ਬੱਚਿਆਂ ਦੇ ਫੋਨ 'ਤੇ ਐਪਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਅਣਚਾਹੇ ਐਪਸ ਨੂੰ ਹਟਾਉਣਾ ਚਾਹੀਦਾ ਹੈ।
4/5
ਔਨਲਾਈਨ ਗੇਮਾਂ ਅਤੇ ਸੋਸ਼ਲ ਮੀਡੀਆ ਦੀ ਨਿਗਰਾਨੀ ਕਰੋ: ਜੇਕਰ ਬੱਚੇ ਔਨਲਾਈਨ ਗੇਮਾਂ ਖੇਡਦੇ ਹਨ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਤਾਂ ਮਾਪਿਆਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਯਕੀਨੀ ਬਣਾਓ ਕਿ ਉਹ ਉਹਨਾਂ ਨੂੰ ਸੁਰੱਖਿਅਤ ਅਤੇ ਸਹੀ ਢੰਗ ਨਾਲ ਵਰਤ ਰਹੇ ਹਨ।
5/5
ਸਾਈਬਰ ਬੂਲਿੰਗ ਤੋਂ ਬਚਾਅ: ਬੱਚਿਆਂ ਨੂੰ ਸਾਈਬਰ ਬੁਲਿੰਗ ਬਾਰੇ ਦੱਸੋ ਅਤੇ ਉਨ੍ਹਾਂ ਨੂੰ ਸਮਝਾਓ ਕਿ ਜੇਕਰ ਕੋਈ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ, ਤਾਂ ਉਹ ਤੁਹਾਨੂੰ ਤੁਰੰਤ ਦੱਸਣ। ਇਹ ਉਹਨਾਂ ਦੀ ਮਾਨਸਿਕ ਅਤੇ ਭਾਵਨਾਤਮਕ ਸੁਰੱਖਿਆ ਲਈ ਮਹੱਤਵਪੂਰਨ ਹੈ।
Published at : 08 Jul 2024 06:06 AM (IST)
Tags :
Parenting Tips